ਸ਼ਹਿਣਾ/ਭਦੌੜ 18 ਨਵੰਬਰ (ਸਾਹਿਬ ਸੰਧੂ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ ਪ੍ਰਧਾਨ ਅਮਰ ਸਿੰਘ ਧਾਲੀਵਾਲ, ਜਰਨਲ ਸਕਤਰ ਪ੍ਰੀਤਮ ਸਿੰਘ ਜੋਧਪੁਰ, ਮੀਤ ਪ੍ਰਧਾਨ ਪਾਲ ਸਿੰਘ ਨਾਈਵਾਲਾ, ਪ੍ਰੈਸ ਸਕਤਰ ਨਿਰਭੈ ਸਿੰਘ ਗਿਆਨੀ, ਕਰਨੈਲ ਸਿੰਘ ਕੁਰੜ ਨੇ ਪਿੰਡ ਬੀਹਲਾ ਦੇ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਯੂ. ਕੇ. ਅਤੇ ਉਨ•ਾਂ ਦੇ ਦੋ ਭਰਾਵਾਂ ਜਗਰੂਪ ਸਿੰਘ ਸਾਬਕਾ ਸਰਪੰਚ, ਰਘਬੀਰ ਸਿੰਘ ਬੀਹਲਾ ਖ਼ਿਲਾਫ਼ ਥਾਣਾ ਟਲੇਵਾਲ ਵਿਖੇ ਦਰਜ ਕੀਤਾ ਗਿਆ ਝੂਠਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ ਕਿਹਾ ਕਿ ਝੂਠੇ ਇਲਜ਼ਾਮ ਲਗਾ ਕੇ ਦਰਜ ਕਰਵਾਏ ਪਰਚੇ ਰ¤ਦ ਕਰਵਾਏ ਜਾਣ ‘ਤੇ ਪ੍ਰਵਾਸੀ ਭਾਰਤੀ ਜਸਵੀਰ ਸਿੰਘ ਨੂੰ ਇਨਸਾਫ਼ ਦਿਵਾਏ ਜਾਣ ਲਈ ਜਥੇਬੰਦੀ ਵਲੋਂ ਭਰਪੂਰ ਸਮਰਥਨ ਦਿ¤ਤਾ ਜਾਵੇਗਾ। ਉਨ ਮੁਖ ਮੰਤਰੀ ਪੰਜਾਬ ਤੋਂ ਇਸ ਮਾਮਲੇ ਦੀ ਉ¤ਚ ਪ¤ਧਰੀ ਜਾਂਚ ਕਰਵਾ ਕੇ ਪੀੜਤ ਪ੍ਰਵਾਸੀ ਭਾਰਤੀ ਨੂੰ ਇਨਸਾਫ਼ ਦੇਣ ਦੀ ਮੰਗ ਉਠਾਈ। ਜ਼ਿਕਰਯੋਗ ਹੈ ਕਿ ਪਿੰਡ ਬੀਹਲਾ ਨਾਲ ਸਬੰਧਿਤ ਪਟਵਾਰੀ ਵ¤ਲੋਂ ਪ੍ਰਵਾਸੀ ਭਾਰਤੀ ਦੀ ਪਿਛਲੇ ਤੀਹ ਸਾਲਾਂ ਤੋਂ ਖਰੀਦੀ ਜ਼ਮੀਨ ਦਾ ਫਰਜ਼ੀ ਕੁਰਸੀਨਾਮਾ ਬਣਾ ਕੇ ਕਿਸੇ ਹੋਰ ਵਿਅਕਤੀ ਦੇ ਨਾਂ ਇੰਤਕਾਲ ਕਰਨ ਤੇ ਇਸ ਮਾਮਲੇ ਦੀ ਤਫ਼ਤੀਸ਼ ਦੌਰਾਨ ਬੌਖਲਾਹਟ ਵਿਚ ਆਏ ਪਟਵਾਰੀ ਵਲੋਂ ਉਲਟਾ ਪ੍ਰਵਾਸੀ ਭਾਰਤੀ ਅਤੇ ਉਸ ਦੇ ਦੋ ਭਰਾਵਾਂ ਉਤੇ ਝੂਠਾ ਪਰਚਾ ਦਰਜ ਕਰਵਾਏ ਜਾਣ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Post a Comment