ਚੀਮਾਂ ਮੰਡੀ, 27 ਨਵੰਬਰ (ਸੂਰਜ ਭਾਨ ਗੋਇਲ)-ਪੰਜਾਬ ਦੇ ਵਿੱਤ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਖਜ਼ਾਨਾ ਭਰਨ ਲਈ ਅਜਿਹੇ ਸਾਧਨ ਜੁਟਾਉਣ ਵਿੱਚ ਰੁੱਝੀ ਹੋਈ ਹੈ ਜਿਨ•ਾਂ ਨਾਲ ਆਮ ਲੋਕਾਂ ’ਤੇ ਕੋਈ ਆਰਥਿਕ ਬੋਝ ਨਾ ਪਵੇ। ਉਨ•ਾਂ ਦਾਅਵਾ ਕੀਤਾ ਕਿ ਰਾਜ ਦੀ ਆਰਥਿਕ ਸਥਿਤੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਜਲਦੀ ਹੀ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ।ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਦੱਸਿਆ ਪਿਛਲੀ ਸਰਕਾਰ ਦੇ ਸੱਤਾ ਸੰਭਾਲਣ ਮੌਕੇ 900 ਕਰੋੜ ਰੁਪਏ ਤਨਖਾਹਾਂ ਦੇ ਖਾਤੇ ਵਿੱਚ ਪੈਂਦੇ ਸੀ, ਜੋ ਮੌਜੂਦਾ ਸਮੇਂ ’ਚ ਵਧ ਕੇ 1375 ਕਰੋੜ ਰੁਪਏ ਹੋ ਗਏ ਹਨ। ਉਨ•ਾਂ ਕਿਹਾ ਕਿ ਖਜ਼ਾਨਾ ਵਿਭਾਗ ਵੱਲੋਂ ਮੁਲਾਜ਼ਮ ਭਰਤੀ ਕਰਨ ’ਤੇ ਕੋਈ ਰੋਕ ਨਹੀਂ ਹੈ। ਪਰ ਜਿਹੜੀਆਂ ਅਸਾਮੀਆਂ ਤੋਂ ਬਿਨਾਂ ਕੰਮ ਚੱਲ ਰਿਹਾ ਹੈ ਫਿਲਹਾਲ ਉਨ•ਾਂ ਨੂੰ ਭਰਨ ਦੀ ਪ੍ਰਕਿਰਿਆਂ ਹੌਲੀ ਕੀਤੀ ਗਈ ਹੈ। ਸ. ਢੀਂਡਸਾ ਨੇ ਕਿਹਾ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਬਰ ਤਿਆਰ ਹੈ। ਉਨ•ਾਂ ਕਿਹਾ ਕਾਂਗਰਸ ਪਾਰਟੀ ਲੋਕਾਂ ਵਿੱਚ ਆਪਣਾ ਆਧਾਰ ਗੁਆ ਚੁੱਕੀ ਹੈ, ਜਿਸ ਕਰਕੇ ਕਾਂਗਰਸ ਦੇ ਸੀਨੀਅਰ ਆਗੂ ਝੂਠੇ ਲਾਰਿਆਂ ਦੀ ਨੀਤੀ ’ਤੇ ਉੱਤਰ ਆਏ ਹਨ। ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੇ ਕਾਂਗਰਸ ਪਾਰਟੀ ਦੀ ਛਾਪ ਨੂੰ ਜ਼ੀਰੋ ਕਰ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਅੰਦਰ ਹੋ ਰਹੀਆਂ ਚੋਣਾਂ ਅੰਦਰ ਕਾਂਗਰਸ ਦੀ ਹਾਰ ਯਕੀਨੀ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਾਜਨੀਤੀ ਅੰਦਰ ਨਿਖਾਰ ਲਿਆਉਣ ਲਈ ਕਾਂਗਰਸ ਨੂੰ ਸਿਆਸੀ ਮੰਚ ਤੋਂ ਲਾਂਭੇ ਕਰਨ। ਇਸ ਮੌਕੇ ਉਨ•ਾਂ ਨਾਲ ਸ਼ੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਕਾਂਝਲਾ, ਸ. ਅਮਨਵੀਰ ਸਿੰਘ ਚੈਰੀ ਓ.ਐਸ.ਡੀ ਵਿੱਤ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ, ਸਤਿਗੁਰੂ ਸਿੰਘ ਨਮੋਲ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ, ਹਰਪ੍ਰੀਤ ਸਿੰਘ ਢੀਂਡਸਾ ਅਤੇ ਹੋਰ ਆਗੂ ਹਾਜ਼ਰ ਸਨ।

Post a Comment