ਹੁਸ਼ਿਆਰਪੁਰ 3 ਨਵੰਬਰ (ਨਛਤਰ ਸਿੰਘ) - ਸਿ¤ਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਿਭਜਨ ਸਿੰਘ ਨੇ ਜਾਣਕਾਰੀ ਦੇਂਦੇ ਹੋਏ ਦਸਿਆ ਕਿ ਜਥੇਬੰਦੀ ਵਲੋਂ ਸਕੂਲਾਂ / ਕਾਲਜਾਂ ਦੇ ਵਿਦਿਆਰਥੀਆਂ ਵਿਚ ਨੈਤਿਕ ਗੁਣਾਂ ਦਾ ਸੰਚਾਰ ਕਰਨ ਲਈ, ਹਰ ਸਾਲ ਦੀ ਤਰ, ਪ੍ਰਾਇਮਰੀ, ਮਿਡਲ, ਸੀਨੀਅਰ ਸੈਕੰਡਰੀ ਅਤੇ ਕਾਲਜ / ਸਰਬਤ ਸੰਗਤ ਪਧਰ ਦੇ ਬਚਿਆਂ ਦੀ ਗੁਰਬਾਣੀ, ਸਿਖ ਇਤਿਹਾਸ ਤੇ ਸਿ¤ਖ ਰਹਿਤ ਮਰਯਾਦਾ ਤੇ ਅਧਾਰਤ ਧਾਰਮਿਕ ਪ੍ਰੀਖਿਆ ਲਈ ਗਈ । ਪੰਜਾਬ ਦੇ 2008 ਸਕੂਲਾਂ ਦੇ 123643 ਵਿਦਿਆਰਥੀਆਂ ਨੇ 1204 ਪ੍ਰੀਖਿਆਂ ਕੇਦਰਾਂ ਤੇ ਪ੍ਰੀਖਿਆ ਦਿਤੀ । ਪੰਜਾਬ ਤੋਂ ਬਾਹਰ 394 ਸਕੂਲਾਂ ਦੇ 8035 ਵਿਦਿਆਰਥੀ 79 ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਣ ਆਏ । ਇਮਤਿਹਾਨ ਦੀ ਸਫਲਤਾ ਲਈ ਸਾਰੇ ਦੇਸ਼ ਨੂੰ 30 ਜ਼ੋਨਾਂ ਵਿਚ ਵੰਡਿਆ ਗਿਆ ਅਤੇ ਹਰ ਜ਼ੋਨ ਦਾ ਪ੍ਰੀਖਿਆ ਕੰਟਰੋਲਰ ਨਿਯੁਕਤ ਕੀਤਾ ਗਿਆ । ਪ੍ਰੀਖਿਆ ਦਾ ਨਤੀਜਾ 15 ਦਸੰਬਰ 2012 ਤਕ ਆਉਣ ਦੀ ਸੰਭਾਵਨਾ ਹੈ । 60% ਤੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਿਲ ਖਿਚਵੇਂ ਇਨਾਮ ਦਿਤੇ ਜਾਣਗੇ ।

Post a Comment