ਖੰਨਾ /ਸਮਰਾਲਾ 03 ਨਵੰਬਰ (ਥਿੰਦ, ਉਟਾਲਾਂ) ਪੀਪਲਜ਼ ਪਾਰਟੀ ਆਫ ਪੰਜਾਬ, ਪੰਜਾਬ ਦੀ ਪਹਿਰੇਦਾਰ ਰਾਜਨੀਤਕ ਪਾਰਟੀ ਹੈ, ਜਿਸ ਦਾ ਕੰਮ ਪੰਜਾਬ ਦੀ ਪਹਿਰੇਦਾਰੀ ਕਰਨਾ ਹੈ। ਅਸੀਂ ਪੀ. ਪੀ. ਪੀ. ਦੇ ਵਰਕਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਔਕੜਾਂ ਤੋਂ ਸੁਚੇਤ ਕਰਦੇ ਰਹਾਂਗੇ ਅਤੇ ਹਮੇਸ਼ਾਂ ਪਹਿਰਾ ਦਿੰਦੇ ਰਹਾਂਗੇ। ਸਾਡੀ ਪਾਰਟੀ ਦੀਆਂ ਜਾਗੋ ਯਾਤਰਾਵਾਂ ਨੇ ਸਫਲਤਾ ਨਾਲ ਪੰਜਾਬ ਅਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਦੇ ਮਨਾਂ ਵਿੱਚ ਹੋਰ ਰਹੀ ਲੁੱਟ ਖਸੁੱਟ ਵਿਰੁਧ ਅਵਾਜ ਉੱਠੀ ਹੈ ਅਤੇ ਵੱਡਾ ਤਬਕਾ ਜਾਗਰੂਕ ਹੋਇਆ ਹੈ। ਇਹ ਵਿਚਾਰ ਅੱਜ ਇੱਥੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਫਾਊਂਡਰ ਮੈਂਬਰ ਅਵਤਾਰ ਸਿੰਘ ਰਾਜੇਵਾਲ ਨੇ ਪ੍ਰਗਟ ਕਰਦੇ ਹੋਏ ਕਹੇ। ਉਨ ਕਿਹਾ ਕਿ ਕੁਝ ਲੋਕ ਸਰਕਾਰੀ ਸ਼ਹਿ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਉੱਤੇ ਗਲਤ ਇਲਜਾਮ ਲਗਾ ਰਹੇ ਹਨ ਜੋ ਸਰਾਸਰ ਝੂਠ ਨੇ। ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਵੱਡੇ ਕਹਾਉਂਦੇ ਅਖਬਾਰਾਂ ਦੇ ਸੰਪਾਦਕਾਂ ਨੇ ਸਰਕਾਰੀ ਸਹਿ ਤੇ ਪੀ. ਪੀ. ਪੀ. ਨੂੰ ਕੰਮਜੋਰ ਕਰਨ ਦੀ ਜਿੰਮੇਵਾਰੀ ਲੈ ਰੱਖੀ ਹੈ। ਅਸੀਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਰਕਰ ਪਾਰਟੀ ਪ੍ਰਧਾਨ ਤੋਂ ਆਗਿਆ ਲੈ ਕੇ ਪੂਰੇ ਪੰਜਾਬ ਵਿੱਚ ਉਸ ਵਪਾਰਕ ਲੀਹਾਂ ਤੇ ਚੜ ਅਖਬਾਰਾਂ ਦੀਆਂ ਕਾਪੀਆਂ ਅਗਨ ਭੇਂਟ ਕਰਨ ਦਾ ਪ੍ਰੋਗਰਾਮ ਬਣਾਵਾਂਗੇ। ਅਸੀਂ ਉਸ ਅਖਬਾਰ ਦੀ ਸ਼ਿਕਾਇਤ ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਕੋਲ ਵੀ ਕਰਾਂਗੇ ਕਿਉਂਕਿ ਉਸ ਅਖਬਾਰ ਵਿੱਚ ਆਮ ਆਦਮੀ ਨੂੰ ਆਪਣੀ ਗੱਲ ਕਹਿਣ ਦੀ ਆਗਿਆ ਨਹੀਂ, ਸਿਰਫ ਐਮ. ਪੀਜ਼., ਐਮ. ਐਲ. ਏਜ਼., ਐਸ. ਜੀ. ਪੀ. ਸੀ. ਮੈਂਬਰ ਅਤੇ ਹੋਰ ਸਰਕਾਰੀ ਏਜੰਟ ਹੀ ਆਪਣੀ ਗੱਲ ਹੀ ਕਹਿ ਸਕਦੇ ਹਨ। ਉਨ ਕਿਹਾ ਕਿ ਕੁਝ ਪੀ. ਪੀ. ਪੀ. ਵਰਕਰਾਂ ਨੂੰ ਵਿਰੋਧੀ ਪਾਰਟੀਆਂ ਨੇ ਧਮਕਾਇਆ ਵੀ ਸੀ, ਸਾਨੂੰ ਮਾਣ ਹੈ ਕਿ ਅਸੀਂ ਇੱਕ ਸੱਚੇ ਇਮਾਨਦਾਰ ਲੀਡਰ ਨਾਲ ਤਾਂ ਖੜ ਹਾਂ। ਭਵਿੱਖ ਵਿੱਚ ਜੋ ਵੀ ਉਹ ਫੈਸਲਾ ਲੈਣਗੇ, ਅਸੀਂ ਉਨ ਦੇ ਨਾਲ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਸਰੋਆ ਹਲਕਾ ਸਮਰਾਲਾ, ਕੂੜਾ ਸਿੰਘ ਲੁਹਾਰ ਕਲਾਂ ਹਲਕਾ ਬਸੀ ਪਠਾਣਾ, ਮਲਕੀਤ ਸਿੰਘ ਫਤਹਿਪੁਰ ਹਲਕਾ ਪਾਇਲ, ਰਾਮ ਸਿੰਘ ਛੰਦੜਾਂ ਹਲਕਾ ਸਾਹਨੇਵਾਲ, ਕੁਲਵੰਤ ਸਿੰਘ ਮੁਹਾਲੀ ਆਦਿ ਹਾਜਰ ਸਨ।


Post a Comment