ਸੰਗਰੂਰ, 27 ਨਵੰਬਰ (ਸੂਰਜ ਭਾਨ ਗੋਇਲ)-ਮੈਂਬਰ ਰਾਜ ਸਭਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ ਸੰਕਲਪ ਦੇ ਕੇ ਕੁੱਲ ਆਲਮ ਨੂੰ ਮਾਨਵਤਾ ਪੱਖੀ ਮਾਰਗ ਦਰਸਾਇਆ ਹੈ। ਇੱਥੋਂ ਜਾਰੀ ਇੱਕ ਪੈ¤੍ਰਸ ਬਿਆਨ ਰਾਹੀਂ ਸ. ਢੀਂਡਸਾ ਨੇ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ ਦਰਸ਼ਕ ਹਨ। ਉਨ•ਾਂ ਦੇਸ਼ ਵਾਸੀਆਂ ਨੂੰ ਰਲ ਮਿਲ ਕੇ ਗੁਰਪੁਰਬ ਮਨਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰਪੁਰਬ ਮੌਕੇ ਨਵਾਂ ਨਰੋਆ ਸਮਾਜ, ਜਾਤ-ਪਾਤ ਤੋਂ ਦੂਰ ਰਹਿ ਕੇ ਆਪਸੀ ਭਾਈਚਾਰਕ ਸਾਂਝ ਤੇ ਖੁਸ਼ਹਾਲੀ ਦਾ ਮਾਹੋਲ ਸਿਰਜਣ ਦਾ ਅਹਿਦ ਕਰਨਾ ਚਾਹੀਦਾ ਹੈ।
ਇਸੇ ਤਰ•ਾਂ ਪੰਜਾਬ ਦੇ ਵਿੱਤ ਮੰਤਰੀ ਸ. ਪ੍ਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਾਸੀਆਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਹੈ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦਇਆ, ਸੇਵਾ, ਮਾਨਵਤਾ ਪੱਖੀ ਤੇ ਸਵੈਮਾਣ ਦਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਦੀਆਂ ਸਿੱਖਿਆਵਾਂ ਦੀ ਪ੍ਰਸੰਗਕਿਤਾ ਅਜੋਕੇ ਯੁੱਗ ਅੰਦਰ ਵੀ ਮਹੱਤਵਪੂਰਨ ਹੈ। ਉਨ•ਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ, ਜਾਤ-ਪਾਤ, ਨਸ਼ਿਆਂ ਤੇ ਭਰੂਣ ਹੱਤਿਆ ਖਿਲਾਫ਼ ਲਹਿਰ ਉਸਾਰਨ ਤੇ ਗੁਰੂ ਸਾਹਿਬ ਦੇ ਉਪਦੇਸ਼ ਤੋ ਸੇਧ ਲੈ ਕੇ ਸਰਬੱਤ ਦੇ ਭਲੇ ਦਾ ਸਮਾਜ ਕਾਇਮ ਕਰਨ ਦਾ ਹੋਕਾ ਦਿੱਤਾ।

Post a Comment