ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਪਰਮਜੀਤ ਸਿੰਘ ਪੱਡਾ ਐਸ ਡੀ ਐਮ ਬਰਨਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਰੈਡ ਕਰਾਸ ਭਵਨ ਵਿਖੇ ਅਮਨ ਤੇ ਕਾਨੂੰਨ, ਜ਼ਿਲ•ਾ ਸਿੱਖਿਆ ਵਿਕਾਸ ਕਮੇਟੀ, ਖੇਤੀਬਾੜੀ ਵਿਕਾਸ ਕਮੇਟੀ, ਮਿਡ-ਡੇ-ਮੀਲ, ਮਾਇਨਿੰਗ, ਤੰਬਾਕੂ ਕੰਟਰੋਲ ਅਤੇ ਪਲਾਸਟਿਕ ਲਿਫਾਫਿਆ, ਨਾਜਾਇਜ ਕਬਜਿਆਂ ਅਤੇ ਰੋਡ ਸੇਫਟੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾ ਹੋਇਆ। ਜਿਸ ਵਿੱਚ ਜ਼ਿਲ•ਾ ਟਰਾਂਸਪੋਰਟ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ, ਜ਼ਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੇਵਾ ਸਿੰਘ ਸਿੱਧੂ, ਜ਼ਿਲ•ਾ ਸਿੱਖਿਆ ਅਫ਼ਸਰ ਸਕੈਂਡਰੀ ਮੇਜਰ ਸਿੰਘ, ਡੀ ਐਸ ਪੀ ਦਰਸ਼ਨ ਦਾਸ ਵੈਰਾਗੀ, ਸਹਾਇਕ ਸਿਵਲ ਸਰਜਨ ਡਾ. ਗਿਆਨ ਚੰਦ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਇੰਦਰਪਾਲ ਸਿੰਘ ਚਹਿਲ, ਜ਼ਿਲ•ਾ ਉਦਯੋਗ ਭਵਨ ਕਮ ਮਾਇਨਿੰਗ ਅਫ਼ਸਰ ਮਲੇਰਕੋਟਲਾ ਦੇ ਜੀ ਐਮ ਕੁਲਦੀਪ ਸਿੰਘ, ਮਾਸਟਰ ਚਰਨਦਾਸ ਅਤੇ ਜ਼ਿਲ•ੇ ਦੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਮੋਜੂਦ ਹੋਏ। ਮੀਟਿੰਗ ਦੌਰਾਨ ਪੱਡਾ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜਰ ਜ਼ਿਲ•ੇ ਵਿੱਚ ਪਾਰਕਿੰਗ ਦੀ ਸਹੀ ਵਿਵਸਥਾ ਕਰਨ ਅਤੇ ਪੁਲਿਸ ਵਿਭਾਗ ਨੂੰ ਅਣਚਾਹੀ ਦੁਰਘਟਨਾ ਤੋ ਬਚਾਵ ਲਈ ਹਰ ਸਮੇਂ ਮੁਸਤੇਦ ਰਹਿਣ ਦੇ ਆਦੇਸ਼ ਕੀਤੇ। ਉਹਨਾਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਭੀੜ ਵਾਲੇ ਬਾਜਾਰਾਂ ਵਿੱਚ ਉੱਚੀ ਆਵਾਜ ਵਾਲੇ ਖਤਰਨਾਕ ਪਟਾਕਿਆਂ ਦੀ ਨਾ ਹੀ ਖਰੀਦ ਕੀਤੀ ਜਾਵੇ ਅਤੇ ਨਾ ਹੀ ਵੇਚੇ ਜਾਣ। ਇਸ ਦੇ ਨਾਲ ਹੀ ਉਹਨਾਂ ਸਿਹਤ ਵਿਭਾਗ ਨੂੰ ਐਮਰਜੈਂਸੀ ਬੱਸ ਅਤੇ ਦਵਾਈਆ ਤਿਆਰ ਰਖੱਣ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾ ਅਨੁਸਾਰ ਮਿੱਟੀ / ਰੇਤ ਦੀ ਨਿਕਾਸੀ ਕਰਨ ਤੇ ਪਾਬੰਦੀ ਲੱਗੀ ਹੋਈ ਹੈ ਇਸ ਲਈ ਅਜਿਹਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੋਡ ਸੇਫਟੀ ਦੀ ਮੀਟਿੰਗ ਦੋਰਾਨ ਉਹਨਾਂ ਵੱਖ-ਵੱਖ ਥਾਂਵਾ ਤੇ ਸਪੀਡ ਬਰੈਕਰਜ, ਚਿੱਟੀਆਂ ਲਾਇਨਾ ਅਤੇ ਇਸ ਉੱਤੇ ਛੋਟੀਆਂ ਲਾਇਟਾ ਲਗਾਊਣ ਤੇ ਜੋਰ ਦਿੱਤਾ। ਇਸ ਦੋਰਾਨ ਉਹਨਾਂ ਸਹਿਰ ਵਿਚ ਪੀਲੀ ਲਾਇਨ ਦੇ ਅੰਦਰ ਹੀ ਲੋਕਾਂ ਵੱਲੋ ਬਾਹਨ ਆਦਿ ਖੜੇ ਕੀਤੇ ਜਾਣ ਵੱਲ ਧਿਆਨ ਦੇਣ ਲਈ ਕਿਹਾ। ਉਹਨਾਂ ਸਹਿਰਾਂ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਚੱਲ ਰਹੀਆਂ ਹੱਥ ਰੇਹੜੀਆਂ ਆਦਿ ਨੂੰ ਰਜਿਸਟਰ ਕਰਨ ਉਪਰੰਤ ਲਿਸਟ ਪੁਲਿਸ ਵਿਭਾਗ ਨੂੰ ਭੇਜਣ ਲਈ ਕਿਹਾ।
Post a Comment