ਝੁਨੀਰ, 6 ਨਵੰਬਰ ( ਸੰਜੀਵ ਸਿੰਗਲਾ): ਜਿੱਥੇ ਬਿਜਲੀ ਦਰਾ 'ਚ ਕੀਤੇ ਵਾਧੇ ਨੇ ਬਿਜਲੀ ਖੱਪਤਕਾਰਾਂ ਨੂੰ ਪ੍ਰੈਸ਼ਾਨ ਕੀਤਾ ਹੋਇਆ ਹੈ।ਉੱਥੇ ਬਿਜਲੀ ਦੇ ਬਿਲ ਭਰਨ ਆਏ ਖੱਪਤਕਾਰ ਨੂੰ ਵੀ ਕੈਸੀਅਰ ਵੱਲੋ ਬਿਲ ਨਾ ਭਰਾਉਣ ਤੇ ਕਾਫੀ ਮੁਸਕਿਲ ਆ ਰਹੀ ਹੈ। ਪਾਵਰ ਕਾਰਪੋਰੇਸ਼ਨ ਦਫਤਰ ਝੁਨੀਰ ਵਿੱਖੇ ਬਿਲ ਭਰਨ ਆਏ ਲੋਕਾ ਨੇ ਦੱਸਿਆ ਕਿ ਕੰਮ ਦੀ ਇਸ ਰੁੱਤ 'ਚ ਆਪਣਾ ਕੰਮ ਛੱਡਕੇ ਬਿਲ ਭਰਨ ਆਏ ਹਾਂ ਪਰ ਕੈਸ਼ੀਅਰ ਬਿਲ ਹੀ ਨਹੀ ਭਰਵਾ ਰਹੀ।ਜਦੋ ਪੱਤਰਕਾਰਾਂ ਨੇ ਦਫਤਰ ਅੱਗੇ ਨਹਾਰੇਬਾਜੀ ਕਰ ਰਹੇ ਖੱਪਤਕਾਰਾਂ ਕੋਲ ਜਾ ਕੇ ਜਾਣਕਾਰੀ ਹਾਸਿਲ ਕੀਤੀ ਤਾ ਪਤਾ ਚੱਲਿਆ ਕਿ ਬਿਲ ਭਰਵਾਉਣ ਵਾਲੀ ਕੈਸੀਅਰ ਅੰਦਰੋ ਕੰਡੀ ਲਾਕੇ ਬੈਠੀ ਸੀ ਤੇ ਲੋਕ ਬਾਹਰ ਨਹਾਰੇਬਾਜੀ ਕਰ ਰਹੇ ਸਨ ਪਰ ਵਾਰ-ਵਾਰ ਕਹਿਣ ਤੇ ਵੀ ਉਹਨਾ ਕਿਸੇ ਨਾਲ ਗੱਲ ਕਰਨੀ ਹੀ ਵਾਜਬ ਨਹੀ ਸਮਝੀ ।ਜਦੋ ਪੱਤਰਕਾਰ ਐਸ.ਡੀ.ਓ. ਸਾਹਿਬ ਨੂੰ ਮਿਲਣ ਗਏ ਤਾਂ ਉਹ ਦਫਤਰ 'ਚ ਨਹੀ ਸਨ ।ਜਦੋ ਇਸ ਸਬੰਧੀ ਐਕਸੀਅਨ ਉਦੈਦੀਪ ਸਿੰਘ ਢਿੱਲੋ ਨਾਲ ਗੱਲ ਕੀਤੀ ਤਾਂ ਉਹਨਾਂ ਤੁਰੰਤ ਕਰਵਾਈ ਕਰਨ ਦੀ ਗੱਲ ਆਖੀ ਅਤੇ ਤਾਂ ਜਾਕੇ ਦੋ ਘੰਟਿਆ ਦੀ ਜਦੋ-ਜਹਿਦ ਤੋ ਬਾਅਦ ਕੈਸੀਅਰ ਨੇ ਬਿਲ ਭਰਵਾਉਣੇ ਸੁਰੂ ਕੀਤੇ।ਜਿਕਰ ਯੋਗ ਹੈ ਕਿ ਇਸ ਕੈਸੀਅਰ ਦੀ ਹੈਕੜਬਾਜੀ ਕਾਰਨ ਪਹਿਲਾ ਵੀ ਕਈ ਵਾਰੀ ਧਰਨੇ ਤੇ ਨਾਹਰੇਬਾਜੀ ਹੋ ਚੁੱਕੀ ਹੈ ਪਰ ਇਹ ਫਿਰ ਵੀ ਨਹੀ ਸਮਝ ਰਹੀ ।ਲੋਕਾਂ ਤੇ ਖੱਪਤਕਾਰਾਂ ਦੀ ਸਬੰਧਤ ਮਹਿਕਮੇ ਤੋ ਮੰਗ ਹੈ ਕਿ ਇਸ ਨੂੰ ਇੱਥੋ ਬਦਲਿਆ ਜਾਵੇ।


Post a Comment