ਨਗਰ ਕੌਸਲ ਮਾਨਸਾ ਨੇ ਨਜਾਇਜ ਕਬਜੇ ਢਾਹੇ

Monday, November 19, 20120 comments


ਮਾਨਸਾ 19 ਨਵੰਬਰ ( )  ਮਾਨਸਾ ਵਿਖੇ ਨਗਰ ਕੌਸਲ ਮਾਨਸਾ ਵਲੋ ਪੁਰਾਣੀ ਸਬਜੀ ਮੰਡੀ ਵਿਖੇ ਕੁਝ ਲੋਕਾਂ ਵਲੋ ਨਗਰ ਕੌਸਲ ਦੀ ਥਾਂ ਤੇ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਨਗਰ ਕੌਸਲ ਨੇ ਢਾਹ ਦਿੱਤਾ। ਜਾਣਕਾਰੀ ਦਿੰਦੇ ਈਓ ਨਗਰ ਕੌਸਲ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਸਲ ਦੀ ਥਾਂ ਤੇ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਜ਼ੋ ਗਲਤ ਹੈ ਇਸ ਲਈ ਜਿੱਥੋ ਤੱਕ ਨਗਰ ਕੌਸਲ ਦੀ ਥਾ ਸੀ ਉਸ ਥਾਂ ਤੱਕ ਦੁਕਾਨਾਂ ਢਾਹ ਦਿੱਤੀਆ ਹਨ । ਈਓ ਮਾਨਸਾ ਨੇ ਕਿਹਾ ਕਿ ਜਿੰਨਾਂ ਨੇ ਸਰਕਾਰੀ ਥਾਂ ਤੇ ਕਬਜਾ ਕੀਤਾ ਹੈ ਉਹਨਾਂ ਨੂੰ ਜਲਦੀ ਹੀ ਨੋਟਿਸ ਭੇਜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਦੂਜੇ ਪਾਸੇ ਦੁਕਾਨਾਂ ਦੇ ਮਾਲਕ ਅਸੋਕ ਕੁਮਾਰ, ਸੰਦੀਪ ਨੇ ਦੱਸਿਆ ਕਿ ਨਗਰ ਕੌਸਲ ਨੇ ਇਹ ਦੁਕਾਨਾਂ ਢਾਹ ਦਿੱਤੀਆ ਹਨ ਪਰ ਉਹਨਾਂ ਦੇ ਨਾਲ ਲੋਕਾਂ ਨੇ ਉਸਾਰੀ ਕਰ ਰੱਖੀ ਹੈ ਤਾਂ ਉਹ ਵੀ ਦੁਕਾਨਾਂ ਢਾਹ ਦੇਣੀਆਂ ਚਾਹੀਦੀਆਂ ਹਨ । ਇਸ ਮੌਕੇ ਤੇ ਐਸ ਡੀ ਐਮ ਵਰਿੰਦਰ ਸਿੰਘ, ਡੀਐਸਪੀ ਸੁਲੱਖਣ ਸਿੰਘ ਤੇ ਨਗਰ ਕੌਸਲ ਅਧਿਕਾਰੀ ਹਾਜਰ ਸਨ । 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger