ਸ਼ਾਹਕੋਟ/ਮਲਸੀਆਂ, 25 ਨਵੰਬਰ (ਸਚਦੇਵਾ) ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਬ੍ਰਾਂਚ ਸ਼ਾਹਕੋਟ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸਾਧਵੀ ਮਨਪ੍ਰੀਤ ਭਾਰਤੀ, ਸਾਧਵੀ ਅਮਰਾ ਭਾਰਤੀ, ਸਾਧਵੀ ਦੁਰਗਾ ਭਾਰਤੀ, ਸਾਧਵੀ ਚਤੁਰਭੁਜਾ ਭਾਰਤੀ ਵੱਲੋਂ ਕੀਰਤਨ ਅਤੇ ਸਤਿਸੰਗ ਕੀਤਾ ਗਿਆ । ਉਨ•ਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਪਰ ਰੌਸ਼ਨੀ ਪਾਉਂਦੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ, ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਨ ਵਾਲੇ, ਔਰਤ ਦੀ ਵਿਗੜੀ ਦਸ਼ਾ ਨੂੰ ਸੁਧਾਰਨ ਵਾਲੇ ਆਦਰਸ਼ ਸਮਾਜ ਸੁਧਾਰਕ ਅਤੇ ਵਿਲੱਖਣ ਸਖਸ਼ੀਅਤ ਦੇ ਮਾਲਕ ਤੇ ਯੁਗਾਂਤਰਕਾਰੀ ਧਾਰਮਿਕ ਆਗੂ ਸਨ । ਉਨ•ਾਂ ਦੀ ਵਿਚਾਰਧਾਰਾ ਵਿਸ਼ਵ ਵਿਆਪਕ ਸੀ ਅਤੇ ਸਾਰੇ ਧਰਮਾਂ ਦੇ ਲੋਕ ਉਨ•ਾਂ ਦੇ ਅਨੁਯਾਈ ਸੀ । ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਮੁਕੰਮਲ ਫਲਸਫਾ ਦਿੱਤਾ, ਜਿਸਦਾ ਉਦੇਸ਼ ਮਨੁੱਖ ਦੀ ਸੰਪੂਰਨ ਕਾਇਆ ਕਲਪ ਕਰਕੇ ਸਰਵਪੱਖੀ ਇਨਕਲਾਬ ਲਿਆਉਣਾ ਸੀ । ਉਨ•ਾਂ ਕਿਹਾ ਕਿ ਉਸ ਸਮੇਂ ਸੰਸਾਰ ਵਿੱਚ ਪਾਪ, ਝੂਠ, ਅੱਤਿਆਚਾਰ ਇੰਨਾਂ ਵੱਧ ਚੁੱਕਾ ਸੀ ਕਿ ਸੰਸਾਰ ਦੀ ਵਿਗੜੀ ਸਥਿਤੀ ਨੂੰ ਸੁਧਾਰਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਰਤੀ ’ਤੇ ਆਉਣਾ ਪਿਆ । ਸਮਾਗਮ ਦੇ ਅਖੀਰ ’ਚ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ।


Post a Comment