ਹੁਸ਼ਿਆਰਪੁਰ 13 ਨਵੰਬਰ (ਨਛਤਰ ਸਿੰਘ)-ਦਿਵਾਲੀ ਖੁਸ਼ੀਆਂ ਦਾ ਤਿਉਹਾਰ, ਵਸਦਾ ਸੰਸਾਰ ਨਾ ਕਰੋ ਬਿਮਾਰ‘ ਅਤੇ ‘ਧੂੰਏ ਗੈਸਾਂ ਨਾ ਫੈਲਾਉ, ਲੋਕੋ ਵਾਤਾਵਰਣ ਬਚਾਉ‘ ਇਤਿਆਦਿਕ ਨਾਅਰਿਆਂ ਨੂੰ ਬੁਲੰਦ ਕਰਦੀ ਇਕ ਰੈਲੀ ਦਾ ਆਯੋਜਨ ਸਕੂਲੀ ਵਿਦਿਆਰਥੀਆਂ ਦੀ ਜਥੇਬੰਦੀ ਚਿਲਡਰਨ ਅਗੇਂਸਟ ਪੌਲੂਸ਼ਨ ਵਲੋਂ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੀ ਆਰੰਭਤਾ ਮੌਕੇ ਸ਼ੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਰਾਸ਼ਟਰੀ ਆਗੂ ਸ: ਬਲਵੰਤ ਸਿੰਘ ਖੇੜਾ ਆਪਣੇ ਪਰਿਵਾਰਿਕ ਬ¤ਚਿਆਂ ਨਾਲ ਪੁ¤ਜੇ ਅਤੇ ਉਹਨਾਂ ਸੁਨੇਹਾ ਦਿ¤ਤਾ ਕਿ ਦਿਵਾਲੀ ਜਾਂ ਕਿਸੇ ਵੀ ਤਿਉਹਾਰਾਂ ‘ਤੇ ਵਰਤੇ ਜਾਂਦੇ ਪਟਾਕਿਆ ਜਾਂ ਆਤਿਸ਼ਬਾਜ਼ੀਆਂ ਵਿਚ ਤਾਂਬੇ ਤੇ ਕੈਡਮੀਅਮ ਵਰਗੀਆਂ ਭਾਰੀ ਖਤਰਨਾਕ ਧਾਤਾਂ ਹੁੰਦੀਆਂ ਹਨ। ਧਮਾਕਿਆਂ ਤੋਂ ਬਾਅਦ ਧਾਤਾਂ ਦੀ ਤਹਿ ਰ¤ੁਖਾਂ, ਸਬਜ਼ੀਆਂ ਦੇ ਪ¤ਤਿਆਂ ਅਤੇ ਫਲਾਂ ‘ਤੇ ਜੰਮ ਜਾਂਦੀ ਹੈ। ਉਹਨਾਂ ਕਿਹਾ ਕਿ ਕਾਨੂੰਨਨ ਖਤਰਨਾਕ ਰਸਾਇਣਾਂ ਦੀ ਵਰਤੋਂ ‘ਤੇ ਪਾਬੰਦੀ ਹੈ ਪਰ ਅਖੌਤੀ ਖੁਸ਼ੀਆਂ ਦਾ ਜਨੂੰਨ ਕਨੂੰਨ ਤੋਂ ਮੁਨਕਰ ਹੈ। ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਸ: ਰਸ਼ਪਾਲ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਵੀ ਗਰੀਨ ਦਿਵਾਲੀ ਤੇ ਕਲੀਨ ਦਿਵਾਲੀ ਮਨਾਉਣ ਦਾ ਆਦੇਸ਼ ਦਿ¤ਤਾ ਗਿਆ ਹੈ ਜਿਸ ਦੀ ਪਾਲਣਾ ਕਰਨੀ ਹਰ ਨਾਗਰਿਕ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਪਟਾਕਿਆਂ ਵਿਚਲੇ ਐਲੂਮੀਨੀਅਮ, ਗੰਧਕ, ਪੋਟਾਸ਼ੀਅਮ ਨਾਈਟਰੇਟ ਤੇ ਬੇਰੀਅਮ ਵਰਗੇ ਤ¤ਤਾਂ ਨਾਲ ਸਿਰ ਪੀੜ ਤੇ ਸਾਹ ਦੀ ਤਕਲੀਫ ‘ਚ ਵਾਧਾ ਹੁੰਦਾ ਹੈ। ਮਰੀਜ਼ਾਂ ਅਤੇ ਪਸ਼ੂ ਜਨਵਰਾਂ ਲਈ ਇਹ ਧਮਾਕੇ ਨਰਕ ਦਾ ਤੋਹਫਾ ਹੁੰਦੇ ਹਨ। ਵਾਤਾਵਰਣ ਪੰਚਾਇਤ ਬੁਲੋ•ਵਾਲ ਦੇ ਆਗੂ ਮਾਸਟਰ ਓਮ ਸਿੰਘ ਨੇ ਕਿਹਾ ਕਿ ਦਿਵਾਲੀ ਨਾਲ ਸਿਹਤ ਅਤੇ ਵਾਤਾਵਰਣ ਦਾ ਦਿਵਾਲਾ ਨਿ¤ਕਲ ਜਾਂਦਾ ਹੈ। ਉਹਨਾਂ ਨੇ ਚਿਲਡਰਨ ਅਗੇਂਸਟ ਪੌਲੂਸ਼ਨ ਜਥੇਬੰਦੀ ਵਲੋਂ ਅਤੇ ਵ¤ਖ-ਵ¤ਖ
ਸਕੂਲਾਂ/ਕਾਲਜਾਂ ਵਲੋਂ ਆਰੰਭੀ ਮੁਹਿੰਮ ਦੀ ਸ਼ਲਾਘਾ ਕੀਤੀ। ਚਿਲਡਰਨ ਅਗੇਂਸਟ ਪੌਲੂਸ਼ਨ ਜਥੇਬੰਦੀ ਦੇ ਕਰਮਨਜੀਤ ਸਿੰਘ ਵਿਦਿਆਰਥੀ ਨੇ ਛੋਟਿਆਂ ਅਤੇ ਵ¤ਡਿਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਵਿਦਿਆਰਥੀ ਵਰਗ ਅੰਦਰ ਪੈਦਾ ਹੋਈ ਚੇਤਨਤਾ ਨਾਲ ਪਿਛਲੇ ਸਮੇਂ ਦੇ ਮੁਕਾਬਲੇ ਪਟਾਕਿਆਂ ਦੀ ਵਰਤੋਂ ‘ਚ ਕਮੀ ਆਈ ਹੈ। ਜਿਸ ਦੀ ਪੁਸ਼ਟੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕੀਤੀ ਹੈ। ਇਸ ਰੈਲੀ ‘ਚ ਵਿਦਿਆਰਥੀ ਮੋਦਿਤ, ਜਤਿਨ, ਰੁਚੀ, ਕਨਣ, ਅਨੁਰਾਗ, ਦਇਆ ਸਿੰਘ, ਅੰਤਰਪ੍ਰੀਤ ਸਿੰਘ, ਇਸ਼ਟਪ੍ਰੀਤ ਸਿੰਘ, ਪਰਮਪ੍ਰੀਤ ਸਿੰਘ, ਇੰਦਰਪਾਲ ਸਿੰਘ, ਗੁਰਜੀਵ ਸਿੰਘ ਨੇ ਸੁਨੇਹਾ ਦਿੰਦੀਆਂ ਤਖਤੀਆਂ ਹ¤ਥਾਂ ਵਿਚ ਫੜੀਆਂ ਹੋਈਆਂ ਸਨ ਅਤੇ ਭਰੇ ਬਜ਼ਾਰਾਂ ਵਿਚ ਨਾਅਰੇ ਬੁਲੰਦ ਕੀਤੇ। ਸਮਾਜ ਸੇਵਕ ਸ:
ਸੁਰਜੀਤ ਸਿੰਘ ਅਤੇ ਕਮਲਜੀਤ ਕੌਰ ਨੇ ਭਰਵੀਂ ਸ਼ਮੂਲੀਅਤ ਕੀਤੀ।
Post a Comment