ਢਾਕਾ ਮਾਰਨ ਦੀ ਤਿਆਰੀ ਕਰਦੇ ਹਥਿਆਰਾਂ ਸਮੇਤ ਕਾਬੂ

Saturday, November 10, 20120 comments


ਲੁਧਿਆਣਾ ( ਸਤਪਾਲ ਸੋਨੀ ) ਤਿਉਹਾਰਾਂ ਮੌਕੇ ਗਸ਼ਤ ਤੇ ਚੈਕਿੰਗ ਦੌਰਾਨ ਸੀ.ਆਈ.ਏ ਸਟਾ/-2 ਦੇ ਇੰਚਾਰਜ਼ ਇੰਸਪੈਕਟਰ ਗੁਰਬੰਸ ਸਿੰਘ ਬੈਂਸ ਨੂੰ ਇਤਲਾਹ ਮਿਲੀ ਕਿ ਟਿੱਬਾ ਰੋਡ ਨੇੜੇ ਗੈਸ ਗੋਦਾਮ ਏਰੀਆ ਜੀ.ਕੇ.ਇਸਟੇਟਦੇ ਇਕ ਖਾਲੀ ਪਲਾਟ ਵਿਚ ਭਾਰਤ ਭੂਸ਼ਨ ਪੁਤਰ ਅਤਰ ਸਿੰਘ, ਰਕੇਸ਼ ਕੁਮਾਰ ਪੁੱਤਰ ਜੀਆ ਲਾਲ ਬਹਾਦਰ ਵਾਸੀ ਜਗੀਰਪੁਰ,ਅਰਵਿੰਦ ਕੁਮਾਰ
ਪੁੱਤਰ ਮੋਹਨ ਲਾਲ ਵਾਸੀ ਤਾਜਪੁਰ ਰੋਡ,ਸੋਨੂੰ ਅਤੇ ਬਲਰਾਜ ਵਾਸੀਲੁਧਿਆਣਾਂ ਲੁਟਾਂ – ਖੋਹਾਂ ਅਤੇ ਡਕੈਤੀ ਆਦਿ ਦੇ ਆਦੀ ਹਨ ,ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ । ਏ.ਐਸ.ਆਈ ਦਲੀਪ ਸਿੰਘ ਤੇ ਸਾਥੀਆਂ ਨੇ ਕਾਰਵਾਈ ਕਰਕੇ ਭਾਰਤ ਭੂਸਨ , ਰਾਕੇਸ਼ ਕੁਮਾਰ ਅਤੇ ਅਰਵਿੰਦ ਕੁਮਾਰ ਨੂੰਇਕ ਪਿਸਤੌਲ,ਇਕ ਦਾਤਰ ਅਤੇ ਇਕ ਕਿਰਚ ਨਾਲ ਕਾਬੂ ਕੀਤਾ । ਸੋਨੂੰ ਅਤੇ
ਬਲਰਾਜ ਹਨੇਰੇ ਦਾ /ਾਇਦਾ ਉੱਠਾਕੇ ਮੌਕੇ ਤੋਂ /ਰਾਰ ਹੋ ਗਏ । ਇਸ ਸਬੰਧੀਮੁੱਕਦਮਾਂ ਨੰ: 277 ਮਿਤੀ 09-11-2012 ਅੰਡਰ ਸੈਕਸ਼ਨ 399,402 ਆਈ.ਪੀ.ਸੀ. ਅਤੇ 25 /54 /59 ਆਰਮ ਐਕਟ ਪੁਲਿਸ ਸਟੇਸ਼ਨ ਜੋਧੇਵਾਲ ਵਿੱਖੇ ਦਰਜ ਕਰ ਲਿਆ ਗਿਆ ਹੈ । ਪੁੱਛ-ਗਿੱਛ ਦੌਰਾਨ ਆਰੋਪੀਆਂ ਨੇ ਦਰਜਨ ਵਾਰਦਾਤਾਂ ਕਬੂਲ ਕੀਤੀਆਂ ਜਿਸ ਅਨੁਸਾਰ ਥਾਨਾ ਡਵੀਜਨ ਨੰ: 8 ਵਿਚ 4,
ਥਾਨਾ ਡਵੀਜਨ ਨ:ੰ 3 ਵਿਚ 1 ਅਤੇ ਥਾਨਾ ਸਲੇਮ ਟਾਬਰੀ ਵਿੱਖੇ ਇਕ-ਇਕ ਮੁਕਦਮਾ ਦਰਜ ਹੈ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger