ਜੋਧਾਂ,6 ਨਵੰਬਰ (ਦਲਜੀਤ ਸਿੰਘ ਰੰਧਾਵਾ,ਸੁਖਵਿੰਦਰ ਅੱਬੂਵਾਲ)- ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਵਿਦਿਅਕ ਭਲਾਈ ਮੰਚ ਖੰਡੂਰ ਦੇ ਅਹੁਦੇਦਾਰਾਂ ਵਲੋਂ ਬਾਬਾ ਜੀਵਨ ਸਿੰਘ ਜੀ ਦਾ ਸਹੀਦੀ ਦਿਹਾੜਾ ਮਨਾਉਣ ਸਬੰਧੀ ਵਿਸੇਸ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 30 ਦਸੰਬਰ ਦਿਨ ਐਤਵਾਰ ਨੂੰ ਬਾਬਾ ਜੀਵਨ ਸਿੰਘ ਜੀ ਦੀ ਸਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾ ਕੇ ਮਹਾਨ ਸਮਾਗਮ ਅਰੰਭ ਹੋਣਗੇ ਅਤੇ 3 ਦਸੰਬਰ ਨੂੰ ਸਮਾਗਮਾਂ ਦੀ ਸਮਾਪਤੀ ਕੀਤੀ ਜਾਵੇਗੀ। ਸਮਾਗਮ ਦੌਰਾਨ ਪੰਥ ਪ੍ਰਸਿੱਧ ਕਥਾ ਵਾਚਕ ,ਪੰਥ ਪ੍ਰਸਿੱਧ ਕੀਰਤਨੀ ਜੱਥੇ ਅਤੇ ਢਾਡੀ ਜੱਥੇ ਗੁਰੂ ਕੀਆਂ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਬਾਰੇ ਚਾਨਣਾ ਪਾਕੇ ਅਤੇ ਗੁਰਬਾਣੀ ਦੁਆਰਾ ਅੰਮ੍ਰਿਤਮਈ ਪ੍ਰਵਚਨਾਂ ਦੁਆਰਾ ਨਿਹਾਲ ਕਰਨਗੇ ਚਾਰੇ ਦਿਨ ਗੁਰੂ ਕੇ ¦ਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਜਗਰੂਪ ਸਿੰਘ ਪ੍ਰਧਾਨ,ਗੁਰਮੇਲ ਸਿੰਘ ਚਾਹਲ,ਦਲਜੀਤ ਸਿੰਘ ਰੰਧਾਵਾ,ਅਵਤਾਰ ਸਿੰਘ ਤਾਰਾ,ਤਰਸੇਮ ਸਿੰਘ,ਬਿੱਲੂ ਪੇਂਟਰ,ਕਰਨੈਲ ਸਿੰਘ,ਪ੍ਰੀਤਮ ਸਿੰਘ ਪਹਿਲਵਾਨ,ਕਾਲਾ ਖੰਡੂਰੀਆਂ,ਕਰਮਜੀਤ ਸਿੰਘ ਕੰਮਾਂ,ਅਜਾਇਬ ਸਿੰਘ,ਸੋਨੂੰ ਖੰਡੂਰ,ਅਮਨਦੀਪ ਸਿੰਘ ਅਮਨਾਂ,ਕੁਲਦੀਪ ਸਿੰਘ ਚੰਦ,ਦਰਸਨ ਸਿੰਘ,ਸਮਸੇਰ ਸਿੰਘ ਕਾਲਾ,ਬਲਦੇਵ ਸਿੰਘ ਦੇਬੂ,ਪਵਨਦੀਪ ਸਿੰਘ ਪੇਟਰ,ਬਲਕਰਨ ਸਿੰਘ ਆਦਿ ਹਾਜਰ ਸਨ।

Post a Comment