ਸਰਦੂਲਗੜ੍ਹ 10 ਨੰਵਬਰ (ਸੁਰਜੀਤ ਸਿੰਘ ਮੋਗਾ) ਮਾਲਵੇ ਅੰਦਰ ਦਿਨੋ-ਦਿਨ ਨਾ ਮੁਰਾਦ ਭਿਆਨਕ ਬਿਮਾਰੀ ਕੈਸਰ ਬੜੀ ਤੇਜੀ ਨਾਲ ਫੈਲ ਰਹੀ ਹੈ।ਮਾਨਸਾ ਜਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੀ ਢਾਣੀ 'ਚ ਰਹਿੰਦੇ ਸਰਦੂਲ ਸਿੰਘ ਨੂੰ ਅੱਜ ਕੈਸਰ ਨੇ ਨਿਗਲ ਲਿਆ। ਜਿਸ ਨੂੰ ਕਾਬੂ ਕਰਨ ਲਈ ਸਰਕਾਰ ਅੱਡੀ ਚੋਟੀ ਦਾ ਜੋਰ ਲਾਉਣ ਦੇ ਦਾਵੇ ਪੇਸ ਕਰ ਰਹੀਆ ਹਨ। ਇਨ੍ਹਾ ਭਿਅਨਾਕ ਬਿਮਾਰੀਆ ਨੂੰ ਪ੍ਰਫੱਲਤ ਕਰਨ ਵਿਚ ਫੈਕਟਰੀਆ, ਕਿਸਾਨ ਅਤੇ ਸਰਕਾਰ ਆਦਿ ਜਿੰਮੇਵਾਰ ਹਨ। ਜਿਵੇ ਫੈਕਟਰੀਆ ਦੀਆ ਚਿਮਨੀਆ ਵਿੱਚੋ ਨਿਕਲਣ ਵਾਲੀਆ ਜ਼ਹਿਰੀਲੀਆ ਗੈਸਾ, ਕੈਮੀਕਲ ਵਾਲਾ ਪਾਣੀ, ਕਿਸਾਨਾ ਵੱਲੋ ਫਸਲਾ ਤੇ ਅੰਨ੍ਹੇਵਾਹ ਕੀਟਨਾਸਕ ਦਵਾਈਆ ਦਾ ਛਿੜਕਾਅ, ਵੱਧ ਪੈਦਾਵਾਰ ਲੈਣ ਲਈ ਕੈਮੀਕਲ ਖਾਦ ਪਦਾਰਥ, ਜਮੀਨ ਅੰਦਰ ਖੂਹੀਆ ਵਾਲੀਆ ਲੈਟਰੀਨਾ, ਹੇਠਲੇ ਪੱਤਨ ਵਿਚ ਡੂੰਗੇ ਬੋਰ ਕਰਕੇ ਕੈਮੀਕਲ ਸੀਵਰੇਜ ਵਾਲਾ ਪਾਣੀ ਪਾਉਣਾ ਅਤੇ ਕਣਕ ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਧਰਤੀ ਹੇਠਲਾ, ਉਪੱਰਲਾ ਪਾਣੀ ਅਤੇ ਵਾਤਾਵਰਨ ਬੜੀ ਤੇਜੀ ਨਾਲ ਖਰਾਬ ਹੁੰਦਾ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਸੂਬਾ ਸਰਕਾਰ ਵੱਲੋ ਲੋੜੀਦੀ ਕਾਰਵਾਈ ਨਾ ਕਰਨਾ ਹੈ। ਜਿਵੇ ਸਿਆਣਿਆ ਦੀ ਕਹਾਵਤ ਹੈ, 'ਲੋੜ ਕਾਢ ਦੀ ਮਾ ਹੁੰਦੀ ਹੈ'। ਉਸੇ ਤਰ੍ਹਾ ਹੀ ਜੇ ਸਰਕਾਰ ਵਾਤਾਵਰਨ ਅਤੇ ਪਾਣੀ ਨੂੰ ਗੰਦਲਾ ਕਰਨ ਵਾਲਿਆ ਤੇ ਸਖਤੀ ਵਰਤਨ ਲੱਗ ਜਾਵੇ, ਫਿਰ ਹੀ ਕੋਈ ਕਾਢ ਨਿਕਲ ਆਵੇਗੀ। ਜੇ ਇਸੇ ਤਰ੍ਹਾ ਹੀ ਚੱਲਦਾ ਰਿਹਾ ਤਾ ਉਹ ਦਿਨ ਨਹੀ ਜਦੋ ਇਨ੍ਹਾ ਨਾ-ਮੁਰਾਦ ਬਿਮਾਰੀਆ ਨਾਲ ਸੈਕੜਿਆ ਦੀ ਗਿਣਤੀ ਪਾਰ ਕਰ ਜਾਣਗੀਆ। ਜਿਨ੍ਹਾ ਤੇ ਕਾਬੂ ਪਾਉਣਾ ਸਰਕਾਰ ਦੀ ਸਮਰੱਥਾ ਤੋ ਬਾਹਰ ਹੋ ਜਾਵੇਗਾ। ਕਲੱਬਾ, ਸਮਾਜ ਸੇਵੀ ਜੱਥੇਬੰਦੀਆ, ਕਿਸਾਨ, ਕਿਸਾਨ ਯੂਨੀਅਨਾ, ਸੂਬਾ ਸਰਕਾਰ ਅਤੇ ਹਰ ਵਿਅਕਤੀ ਵੱਲੋ ਵਾਤਾਵਰਨ, ਨਦੀਆ-ਨਾਲਿਆ ਅਤੇ ਧਰਤੀ ਹੇਠਲਾ ਪਾਣੀ ਨੂੰ ਗੰਦਲਾ ਹੋਣ ਤੋ ਬਚਾਉਣਾ ਹੋਵੇਗਾ। ਜਿਸ ਨਾਲ ਇਨ੍ਹਾਂ ਨਾ ਮੁਰਾਦ ਬਿਮਾਰੀਆ ਤੇ ਕਾਬੂ ਤੋ ਕਿਤੇ ਵੱਧ ਸਹਾਈ ਹੋਵੇਗਾ।

Post a Comment