ਸ਼ਾਹਕੋਟ 19 ਨਵੰਬਰ (ਰਣਜੀਤ ਬਹਾਦੁਰ): ਪਿਛਲੇ ਲੰਬੇ ਸਮੇਂ ਤੋਂ ਸ਼ਾਹਕੋਟ ਦੀ ਟ੍ਰਫਿਕ ਸਮੱਸਿਆ ਦਾ ਬਹੁਤ ਹੀ ਮਾੜ੍ਹਾ ਹਾਲ ਹੈ,ਜਿਸ ਨੂੰ ਲੈ ਕੇ ਨਾਂ ਤਾਂ ਮਹਿਕਮਾਂ ਨਗਰ ਪੰਚਾਇਤ ਅਤੇ ਨਾਂ ਹੀ ਸ਼ਾਹਕੋਟ ਪੁਲਿਸ ਸੁਹਿਰਦ ਹੈ।ਇਸ ਸਬੰਧ ਵਿੱਚ ਜਦੋਂ ਵੀ ਕਿਸੇ ਨਵੇਂ ਆਏ ਅਧਿਕਾਰੀ ਜਾਂ ਪੁਰਾਣੇ ਅਧਿਕਾਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾ ਉਹਨਾਂ ਦਾ ਇੱਕ ਹੀ ਰਟਿਆ ਰਟਾਇਆ ਜਵਾਬ ਹੁੰਦਾ ਹੈ ਕਿ ਟ੍ਰੈਫਿਕ ਸਮੱਸਿਆ ਨੂੰ ਛੱਡਕੇ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਸ਼ਾਹਕੋਟ ਵਿੱਚ ਇਸ ਸਮੱਸਿਆ ਦਾ ਕੋਈ ਹੱਲ ਹੀ ਨਹੀਂ ਹੈ।ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇ ਤੋ ਸ਼ਾਹਕੋਟ ਦੇ ਮੇਨ ਬਜਾਰ ਖਾਸਕਰ ਮੰਦਿਰ ਸ਼੍ਰੀ ਲਕਸ਼ਮੀ ਨਾਰਾਇਣ ਦੇ ਨਜਦੀਕ,ਮੋਗਾ ਰੋਡ ਅਤੇ ਮਲਸੀਆਂ ਰੋਡ ਵਿਖੇ ਲੱਗੀਆ ਸਬਜੀਆਂ ਅਤੇ ਹੋਰ ਰੇੜ੍ਹੀਆਂ ਦੇ ਕਾਰਨ ਦੁਪਿਹਰ ਨੂੰ ਕਈ ਕਈ ਘੰਟੇ ਤੱਕ ਜਾਮ ਲੱਗਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਲੋਕ ਆਪਸ ਵਿੱਚ ਉਲਝ ਵੀ ਪੈਂਦੇ ਹਨ।ਦੁਪਿਹਰ ਦੇ ਟਾਇਮ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।ਮੇਨ ਬਜਾਰ ਵਿੱਚ ਬਣੇ ਫੁੱਟਪਾਥ ‘ਤੇ ਦੁਕਾਨਦਾਰਾਂ ਨੇ ਕਬਜਾ ਕਰ ਰੱਖਿਆ ਹੈ,ਜਿਸ ਕਾਰਨ ਫੁੱਟਪਾਥ ‘ਤੇ ਤੁਰਨਾਂ ਦੂਰ ਦੀ ਗੱਲ ਹੈ।ਨਗਰ ਪੰਚਾਇਤ ਦੇ ਮੁਲਾਜਮ ਅਗਰ ਕਦੇ ਬਜਾਰ ਵਿੱਚ ਚੱਕਰ ਲਗਾਉਣ ਆਉਦੇ ਹਨ ਤਾਂ ਉਨਾਂ ਦੇ ਚਹੇਤਿਆਂ ਨੁੰ ਪਹਿਲਾਂ ਹੀ ਖਬਰ ਲੱਗ ਜਾਂਦੀ ਹੈ ਅਤੇ ਉਹ ਫੁੱਟਪਾਥ ਨੂੰ ਵਿਹਲਾ ਕਰ ਛੱਡਦੇ ਹਨ ਫਿਰ ਅੜਿਕੇ ਆਉਦੇ ਹਨ ਮਹਾਤੜ ਸਾਥੀ।ਮੇਨ ਬਜਾਰ ਵਿੱਚ ਪੱਕੀਆਂ ਰੇੜ੍ਹੀਆਂ ਲੱਗੀਆਂ ਹੋਈਆ ਹਨ,ਇਹ ਰੇੜ੍ਹੀਆਂ ਗਲੀਆਂ ਦੇ ਸਾਹਮਣੇ ਐਨ ਵਿਚਕਾਰ ਲੱਗੀਆਂ ਹੋਈਆਂ ਹਨ,ਜਿਸ ਕਾਰਨ ਗਲੀਆਂ ਵਿੱਚੋ ਲੰਘਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾਂ ਕਰਨਾਂ ਪੈਂਦਾ ਹੈ।
Post a Comment