ਮਾਨਸਾ 19 ਨਵੰਬਰ ( ) ਮਾਨਸਾ ਤੋ ਥੋੜ੍ਹੀ ਦੂਰ ਸਰਕਾਰੀ ਸੈਕੰਡਰੀ ਸਕੂਲ, ਭੈਣੀ ਬਾਘਾ ਵਿਖੇ ਡੀ. ਜੀ. ਐਸ.ਈ. ਪੰਜਾਬ ਦੇ ਦਿਸਾ-ਨਿਰਦੇਸ਼ਾਂ ਅਤੇ ਡੀ. ਈ.ਓ., ਮਾਨਸਾ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਗੁਰਸੇਬ ਸਿੰਘ ਨੇ ਕੀਤੀ । ਸ੍ਰੀ ਅੰਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ । ਸਟੇਜ ਸਕੱਤਰ ਦੀ ਭੂਮਿਕਾ ਬਲਕਾਰ ਕੁਸਲਾ ਨੇ ਨਿਭਾਈ। ਮੈਡਮ ਮੀਨਾ ਕੁਮਾਰੀ ਨੇ ਆਪਣਾ ਕੁੰਜੀਵਤ ਭਾਸਣ ਦਿੰਦਿਆਂ ਨਸ਼ਿਆਂ ਤੋਂ ਬਚਣ ਦੇ ਉਪਾਵਾਂ ਸਬੰਧੀ ਦੱਸਿਆ ।ਜੱਜ ਦੀ ਭੂਮਿਕਾ ਮੈਡਮ ਨਸੀਬ ਕੌਰ ਅਤੇ ਮੈਡਮ ਸ਼ੈਲੀ ਨੇ ਨਿਭਾਈ।ਇਸ ਸਮੇਂ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਪੋਸਟਰ ਮੇਕਿੰਗ ਅਤੇ ਨਾਅਰੇ ਲਿਖਣ ਮੁਕਾਬਲੇ ਕਰਵਾਏ ਗਏ। ਕਵਿਤਾ ਮੁਕਾਬਲਿਆਂ ਵਿੱਚ ਗੁਰਭਗਤ ਸਿੰਘ ਨੇ ਪਹਿਲਾ ਪਿੰਕੀ ਕੌਰ ਨੇ ਦੂਜਾ ਅਤੇ ਮਨਦੀਪ ਕੌਰ ਨੇ ਤੀਜਾ ਸਥਾਨ, ਪੋਸਟਰ ਮੇਕਿੰਗ ਵਿੱਚ ਨੇ ਰਮਨਦੀਪ ਕੌਰ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਹਰਪ੍ਰੀਤ ਕੌਰ ਨੇ ਤੀਜਾ ਸਥਾਨ , ਨਾਅਰੇ ਲਿਖਣ ਵਿੱਚ ਮਨਿੰਦਰਜੀਤ ਸਿੰਘ ਨੇ ਪਹਿਲਾ,ਕ੍ਰਿਸ਼ਨਾ ਦੇਵੀ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Post a Comment