ਇੰਦਰਜੀਤ ਢਿੱਲੋਂ, ਨੰਗਲ/ਪੰਜਾਬ ਦੀ ਸਭ ਤੋਂ ਵੱਡੀ 1734 ਮੈਂਬਰ ਵਾਲੀ ਟਰੱਕ ਯੂਨੀਅਨ ਜੋ ਕਿ ਹੁਣ ਦੀ ਨੰਗਲ ਟਰੱਕ ਆਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੋਸਾਇਟੀ ਨੰਗਲ ਅਤੇ ਨਵਾਂ ਨੰਗਲ ਦੀ ਨਵੀਂ ਕਮੇਟੀ ਦੀ ਚੌਣ ਕਰਵਾਉਣ ਤੋਂ ਪਹਿਲਾਂ ਸੁਸਾਇਟੀ ਦਾ 50-55 ਲੱਖ ਰੁਪਏ ਐਡਵਾਂਸ ਬਕਾਇਆ ਪੇਮੈਂਟ ਦਾ ਲੇਖਾ ਜੋਖਾ ਕਰਵਾ ਕੇ ਹੀ ਸੁਸਾਇਟੀ ਦੀ ਚੌਣ ਕਰਵਾਈ ਜਾਵੇ ਅਤੇ ਬਣਾਂਏ ਜਾਣ ਵਾਲੇ ਵਾਰਡਬੰਦੀ ਦੀਆਂ ਲਿਸਟਾਂ ਨੋਟਿਸ ਬੋਰਡ ਤੇ ਲਗਾਈਆਂ ਜਾਣ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਉਕਤ ਸੁਸਾਇਟੀ ਦੇ ਮੈਂਬਰ ਨਰਿੰਦਰ ਸਿੰਘ ਰਾਣਾ ਵਾਸੀ ਹੰਬੇਵਾਲ, ਬਲਦੇਵ ਸਿੰਘ, ਜਸਪਾਲ ਸਿੰਘ, ਰਾਜੇਸ਼ ਕੁਮਾਰ, ਅਸ਼ਵਨੀ ਕੁਮਾਰ ਆਦਿ ਨੇ ਸਥਾਂਨਕ ਬਾਲਮੀਕੀ ਮੰਦਰ ਦੇ ਨਜ਼ਦੀਕ ਕੀਤੀ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਚੌਣਾਂ ਪਾਰਦਰਸ਼ਤਾ ਨਾਂਲ ਵੋਟਾਂ ਪੁਆ ਕੇ ਹੀ ਕਰਵਾਈਆਂ ਜਾਣ। ਉਨਾਂ ਕਿਹਾ ਕਿ ਮੈਂ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਂਵਾਂ ਤੋਂ ਸੂਚਨਾਂ ਐਕਟ ਰਾਹੀਂ ਸੋਸਾਇਟੀ ਤੋਂ ਜਾਣਕਾਰੀ ਮੰਗੀ ਸੀ ਜਿਸ ਵਿੱਚ ਉਕਤ ਰਾਸ਼ੀ ਬਾਰੇ ਪਤਾ ਲੱਗਿਆ ਹੈ ਜਿਸਦੀਆਂ ਵੇਰਵਾ ਕਾਪੀਆਂ ਵੀ ਪੱਤਰਕਾਰਾਂ ਨੂੰ ਸੌਪੀਆਂ ਗਈਆਂ । ਉਨਾਂ ਕਿਹਾ ਕਿ ਮੈਂ ਖੁਦ ਦੋ ਵਾਰ ਇਸ ਸੁਸਾਇਟੀ ਦੀ ਚੌਣ ਲੜਣ ਲਈ ਕਾਗਜ਼ ਦਾਖਲ ਕੀਤੇ ਪਰ ਬਿਨਾਂ ਵਜ•ਹ ਹੀ ਮੇਰੇ ਕਾਗਜ਼ ਰੱਦ ਕਰ ਦਿੱਤੇ ਗਏ ਉਨਾਂ ਕਿਹਾ ਕਿ ਚੌਣ ਕਰਵਾਉਣ ਵੇਲੇ ਵੀਡੀਉਗ੍ਰਾਫੀ ਕਰਵਾਈ ਜਾਵੇ ਅਤੇ ਤਾਂ ਕਿ ਹਰੇਕ ਮੈਂਬਰ ਆਪਣੀ ਮਰਜ਼ੀ ਨਾਲ ਵੋਟ ਪਾ ਸਕੇ। ਇਸ ਬਾਰੇ ਉਕਤ ਸੁਸਾਇਟੀ ਦੇ ਪ੍ਰਸ਼ਾਸ਼ਕ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਚੌਣ ਕਰਵਾਈ ਜਾਵੇਗੀ ਅਤੇ 30 ਨਵੰਬਰ ਤੱਕ ਇਤਰਾਜ਼ ਦਿੱਤੇ ਜਾ ਸਕਦੇ ਹਨ ਅਤੇ ਕਿਸੇ ਨੂੰ ਕੋਈ ਜਾਣਾਕਾਰੀ ਚਾਹੀਦੀ ਹੋਵੇ ਤਾਂ ਉਹ ਏ ਆਰ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਦੀ ਨੰਗਲ ਟਰੱਕ ਆਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੋਸਾਇਟੀ ਨੰਗਲ ਅਤੇ ਨਵਾਂ ਨੰਗਲ ਦੇ ਮੈਂਬਰ


Post a Comment