ਲੁਧਿਆਣਾ, 6 ਨਵੰਬਰ: (ਦਲਜੀਤ ਸਿੰਘ ਰੰਧਾਵਾ,ਸੁਖਵਿੰਦਰ ਅੱਬੂਵਾਲ)- ਟੈਂਟ ਡੀਲਰ ਸਿਰਫ ਆਪਣੇ ਟਰੇਡ ਦੇ ਜਰੀਏ ਕਾਰੋਬਾਰ ਹੀ ਨਹੀਂ ਕਰਦੇ ਹਨ, ਬਲਕਿ ਉਹ ਇਸਦੇ ਨਾਲ ਹੀ ਸਮਾਜ ਸੇਵਾ ਨੂੰ ਵੀ ਅੰਜਾਮ ਦਿੰਦੇ ਹਨ। ਜਦਕਿ ਸਰਕਾਰਾਂ ਟੈਂਟ ਡੀਲਰਾਂ ’ਤੇ ਵੀ ਟੈਕਸਾਂ ਦਾ ਬੋਝ ਪਾ ਕੇ ਉਨ ਦੇ ਇਸ ਟਰੇਡ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਆਲ ਇੰਡੀਆ ਟੈਂਡ ਆਰਗੇਨਾਈਜੇਸ਼ਨ ਦੇ ਪ੍ਰਧਾਨ ਮਨੋਹਰ ਲਾਲ ਗੁਲਾਟੀ ਤੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਭਰ ਦੇ ਟੈਂਟ ਡੀਲਰਾਂ ਦਾ ਇਹ ਦਰਦ ਜਾਹਿਰ ਕੀਤਾ। ਉਹ ਬੀਤੇ ਦਿਨ ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ (ਰਜਿਸਟਰਡ) ਵੱਲੋਂ ਆਯੋਜਿਤ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।ਲੁਧਿਆਣਾ ’ਚ ਫਿਰੋਜਪੁਰ ਰੋਡ ਸਥਿਤ ਸ਼ਹਿਨਸ਼ਾਹ ਪੈਲੇਸ ’ਚ ਲੁਧਿਆਣਾ ਟੈਂਟ ਡੀਲਰਜ ਵੈਲਫੇਅਰ ਐਸੋਸੀਏਸ਼ਨ ਦੇ ਜਿਲ•ਾ ਪ੍ਰਧਾਨ ਰਾਜ ਅਗਰਵਾਲ ਦੀ ਦੇਖਰੇਖ ਹੇਠ ਆਯੋਜਿਤ ਇਸ ਸੰਮੇਲਨ ਦੌਰਾਨ ਲੁਧਿਆਣਾ ਦੀ ਇਕ ਡਾਇਰੇਕਟਰੀ ਵੀ ਜਾਰੀ ਕੀਤੀ ਗਈ। ਜਦਕਿ ਸੰਮੇਲਨ ’ਚ ਇਕ ਲਿਖਤੀ ਪ੍ਰਸਤਾਅ ਪੇਸ਼ ਕਰਕੇ ਐਸੋਸੀਏਸ਼ਨ ਦੇ ਕੌਮੀ, ਸੂਬਾਈ ਤੇ ਜਿਲ•ਾ ਪੱਧਰੀ ਅਹੁਦੇਦਾਰਾਂ ਨੇ ਟੈਂਟ ਡੀਲਰਾਂ ਦੀਆਂ ਸਮੱਸਿਆਵਾਂ ਦਾ ਉਲੇਖ ਕੀਤਾ। ਜਿਸ ’ਚ ਮੁੱਖ ਤੌਰ ’ਤੇ ਸੂਬਾ ਤੇ ਕੇਂਦਰ ਸਰਕਾਰਾਂ ਤੋਂ ਆਪਣੀ ਸਮੱਯਸਿਆਵਾਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਮੱਸਿਆਵਾਂ ਗਿਣਵਾਉਂਦੇ ਹੋਏ ਰੋਸ਼ ਜਤਾਇਆ ਕਿ ਸਰਵਿਸ ਟੈਕਸ, ਸੀ.ਐਸ.ਟੀ, ਵੈਟ, ਇਨਕਮ ਟੈਕਸ, ਰੋਡ ਟੈਕਸ, ਐਂਟਰੀ ਟੈਕਸ, ਟੋਲ ਟੈਕਸ, ਇੰਟਰਟੇਨਮੇਂਟ ਟੈਕਸ, ਲਗਜਰੀ ਟੈਕਸ ਤੋਂ ਇਲਾਵਾ ਨਗਰ ਨਿਗਮ ਤੇ ਪ੍ਰੀਸ਼ਦਾਂ ਵੱਲੋਂ ਸਥਾਨਕ ਹੋਰ ਟੈਕਸ ਲਗਾਏ ਜਾਂਦੇ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣੀ ਸਮੱਸਿਆਵਾਂ ਨੂੰ ਲੈ ਕੇ ਇਕਜੁਟਤਾ ਦਿਖਾਉਂਦੇ ਹੋਏ ਦਾਅਵਾ ਕੀਤਾ ਕਿ ਜੇਕਰ ਉਨ•ਾਂ ਦੀ ਸੁਣਵਾਈ ਨਹੀਂ ਕੀਤੀ ਗਈ, ਤਾਂ ਭਵਿੱਖ ’ਚ ਉਹ ਅੰਦੋਲਨ ਦਾ ਰਸਤਾ ਵੀ ਅਪਣਾ ਸਕਦੇ ਹਨ। ਇਸ ਮੌਕੇ ਡਾਇਰੈਕਟਰੀ ਦਾ ਵਿਮੋਚਨ ਲੁਧਿਆਣਾ ਦੇ ਮੇਅਰ ਹਰਚਰਨ ਸਿੰਘ ਗੋਹਲਵੜੀਆ, ਕਾਂਗਰਸ ਸ਼ਹਿਰੀ ਜਿਲ ਕਮੇਟੀ ਦੇ ਪ੍ਰਧਾਨ ਪਵਨ ਦੀਵਾਨ, ਸਾਬਕਾ ਮੇਅਰ ਅਪਿੰਦਰ ਸਿੰਘ ਗਰੇਵਾਲ, ਅਕਾਲੀ ਆਗੂ ਰਮੇਸ਼ ਜੋਸ਼ੀ, ਸੂਬਾਈ ਪ੍ਰਧਾਨ ਸਰਦਾਰ ਸਿੰਘ ਮੱਕੜ, ਅਗਰਵਾਲ ਆਦਿ ਨੇ ਸਾਂਝੇ ਤੌਰ ’ਤੇ ਕੀਤਾ।ਸੰਮੇਲਨ ’ਚ ਐਸੋਸੀਏਸ਼ਨ ਦੇ ਕੌਮੀ ਪੈਟਰਨ ਸ੍ਰੀ ਨਾਮਧਾਰੀ, ਸੂਬਾਈ ਅਹੁਦੇਦਾਰ ਵਿਜੇ ਕੁਮਾਰ, ਸਤਪਾਲ ਗੁੰਬਰ, ਜਿਲ ਚੇਅਰਮੈਨ ਜਸਵੀਰ ਸਿੰਘ, ਜੀ.ਐਸ ਖੁਰਾਨਾ, ਜਗਦੀਸ਼ ਗੁਲਾਟੀ, ਕ੍ਰਿਪਾਲ ਸਿੰਘ ਮਾਨ, ਗੁਰਮੀਤ ਸਿੰਘ, ਓਮ ਭਾਟੀਆ, ਦੀਪਤੀ ਕਪੂਰ, ਪਰਮਜੀਤ ਸਿੰਘ, ਸਵਰਨ ਸਿੰਘ, ਹਰਜੀਤ ਸਿੰਘ, ਖੁਸ਼ਵਿੰਦਰ ਸਿੰਘ, ਪਰਵਿੰਦਰ ਸਿੰਘ, ਡਿੰਪੀ ਮੱਕਣ, ਰਾਜੂ ਮੱਕੜ, ਡੀ.ਪੀ ਸਰਗੋਧਾ, ਅਸ਼ੋਕ ਸ਼ਰਮਾ ਆਦਿ ਅਹੁਦੇਦਾਰ ਮੌਜੂਦ ਰਹੇ। ਆਪਣੇ ਸੰਬੋਧਨ ’ਚ ਮੇਅਰ ਨੇ ਭਰੌਸਾ ਦਿੱਤਾ ਕਿ ਉਹ ਆਪਣੇ ਪੱਧਰ ’ਤੇ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਦੇ ਬਾਰੇ ਸੂਬਾ ਸਰਕਾਰ ਨਾਲ ਗੱਲ ਕਰਨਗੇ। ਕਾਂਗਰਸ ਜਿਲ ਪ੍ਰਧਾਨ ਪਵਨ ਦੀਵਾਨ ਨੇ ਵੀ ਭਰੌਸਾ ਦਿੱਤਾ ਕਿ ਜੇਕਰ ਐਸੋਸੀਏਸ਼ਨ ਦੀ ਕੋਈ ਸਮੱਸਿਆ ਕੇਂਦਰੀ ਪੱਧਰ ’ਤੇ ਹੱਲ ਹੋ ਸਕਦੀ ਹੈ, ਤਾਂ ਉਹ ਲੁਧਿਆਣਾ ਦਾ ਪ੍ਰਤੀਨਿਧੀਤਵ ਕਰਨ ਵਾਲੇ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੂੰ ਬੇਨਤੀ ਕਰਕੇ ਪਹਿਲ ਦੇ ਅਧਾਰ ’ਤੇ ਉਨ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ।


Post a Comment