ਲੁਧਿਆਣਾ (ਸਤਪਾਲ ਸੋਨੀ) ਭਾਸ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੀ ਲੜੀ ਵਿੱਚ ਅੱਜ ਤੀਸਰਾ ਸਮਾਗਮ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਾ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸ.ਰੀਮਤੀ ਐਫ. ਨੇਸ਼ਾਰਾ ਖਾਤੂਨ, ਮੁੱਖ ਸੰਸਦੀ ਸਕੱਤਰ, ਸਮਾਜ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਰੀਮਤੀ ਐਫ. ਨੇਸਾਰਾ ਖਾਤੂਨ ਨੇ ਜਿੱਥੇ ਭਾਸ ਵਿਭਾਗ ਵੱਲੋਂ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਲਈ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ.ਲਾਘਾ ਕੀਤੀ, ਉਥੇ ਉਨ ਪੰਜਾਬੀ ਅਤੇ ਉਰਦੂ ਨੂੰ ਛੋਟੀਆਂ-ਵੱਡੀਆਂ ਭੈਣਾਂ ਦਾ ਦਰਜਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਇਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਤੇ ਵੀ ਭਰਪੂਰ ਚਾਨਣਾ ਪਾਇਆ। ਸਰੀ ਗੁਰਭਜਨ ਸਿੰਘ ਗਿੱਲ ਨੇ ਜਿੱਥੇ ਮੁਕਾਬਲੇ ਵਿੱਚ ਭਾਗ ਲੈਣ ਆਏ ਬੱਚਿਆਂ ਨੂੰ ਮੁਬਾਰਕਬਾਦ ਪੇਸ. ਕੀਤੀ, ਉਥੇ ਉਨਇਹਨਾਂ ਬੱਚਿਆਂ ਨੂੰ ਕੱਲ• ਦੇ ਸਾਹਿਤਕਾਰ ਅਤੇ ਉ¤ਘੇ ਗਾਇਕ ਬਣਨ ਦੀ ਕਾਮਨਾ ਕੀਤੀ। ਉਨ ਅੱਗੇ ਦੱਸਿਆ ਕਿ ਇਨ ਮੰਜਿਲਾਂ ਨੂੰ ਪਾਰ ਕਰਦੇ ਹੋਏ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ। ਉਨ ਪੇਂਡੂ ਸਕੂਲ ਦੇ ਬੱਚਿਆਂ ਨੂੰ ਉਤਸਹਤ ਕਰਦੇ ਹੋਏ ਇਨ ਮੁਕਾਬਲਿਆਂ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ ਅਤੇ ਪ੍ਰਤੀਯੋਗੀਆਂ ਨੂੰ ਆਪਣੀ ਪੁਸਤਕ ਭੇਟ ਕੀਤੀ। ਸਵਾਗਤੀ ਸਬਦ ਕਹਿੰਦੇ ਹੋਏ ਵਿਭਾਗ ਦੇ ਐਡੀਸ.ਨਲ ਡਾਇਰੈਕਟਰ ਸ. ਚੇਤਨ ਸਿੰਘ ਨੇ ਵਿਭਾਗੀ ਕਾਰਗੁਜਾਰੀਆਂ ਉ¤ਤੇ ਚਾਨਣਾ ਪਾਉਂਦੇ ਹੋਏ, ਪੰਜਾਬੀ ਸਪਤਾਹ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਰਵਿੰਦਰ ਭੱਠਲ ਅਤੇ ਗੁਰਚਰਨ ਕੌਰ ਕੋਛੜ ਸਮਲ ਹੋਏ। ਜੱਜਮੈਂਟ ਦੀ ਭੂਮਿਕਾ ਪ੍ਰਿੰਸੀ. ਪ੍ਰੇਮ ਸਿੰਘ ਬਜਾਜ, ਡਾ. ਕੁਲਵਿੰਦਰ ਮਿਨਹਾਸ, ਬੁੱਧ ਸਿੰਘ ਨੀਲੋਂ, ਤਰਲੋਚਨ ਲੋਚੀ, ਪ੍ਰੋ.ਸਵਿੰਦਰ ਧਨਾਨਸੂ ਅਤੇ ਸੁਰਜੀਤ ਸਿੰਘ ਲਾਬੜਾ ਨੇ ਨਿਭਾਈ। ਆਏ ਮਹਿਮਾਨਾਂ ਦਾ ਧੰਨਵਾਦ ਸਤਨਾਮ ਸਿੰਘ, ਜਿ.ਲ ਭਾਸ ਅਫ਼ਸਰ, ਲੁਧਿਆਣਾ ਨੇ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਰਜੀਤ ਖੁਰਮਾ ਨੇ ਨਿਭਾਈ। ਇਸ ਸਮਾਗਮ ਵਿੱਚ ਭਾਸ ਵਿਭਾਗ ਪਟਿਆਲਾ ਤੋਂ ਸ.੍ਰੀਮਤੀ ਗੁਰਸਰਨ ਕੌਰ, ਸਹਾਇਕ ਡਾਇਰੈਕਟਰ, ਡਾ. ਹਰਨੇਕ ਸਿੰਘ ਅਤੇ ਪ੍ਰਵੀਨ ਕੁਮਾਰ ਵਿਸਸ. ਤੌਰ ਤੇ ਹਾਜਰ ਹੋਏ। ਮੁੱਖ ਸਖਸੀਅਤਾਂ ਵਿੱਚ ਸ. ਹਰਪਾਲ ਸਿੰਘ ਸਿੱਧੂ, ਸਾਬਕਾ ਜਾਇੰਟ ਡਾਇਰੈਕਟਰ, ਮਨਮੋਹਨ ਸਿੰਘ ਬੁੱਧੀਰਾਜਾ, ਦਰਸ.ਨ ਸਿੰਘ ਢੋਲਣ, ਲਾਲ ਸਿੰਘ ਲੈਕਚਰਾਰ, ਕਹਾਣੀਕਾਰ ਇੰਦਰਜੀਤ ਕੌਰ ਨੇ ਵਿਸ.ੇਸ. ਤੌਰ ਤੇ ਸਿ.ਰਕਤ ਕੀਤੀ। ਇਨ• ਰਾਜ ਪੱਧਰੀ ਮੁਕਾਬਲਿਆਂ ਵਿੱਚੋਂ ਕਵਿਤਾ ਸਿਰਜਣ ਮੁਕਾਬਲੇ ਵਿੱਚ ਸੁਖਨਦੀਪ ਕੌਰ ਦਸਮੇਸ. ਪਬਲਿਕ ਸਕੂਲ ਫਰੀਦਕੋਟ, ਗੁਰਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜੀ, ਸੰਗਰੂਰ ਅਤੇ ਮਨਬੀਰ ਕੌਰ ਗਿੱਲ ਸ਼ਹੀਦਗੰਜ ਪਬਲਿਕ ਸਕੂਲ ਮੁਦਕੀ ਫਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਕਹਾਣੀ ਸਿਰਜਣ ਵੰਨਗੀ ਵਿੱਚ ਸਿਮਰਨਜੀਤ ਕੌਰ ਕੰਗ ਮੁੱਦਕੀ ਫਿਰੋਜ.ਪੁਰ, ਜਸਵੀਰ ਕੋਰ ਬਡਰੁੱਖਾਂ ਸੰਗਰੂਰ ਅਤੇ ਮਨਜੋਤ ਕੌਰ ਢਿੱਲੋਂ ਬੱਸੀਆਂ, ਲੁਧਿਆਣਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਲੇਖ ਰਚਨਾ ਵੰਨਗੀ ਵਿੱਚ ਕੋਮਲਦੀਪ ਕੌਰ ਜਲੰਧਰ, ਜਸਪ੍ਰੀਤ ਕੌਰ ਭੀਖੀ ਮਾਨਸਾ, ਅਤੇ ਅਰਸਪ੍ਰੀਤ ਕੌਰ ਰੋਪੜ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ ਕਵਿਤਾ ਗਾਇਨ ਮੁਕਾਬਲੇ ਵਿੱਚ ਗੁਣਦੀਪ ਸਿੰਘ ਸ.ਸ.ਸ. ਸਕੂਲ, ਫਰੀਦਕੋਟ, ਪ੍ਰਭਜੋਤ ਕੌਰ ਸੈਂਟ ਫਰੀਦ ਸਕੂਲ ਬੁਲਾਂਵਾੜੀ ਹੁਸਿ.ਆਰਪੁਰ ਅਤੇ ਕ੍ਰਿਤਿਕਾ ਸਰਮਾ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।
ਸ੍ਰੀ ਗੁਰਭਜ਼ਨ ਸਿੰਘ ਗਿੱਲ ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ। ਪੰਜਾਬੀ ਭਵਨ ਵਿਖੇ ਪੰਜਾਬੀ ਸਾਹਿਤ ਸਿਰਜਣ ਮੁਕਾਬਲਿਆਂ ਦੌਰਾਨ ਸਰੀਮਤੀ ਐਫ. ਨੇਸ਼ਾਰਾ ਖਾਤੂਨ, ਮੁੱਖ ਸੰਸਦੀ ਸਕੱਤਰ ਦਾ ਸਨਮਾਨ ਕਰਦੇ ਹੋਏ।

Post a Comment