ਗਦਰ ਪਾਰਟੀ ਦੀ ਸ਼ਤਾਬਦੀ ਨੂੰ ਸਮਰਪਿਤ ਕਾਨਫਰੰਸਾਂ ਸ਼ਾਹਕੋਟ ਅਤੇ ਲੋਹੀਆਂ ਵਿਖੇ 30 ਨਵੰਬਰ ਨੂੰ।

Monday, November 19, 20120 comments


ਸ਼ਾਹਕੋਟ 19 ਨਵੰਬਰ (ਰਣਜੀਤ ਬਹਾਦੁਰ): ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਲੈਨਿਨਵਾਦੀ) 30 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼ਾਹਕੋਟ ਅਤੇ ਸ਼ਾਮ ਨੂੰ ਲੋਹੀਆਂ ਖਾਸ ਵਿਖੇ ਗਦਰ ਪਾਰਟੀ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਕਾਨਫਰੰਸਾਂ ਕਰਨ ਜਾ ਰਹੀ ਹੈ।ਉਕਤ ਵਿਚਾਰ ਦਾ ਪ੍ਰਗਟਾਵਾ ਪਾਰਟੀ ਦੇ ਆਗੂ ਕਾਮਰੇਡ ਹੰਸ ਰਾਜ ਪੱਬਵਾਂ ਨੇ ਅੱਜ ਇਥੇ ਪ੍ਰੈਸ ਦੇ ਨਾਂ ਜਾਰੀ ਇੱਕ ਬਿਆਨ ਵਿੱਚ ਕੀਤਾ। ਉਨਾਂ ਕਿਹਾ ਕਿ ਗਦਰ ਪਾਰਟੀ ਦਾ ਨਿਸ਼ਾਨਾਂ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਅਤੇ ਬਰਾਬਰਤਾ ਅਧਾਰਿਤ ਸਮਾਜ ਦੀ ਸਿਰਜਨਾਂ ਕਰਨਾਂ ਹੈ ਜੋ ਕਿ ਸ਼ਹੀਦਾਂ ਦਾ ਸੁਪਨਾਂ ਅਜੇ ਅਧੂਰਾ ਪਿਆ ਹੈ।ਉਨਾਂ ਕਿਹਾ ਕਿ ਪਹਿਲਾਂ ਅੰਗ੍ਰੇਜ ਹਾਕਮ ਇਕੱਲੇ ਦੇਸ਼ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾ ਰਹੇ ਸਨ ਪ੍ਰੰਤੂ ਹੁਣ ਅਨੇਕਾਂ ਸਾਮਰਾਜੀ ਕੰਪਨੀਆਂ ਦੇਸ਼ ਦੇ ਅੰਦਰੂਨੀ ਢਾਂਚੇ ਨੂੰ ਹਿਲਾੳੇਣ ਲਈ ਉਸ ਵਿੱਚ ਦਖਲ ਅੰਦਾਜੀ ਕਰ ਰਹੀਆਂ ਹਨ।ਕੇਂਦਰ ਅਤੇ ਸੂਬਾਈ ਸਰਕਾਰਾਂ ਦੀ ਮਿਲੀਭੁਗਤ ਨੇ ਵਿਦੇਸ਼ੀ ਸਰਮਾਏਦਾਰਾਂ ਲਈ ਦੇਸ਼ ਅੰਦਰ ਲੁੱਟ ਲਈ ਦਰਵਾਜੇ ਖੋਲ ਦਿੱਤੇ ਹਨ।ਪ੍ਰਚੂਨ ਖੇਤਰ ਵਿੱਚ ਸਿੱਧੇ ਪੂੰਜੀ ਨਿਵੇਸ਼ ਦਾ ਫੈਸਲਾ ਵਿਦੇਸ਼ੀ ਕੰਪਨੀਆ ਨੂੰ ਫਾਇਦਾ ਪਹੁੰਚਾਏਗਾ ਅਤੇ ਕਰੋੜਾਂ ਦੁਕਾਨਦਾਰਾਂ ਅਤੇ ਮਜਦੂਰਾਂ ਨੂੰ ਬੇਰੋਜਗਾਰ ਕਰ ਦੇਵੇਗਾ।ਭਾਰਤ ਜਿਹੇ ਗਰੀਬ ਦੇਸ਼ ਅੰਦਰ ਪਹਿਲਾਂ ਹੀ ਲੋਕ ਰੋਟੀ,ਕਪੜਾ,ਮਕਾਨ,ਸਿਹਤ ਸੇਵਾਵਾਂ ਅਤੇ ਵਿਦਿਆ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।ਉਨਾਂ ਕਿਹਾ ਕਿ ਇਸ ਹਾਲਤ ਵਿੱਚ ਗਦਰ ਪਾਰਟੀ ਦੇ ਸ਼ਹੀਦਾਂ ਨੂੰ ਯਾਦ ਕਰਨਾਂ ਅਤੇ ਉਨਾਂ ਦੇ ਪਾਏ ਪੂਰਨਿਆ ‘ਤੇ ਚੱਲਣਾਂ ਸਾਡਾ ਫਰਜ ਬਣਦਾ ਹੈ।ਭਾਰਤ ਖਾਸ ਕਰ ਪੰਜਾਬ ਜਿਹੇ ਸੂਬੇ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਜਾ ਰਹੀ ਹੈ ਜਿਸ ਕਾਰਨ ਰੁਜਗਾਰ ਨੂੰ ਬਚਾਉਣ ਅਤੇ ਵਿਦੇਸ਼ੀ ਕੰਪਨੀਆਂ ਕੋਲੋਂ ਦੇਸ਼ ਨੂੰ ਬਚਾਉਣ ਲਈ ਸਾਨੂੰ ਲਾਮਬੰਦ ਹੋਣਾਂ ਚਾਹੀਦਾ ਹੈ। ਉਨਾਂ ਨੇ ਪਾਰਟੀ ਦੇ ਸਮੂਹ ਕਿਰਤੀ ਲੋਕਾਂ,ਦੁਕਾਨਦਾਰਾਂ ਅਤੇ ਹੋਰ ਇੰਨਸਾਫ ਪਸੰਦ ਲੋਕਾਂ ਨੂੰ ਪੁਰਜੋਰ ਸ਼ਬਦਾਂ ਵਿੱਚ ਬੇਨਤੀ ਕੀਤੀ ਕਿ ਉਹ 30 ਨਵੰਬਰ ਦਿਨ ਸ਼ੁਕਰਵਾਰ ਨੁੰ ਸ਼ਾਹਕੋਟ ਅਤੇ ਲੋਹੀਆਂ ਵਿਖੇ ਕੀਤੀਆਂ ਜਾ ਰਹੀਆਂ ਕਾਨਫਰੰਸਾਂ ਵਿੱਚ ਸ਼ਾਮਲ ਹੋ ਕੇ ਉਨਾਂ ਨੂੰ ਸਫਲ ਬਨਾਉਣ ਤਾਂ ਜੋ ਸਰਕਾਰ ਦੇ ਬੋਲੇ ਕੰਨਾਂ ਵਿੱਚ ਲੋਕਾਂ ਦੇ ਹੱਕ ਦੀ ਅਵਾਜ ਪਹੁੰਚਾਈ ਜਾ ਸਕੇ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger