ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਿੱਥੇ ਸਾਡੀਆ ਸਰਕਾਰਾ ਕਿਸਾਨ ਨੂੰ ਮੰਡੀਆ ਵਿੱਚ ਰੋਲ ਰਹੀ ਹੈ ਉੱਥੇ ਹੀ ਮੌਜੂਦਾ ਸਰਕਾਰ ਦੇ ਸਰਕਾਰੀ ਕਰਮਚਾਰੀ ਵੀ ਕਿਸਾਨਾ ਨਾਲ ਘੱਟ ਨਹੀ ਕਰਦੇ ਜਿਸ ਦੀ ਤਾਜਾ ਮਿਸਾਲ ਜਗਰਾਉ ਲਾਗਲੇ ਪਿੰਡ ਰਸੂਲਪੁਰ(ਢਾਹਾ) ਦੀ ਮੰਡੀ ਵਿੱਚ ਵੇਖਣ ਨੂੰ ਮਿਲੀ ਇੱਕ ਕਿਸਾਨ ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਸੰਗਤਪੁਰਾ ਨੇ ਪੱਤਰਕਾਰਾ ਨੂੰ ਆਪਣੇ ਨਾਲ ਹੁੰਦੇ ਥੱਕੇ ਦੀ ਗੱਲਬਾਤ ਦੱਸਦਿਆ ਕਿਹਾ ਕਿ ਮੈਂ ਤਕਰੀਬਨ 28-10-12 ਦਾ ਇਸ ਮੰਡੀ ਵਿੱਚ ਆਪਣੀ ਫਸਲ ਦੀ ਰਾਖੀ ਬੈਠਾ ਹਾਂ ਪਰ ਮੇਰੇ ਤੋਂ ਬਾਅਦ ਵਿੱਚ ਆਉਣ ਵਾਲੀਆਂ ਝੋਨੇ ਦੀਆ ਟਰਾਲੀਆਂ ਸਿਫਾਰਸ ਤੇ ਪਹਿਲਾ ਸਵਾਰਕੇ ਤੋਲ ਦਿੱਤੀਆ ਗਈਆ ਤੇ ਮੇਰੇ ਝੋਨੇ ਦੀ ਕੋਈ ਵਾਈ ਧਾਈ ਨਹੀ ਜਦ ਇਸ ਵਾਰੇ ਮੈਂ ਇਸ ਮੰਡੀ ਵਿੱਚ ਮਾਰਕਿੱਟ ਕਮੇਟੀ ਅਧੀਨ ਕੰਮ ਕਰਨ ਵਾਲੇ ਵਰਕਰਾ ਨੂੰ ਬੇਨਤੀ ਕੀਤੀ ਤਾਂ ਕਿਸੇ ਨੇ ਵੀ ਮੇਰੀ ਗੱਲ ਨਹੀ ਸੁਣੀ ਅਤੇ ਮੈਂ ਇਸ ਵਾਰੇ ਇਸ ਦਾਣਾ ਮੰਡੀ ਨਾਲ ਸਬੰਧਤ ਇੰਨਸਪੈਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਮੇਰੀ ਕਿਸੇ ਗੱਲ ਤੇ ਗੌਰ ਨਹੀ ਕੀਤੀ ਤੇ ਆਪਣੇ ਵਰਕਰਾ ਦਾ ਸਾਥ ਦਿੰਦੇ ਮੇੈਨੂੰ ਸਾਫ ਸਬਦਾ ਵਿੱਚ ਕਿਹ ਦਿੱਤਾ ਕਿ ਆਪਣਾ ਝੋਨਾ ਹੋਰ ਕਿੱਧਰੇ ਲੈ ਜਾਵੋ ਮੈਂ ਇਸ ਦੀ ਤੁਲਾਈ ਨਹੀ ਕਰਨੀ ਤੇ ਮੈਂ ਇਸ ਕਰਕੇ ਇਸ ਨੂੰ ਦੁਬਾਰਾ ਟਰਾਲੀ ਵਿੱਚ ਭਰ ਰਿਹਾ ਹਾਂ,ਮੇਰੇ ਕੋਲ ਆਪਣਾ ਟਰੈਕਟਰ ਟਰਾਲੀ ਨਹੀ ਹੈ ਪਹਿਲਾ ਮੈਂ ਕਿਸੇ ਦੇ ਰਾਹੀ ਆਪਣੀ ਫਸਲ ਮੰਡੀ ਲਿਆਦੀ ਤੇ ਬਣਦਾ ਕਿਰਾਇਆ ਦਿੱਤਾ ਤੇ ਹੁਣ ਫਿਰ ਕਿਰਾਏ ਤੇ ਚੁਕ ਰਿਹਾ ਹਾਂ ਤੇ ਭਰਾਈ ਵਾਲੀਆ ਬੀਬੀਆ ਨੂੰ ਵੀ ਪੈਸੇ ਦਿੱਤੇ ਹਨ ।ਜਦ ਇਸ ਮਾੜੇ ਵਤੀਰੇ ਸਬੰਧੀ ਪੱਤਰਕਾਰਾਂ ਵੱਲੋਂ ਸਬੰਧਤ ਇੰਸਪੈਕਟਰ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹ ਪੱਤਰਕਾਰਾਂ ਨੂੰ ਵੀ ਸਿੱਧੇ ਮੂੰਹ ਨਾ ਬੋਲਿਆ ਸਗੋ ਆਪਣੇ ਉਚ ਅਧਿਕਾਰੀਆ ਨੂੰ ਫੋਨ ਖੜਕਾ ਦਿੱਤੇ ਤੇ ਪੀੜਤ ਕਿਸਾਨ ਆਪਣੀ ਵਾਹ ਨਾ ਚੱਲਦੀ ਵੇਖ ਲਾਗਲੇ ਪਿੰਡ ਦੀ ਦਾਣਾ ਮੰਡੀ ਵਿੱਚ ਆਪਣੀ ਫਸਲ ਲੈ ਗਿਆਂ ।ਜੇਕਰ ਇਸ ਤਰਾਂ ਸਾਡਾ ਅੰਨਦਾਤਾ ਮੰਡੀਆਂ ਵਿੱਚ ਭਟਕਦਾ ਰਿਹਾ ਤਾਂ ਕੀ ਹੋਵੇਗਾ ਇੰਨਾ ਦਾ ਭੱਵਿਖ ਇਹ ਕੋਈ ਨਹੀ ਜਾਣਦਾ ।
Post a Comment