ਨਾਭਾ, 7 ਨਵੰਬਰ (ਜਸਬੀਰ ਸਿੰਘ ਸੇਠੀ)- ਅਕਾਲੀ-ਭਾਜਪਾ ਗੱਠਜੋੜ ਪੰਜਾਬ ਦਾ ਹਰ ਪੱਖੋਂ ਵਿਕਾਸ ਕਰਨ ਲਈ ਵਚਨਬੱਧ ਹੈ। ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਮਜੀਠੀਆ ਦੀ ਸੋਚ ਕਿ ਹਰ ਦੇਸ਼ ਦੀ ਤਰੱਕੀ ਅਤੇ ਵਿਕਾਸ ਉਥੇ ਦੇ ਨੌਜਵਾਨ ਪੀੜ੍ਹੀ ਤੇ ਨਿਰਭਰ ਕਰਦਾ ਹੈ। ਇਸੇ ਲੜੀ ਤਹਿਤ ਨੌਜਵਾਨਾਂ ਨੂੰ ਪੰਜਾਬ ਵਿਚ ਹਰ ਖੇਤਰ ਵਿਚ ਪੰਜਾਬ ਸਰਕਾਰ ਨੌਕਰੀਆਂ ਮੁਹੱਈਆ ਕਰਵਾ ਰਹੀ ਹੈ। ਸਂ ਬਿਕਰਮ ਮਜੀਠੀਆ ਰਾਸ਼ਟਰੀ ਪ੍ਰਧਾਨ ਯੂਥ ਅਕਾਲੀ ਦਲ ਦੀ ਸੋਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਹਰ ਖੇਤਰ ਵਿਚ ਅੱਗੇ ਲੈ ਕੇ ਆਉਣਾ ਹੈ। ਇਸੇ ਲੜੀ ਤਹਿਤ ਹਲਕਾ ਇੰਚਾਰਜ ਸ: ਮੱਖਣ ਸਿੰਘ ਲਾਲਕਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦੀ ਸਰਪ੍ਰਸਤੀ ਹੇਠ ਨਾਭਾ ਹਲਕੇ ਦੇ ਕੌਂਸਲਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਦੇ ਨਾਲ ਮਾਨਵਰਿੰਦਰ ਲੱਸੀ ਕੌਂਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਨੇ ਵਾਰਡ ਨੰ: 22 ਵਿਚ ਅਮਿੱਤ ਕੁਮਾਰ ਕਾਲਾ ਨੂੰ ਯੂਥ ਅਕਾਲੀ ਦਲ ਵਾਰਡ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਨਾਭੇ ਦੇ ਹਰ ਵਾਰਡ ਵਿਚ ਜਿੱਥੋਂ ਤੱਕ ਸੰਭਵ ਹੋ ਸਕੇਗਾ ਯੂਥ 11 ਮੈਂਬਰੀ ਕਮੇਟੀਆਂ ਨਿਯੁਕਤ ਕਰਾਂਗੇ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਮਿਉਂਸੀਪਲ ਕੌਂਸਲ ਦੀਆਂ ਚੋਣਾਂ ਵਿਚ ਯੂਥ ਨੂੰ ਅੱਗੇ ਲਿਆ ਕੇ ਵੱਧ ਤੋਂ ਵੱਧ ਨਾਭੇ ਦਾ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ਬੋਲਦੇ ਹੋਏ ਸ. ਮਾਨਵਰਿੰਦਰ ਸਿੰਘ ਮਨੀ ਲੱਸੀ ਨੇ ਕਿਹਾ ਕਿ ਅਸੀਂ ਹਲਕਾ ਇੰਚਾਰਜ ਸ. ਮੱਖਣ ਸਿੰਘ ਲਾਲਕਾ ਅਤੇ ਸਾਡੇ ਛੋਟੇ ਭਰਾ ਹਰਪ੍ਰੀਤ ਸਿੰਘ ਪ੍ਰੀਤ ਕੌਂਸਲਰ ਅਤੇ ਬਲਾਕ ਪ੍ਰਧਾਨ ਯੂਥ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਵੱਧ ਤੋਂ ਵੱਧ ਯੂਥ ਨੂੰ ਯੂਥ ਅਕਾਲੀ ਦਲ ਨਾਲ ਜੋੜਨ ਲਈ ਦਿਨ ਰਾਤ ਯਤਨ ਕਰਾਂਗੇ ਅਤੇ ਆਉਣ ਵਾਲੇ ਮਿਉਂਸੀਪਲ ਚੋਣਾਂ ਵਿਚ ਨਵੇਂ ਅਤੇ ਇਮਾਨਦਾਰ ਵਰਕਰ ਨੂੰ ਟਿਕਟਾਂ ਦੇ ਕੇ ਨਿਵਾਜਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਮਨਦੀਪ ਰਲਹਨ (ਮੋਨੂੰ) ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ ਨਾਭਾ, ਧਰਮ ਸਿੰਘ ਧਾਰੋਂਕੀ ਐਕਸ ਚੇਅਰਮੈਨ ਮਾਰਕੀਟ ਕਮੇਟੀ ਨਾਭਾ, ਅਮਨਦੀਪ ਸਿੰਘ ਭੰਗੂ, ਚੇਅਰਮੈਨ ਭੰਗੂ ਫਾਉਂਡੇਸ਼ਨ ਭਾਦਸੋਂ, ਬਬਲੂ ਖੌਰਾ ਸੀਨੀ. ਮੀਤ ਪ੍ਰਧਾਨ ਬਲਾਕ ਨਾਭਾ, ਅਰੁਣ ਕੁਮਾਰ ਲੱਕੀ ਮੀਤ ਪ੍ਰਧਾਨ ਬਲਾਕ ਨਾਭਾ ਅਤੇ ਪ੍ਰੈ¤ਸ ਸਕੱਤਰ ਮਿੱਠੂ ਸਾਹਨੀ, ਵਿਨੋਦ ਕਾਲੜਾ ਡਾਇਰੈਕਟਰ ਖਾਦੀ ਬੋਰਡ ਪੰਜਾਬ, ਤੇਜਵੀਰ ਸਿੰਘ ਵਾਲੀਆ, ਪੂਨਮ ਜੁਡੇਜਾ ਐਮ.ਸੀ, ਚਿਰਾਗ ਖੱਤਰੀ ਵਾਇਸ ਪ੍ਰਧਾਨ ਵਾਰਡ ਨੰ: 20, ਡੀ.ਐਸ. ਸ: ਬਲਰਾਜ ਸਿੰਘ ਸੇਖੋ ਸੀਨੀਅਰ ਮੀਤ ਪ੍ਰਧਾਨ ਜਿਲਾ, ਸਿੱਧੂ, ਕੰਵਲਪ੍ਰੀਤ ਸਿੰਘ ਬਿੱਲਾ, ਦਲਜੀਤ ਸਿੰਘ ਸਿੱਧੂ, ਵਿਨੋਦ ਕੁਮਾਰ, ਤੇਜਿੰਦਰ ਸਿੰਘ, ਪ੍ਰਿੱਤਪਾਲ ਸਿੰਘ ਬੱਤਰਾ ਸੀਨੀ. ਮੀਤ ਪ੍ਰਧਾਨ, ਵਾਇਸ ਪ੍ਰਧਾਨ ਗੈਬੀ ਜਲੋਟਾ, ਯੁੱਧਵੀਰ ਸਿੰਘ ਸੋਢੀ ਸੀਨੀ. ਵਾਇਸ ਪ੍ਰਧਾਨ ਸਿਟੀ ਨਾਭਾ ਆਦਿ ਯੂਥ ਅਤੇ ਵਾਰਡ ਵਾਸੀ ਮੌਜੂਦ ਸਨ।
ਅਮਿੱਤ ਕੁਮਾਰ ਕਾਲਾ ਅਤੇ ਕਮੇਟੀ ਦੇ ਅਹੁਦੇਦਾਰਾਂ ਨੂੰ ਅਹੁਦਾ ਦੇ ਕੇ ਸਨਮਾਨਤ ਕਰਦੇ ਹੋਏ ਸ. ਮੱਖਣ ਸਿੋੰਘ ਲਾਲਕਾ ਹਲਕਾ ਇੰਚਾਰਜ, ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਅਤੇ ਮਾਨਵਰਿੰਦਰ ਸਿੰਘ ਲੱਸੀ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ।


Post a Comment