ਨਾਭਾ 25 ਨਵੰਬਰ ( ਜਸਬੀਰ ਸਿੰਘ ਸੇਠੀ )- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਰਘਬੀਰ ਸਿੰਘ ਮਾਝੀ ਵਾਲੇ ਅਤੇ ਭਾਈ ਪਰੇਮਜੀਤ ਸਿੰਘ ਜੀ ਹੀਰਾ ਸੰਗਰੂਰ ਵਾਲਿਆ ਦੀ ਪ੍ਰੇਰਣਾ ਸਦਕਾ ਸ੍ਰੀ ਗੁਰੂ ਰਾਮਦਾਸ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਅੱਜ ਇਥੋਂ ਦੇ ਅਲੋਹਰਾਂ ਗੇਟ ਸਥਿਤ ਗੁਰੂਦੁਆਰਾ ਬਾਬਾ ਅਜਾਪਾਲ ਸਿੰਘ (ਗੁਰੂਦੁਆਰਾ ਘੋੜਿਆ ਵਾਲਾ) ਵਿਖੇ 6ਲੋੜਵੰਦ ਪਰਿਵਾਰਾਂ ਦੇ ਲੜਕੇ-ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਵਿਦਵਾਨ ਤੋਂ ਇਲਾਵਾ ਇਲਾਕੇ ਦੀਆਂ ਮਹਾਨ ਸਖਸ਼ੀਅਤਾ ਪਹੁੰਚਕੇ ਆਪਣੀ ਹਾਜਰੀ ਲਗਵਾਈ। ਇਸ ਸਮਾਗਮ ਵਿੱਚ ਨਵ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦੇਣ ਲਈ ਐਸ.ਜੀ.ਪੀ.ਸੀ ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਜੱਥੇਬੰਦੀ ਸਕੱਤਰ ਅਕਾਲੀਦਲ ਰਣਜੀਤ ਸਿੰਘ ਨਿੱਕੜਾ, ਹਰਿੰਦਰ ਸਿੰਘ ਖਾਲਸ਼ਾ , ਸੁਖਪ੍ਰੀਤ ਸਿੰਘ ਰਾਜਨ, ਜਸਵਿੰਦਰ ਸਿੰਘ ਖਾਲਸਾ, ਏ.ਪੀ .ਗਰੇਵਾਲ ਲੁਧਿਆਣਾ, ਜਸਬੀਰ ਸਿੰਘ ਸੇਠੀ ਅਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਤੇਜਿੰਦਰ ਸਿੰਘ ਕਪੂਰ, ਹਰਪਾਲ ਸਿੰਘ, ਦਰਸ਼ਨ ਸਿੰਘ, ਜੰਗ ਬਹਾਦਰ ਸਿੰਘ, ਜਸਪ੍ਰੀਤ ਸਿੰਘ, ਸਾਗਰ ਸਿੰਘ, ਜਪਪ੍ਰੀਤ ਸਿੰਘ, ਜਸਪਾਲ ਸਿੰਘ, ਅਰਸ਼ਪ੍ਰੀਤ ਸਿੰਘ, ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲੇ ਅਤੇ ਗੁਰੂਦੁਆਰਾ ਮਨੇਜਰ ਦਰਸ਼ਨ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਸਾਮਿਲ ਹੋਈਆਂ।
ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਤੁਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖ ਮਸ਼ੀਨਰੀ ਕਾਲਜ ਲੁਧਿਆਣਾ ਸਰਕਲ ਨਾਭਾ ਦੇ ਸਹਿਯੋਗ ਨਾਲ ਕਰਵਾਏ ਗਏ ਇਨ•ਾਂ ਆਨੰਦ ਕਾਰਜਾਂ ਵਿੱਚ ਨਵ ਵਿਆਹੇ ਜੋੜਿਆ ਨੂੰ ਸੁਸਾਇਟੀ ਵੱਲੋਂ ਘਰੇਲੂ ਜਰੂਰੀ ਸਾਮਾਨ ਦਿੱਤਾ ਗਿਆ ਹੈ।
ਨਾਭਾ ਦੇ ਅਲੋਹਰਾਂ ਗੇਟ ਸਥਿਤ ਗੁਰੂਦੁਆਰਾ ਘੋੜਿਆ ਵਾਲਾ ਵਿਖੇ ਨਵ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦਿੰਦੇ ਹੋਏ ਬੀਬੀ ਕੁਲਦੀਪ ਕੌਰ ਟੌਹੜਾ, ਰਣਜੀਤ ਸਿੰਘ ਨਿੱਕੜਾ ਤੇ ਹੋਰ।

Post a Comment