ਭੀਖੀ,6ਨਵੰਬਰ-( ਬਹਾਦਰ ਖਾਨ )- ਸਥਾਨਕ ਨੈਸ਼ਨਲ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਜੋਨ ਮੁਕਾਬਲੇ ਅੱਜ ਸ਼ੂਰੁ ਹੋ ਗਏ। ਇੰਨਾ ਮੁਕਾਬਲ਼ਿਆ ਦਾ ਉਦਘਾਟਨ ਐਸਐਸ ਗਰੁੱਪ ਦੇ ਚੈਅਰਮੈਨ ਡਾ. ਸੋਮ ਨਾਥ ਮਹਿਤਾ ਨੇ ਕੀਤਾ ਅਤੇ ਵਿਜੈ ਕੁਮਾਰ, ਸੰਜੇ ਸਿੰਗਲਾ ਬੀਐਲਡੀ, ਅਜੇਪਾਲ, ਜਰਨੈਲ ਸਿੰਘ ਹੌਡਲਾ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਏ ਮਹਿਮਾਨਾਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਨੇ ਜੀ ਆਇਆ ਕਿਹਾ। ਟੂਰਨਾਮੈਂਟ ਦੇ ਪਹਿਲੇ ਦਿਨ ਗੁਰੂ ਨਾਨਕ ਕਾਲਜ ਬੁਢਲਾਡਾ, ਫਿਜੀਕਲ ਕਾਲਜ ਪਟਿਆਲਾ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਜੇਤੂ ਰਹੇ। ਸਮਾਰੋਹ ਮੌਕੇ ਪ੍ਰਮਜੀਤ ਭੀਖੀ, ਪ੍ਰਸ਼ੋਤਮ ਮੱਤੀ, ਇੰਦਰਜੀਤ ਸਿੰਘ ਸਾਬਕਾ ਐਮਸੀ, ਕ੍ਰਿਪਾਲ ਬੀਰ, ਮਨੋਜ ਰੌਕੀ ਕੌੰਸਲਰ, ਬਲਦੇਵ ਸਿੱਧੂ, ਪ੍ਰੋ.ਗੁਰਬੀਰ ਸਿੰਘ, ਮੇਜਰ ਸਿੰਘ ਅਤੇ ਮੈਡਮ ਦੀਪਿਕਾ ਵੀ ਹਾਜਰ ਸਨ।


Post a Comment