ਕੁਲਦੀਪ ਚੰਦ20 ਨਵੰਬਰ,/ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵਲੋਂ ਹਰ ਸਾਲ ਕਰੋੜ•ਾਂ ਰੁਪਏ ਬਿਜਲੀ ਦਾ ਉਤਪਾਦਨ ਵਧਾਉਣ ਲਈ ਖਰਚੇ ਜਾ ਰਹੇ ਹਨ ਪਰ ਕਰੋੜ•ਾਂ ਰੁਪਏ ਖਰਚਕੇ ਵੀ ਕੁੱਝ ਹਾਸਲ ਨਹੀਂ ਹੋ ਰਿਹਾ ਹੈ ਸਗੋਂ ਬਿਜਲੀ ਦਾ ਉਤਪਾਦਨ ਘਟਦਾ ਹੀ ਜਾ ਰਿਹਾ ਹੈ। ਉਤਰੀ ਭਾਰਤ ਨੂੰ ਬਿਜ਼ਲੀ ਦੀ ਸਪਲਾਈ ਕਰਨ ਵਾਲ਼ੇ ਮੁਖ ਅਦਾਰੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਲਗਾਤਾਰ ਘਟ ਰਿਹਾ ਬਿਜ਼ਲੀ ਦਾ ਉਤਪਾਦਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪ੍ਰਾਪਤ ਰਿਕਾਰਡ ਅਨੁਸਾਰ 1998 ਤੋਂ ਲੈਕੇ ਸਾਲ 2012 ਤੱਕ ਅਕਤੂਬਰ ਮਹੀਨੇ ਦਾ ਬਿਜਲੀ ਦਾ ਉਤਪਾਦਨ ਵੇਖੀਏ ਤਾਂ ਅਕਤੂਬਰ 1998 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1326 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੂਬਰ 1999 ਵਿੱਚ 954 ਲੱਖ ਯੂਨਿਟ, ਅਕਤੂਬਰ 2000 ਵਿੱਚ 838 ਲੱਖ ਯੂਨਿਟ, ਅਕਤੂਬਰ 2001 ਵਿੱਚ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 815 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੂਬਰ 2002 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 860 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਹੈ। ਅਕਤੂਬਰ 2003 ਵਿੱਚ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 849 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ। ਅਕਤੂਬਰ 2004 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 765 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੂਬਰ 2005 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 948 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੂਬਰ 2006 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 810 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਹੈ। ਅਕਤੂਬਰ 2007 ਵਿੱਚ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 881 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੁਬਰ 2008 ਵਿੱਚ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1057 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਕਤੂਬਰ 2009 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 732 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਹੈ। ਅਕਤੂਬਰ 2010 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1005 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਹੈ। ਪਿਛਲੇ ਸਾਲ ਅਕਤੂਬਰ 2011 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 985 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਇਸ ਸਾਲ ਅਕਤੂਬਰ 2012 ਵਿੱਚ ਬੀ ਬੀ ਐਮ ਬੀ ਦੇ ਸਮੂਹ ਪ੍ਰੋਜੈਕਟਾਂ ਤੋਂ ਬਿਜਲੀ ਦਾ ਉਤਪਾਦਨ ਸਿਰਫ 850 ਲੱਖ ਯ੍ਯੂਨਿਟ ਹੀ ਹੋਇਆ ਹੈ ਜੋਕਿ ਪਿਛਲੇ ਕਈ ਸਾਲਾਂ ਨਾਲੋਂ ਘਟ ਹੈ। ਜੇਕਰ ਪ੍ਰਾਪਤ ਅੰਕੜਿਆਂ ਨੂੰ ਵੇਖੀਏ ਤਾਂ ਸਾਲ 1998 ਵਿੱਚ ਹੁਣ ਤੱਕ ਦਾ ਸਭਤੋਂ ਵੱਧ ਉਤਪਾਦਨ ਕੀਤਾ ਗਿਆ ਹੈ ਅਤੇ ਸਾਲ 2009 ਵਿੱਚ ਸਭਤੋਂ ਘੱਟ ਉਤਪਾਦਨ ਸਿਰਫ 732 ਲੱਖ ਯੂਨਿਟ ਉਤਪਾਦਨ ਹੋਇਆ ਹੈ। ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਬਿਜਲੀ ਦਾ ਮੁੱਖ ਅਧਾਰ ਪਾਣੀ ਹੈ ਅਤੇ ਪਾਣੀ ਦਾ ਅਧਾਰ ਬਾਰਸ਼ਾਂ ਹਨ। ਘਟ ਪੈ ਰਹੀਆਂ ਬਾਰਸਾਂ ਅਤੇ ਬੀ ਬੀ ਐਮ ਬੀ ਅਧਿਕਾਰੀਆਂ ਦੀ ਗੰਭੀਰ ਸੋਚ ਦੀ ਅਣਹੋਂਦ ਕਾਰਨ ਪਾਦੀ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਈ ਵਾਰ ਬਿਜਲੀ ਪੈਦਾ ਕਰਨ ਵਾਲੀਆਂ ਮਸ਼ੀਨਾਂ ਵੀ ਬੰਦ ਕਰਨੀਆਂ ਪੈਂਦੀਆਂ ਹਨ। ਇਸਤਰਾਂ ਘਟ ਰਹੇ ਬਿਜਲੀ ਦੇ ਉਤਪਾਦਨ ਬਾਰੇ ਜੇਕਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਨਾਂ ਸੋਚਿਆ ਅਤੇ ਇਸ ਨਾਲ ਨਜਿੱਠਣ ਲਈ ਕੋਈ ਠੋਸ ਯੋਜਨਾ ਤਿਆਰ ਨਾਂ ਕੀਤੀ ਤਾਂ ਆਣ ਵਾਲੇ ਸਮੇਂ ਵਿੱਚ ਬਿਜਲੀ ਦੀ ਪੂਰਤੀ ਕਰਨਾ ਮੁਸ਼ਕਿਲ ਹੋ ਜਾਵੇਗਾ।
Post a Comment