ਜੱਥੇਦਾਰ ਬੂਟਾ ਸਿੰਘ ਦੀ ਅਗਵਾਈ ਵਿੱਚ ਹਜੂਰ ਸਾਹਿਬ ਨੂੰ ਚੌਲਾ ਦੀ ਗੱਡੀ ਰਵਾਨਾ ਹੋਈ

Monday, November 19, 20120 comments


ਬਿਰਕ ਬਰਸਾਲ 19ਨਵੰਬਰ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਗਰਾਉ ਲਾਗਲੇ ਪਿੰਡ ਬਰਸਾਲ ਤੋਂ ਹਰ ਛੇ ਮਹੀਨੇ ਬਾਅਦ ਕਣਕ ਅਤੇ ਚਾਵਲਾ ਦੀ ਗੱਡੀ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਸਿੱਖਾ ਦੇ ਧਾਰਮਿਕ ਸਥਾਨ ਸ੍ਰੀ ਹਜੂਰ ਸਾਹਿਬ ਵਿਖੇ ਭੇਜੀ ਜਾਦੀ ਹੈ ।ਇਸੇ ਲੜੀ ਤਹਿਤ ਪਟਨਾ ਮਸ਼ੀਨਰੀ ਸਟੋਰ ਦੇ ਸ੍ਰਪਰਾਸਤ ਜੱਥੇਦਾਰ ਬੂਟਾ ਸਿੰਘ ਦੀ ਅਗਵਾਈ ਹੇਠ ਸ੍ਰੀ ਹਜੂਰ ਸਾਹਿਬ ਜੀ ਵਿਖੇ ਚੌਲਾਂ ਦੀਆ ਭਰੀਆਂ ਬੋਰੀਆ ਦੀ ਗੱਡੀ ਰਵਾਨਾ ਕੀਤੀ ਗਈ ਇਸ ਰਵਾਨਗੀ ਸਮੇਂ ਗੁਰੂ ਮਰਿਯਾਦਾ ਅਨੁਸਾਰ ਅਰਦਾਸ ਕੀਤੀ ਗਈ ਇਸ ਅਰਦਾਸ ਵਿੱਚ ਸਾਮਿਲ ਨਗਰ ਵਾਸੀਆ ਵਿੱਚ ਜੱਥੇਦਾਰ ਬੂਟਾ ਸਿੰਘ,ਮਾਸਟਰ ਦਰਸ਼ਨ ਸਿੰਘ,ਗੁਰਬਚਨ ਸਿੰਘ,ਢਿੱਲੋਂ ਸਪੇਅਰ ਪਾਰਟਸ ਮਾਲਕ ਗੁਰਦੀਪ ਸਿੰਘ ਢਿੱਲੋਂ,ਨਰਿੰਦਰ ਸਿੰਘ,ਬੰਤ ਸਿੰਘ,ਗੁਰਜੀਤ ਸਿਘ,ਸੀਤਾ ਸਿੰਘ ਤੇ ਹੋਰ ਨਗਰ ਵਾਸੀ ਹਾਜਰ ਸਨ ।ਇਸੇ ਸਮੇਂ ਜੱਥੇਦਾਰ ਬੂਟਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡਾ ਨਗਰ ਹਰ ਛੇ ਮਹੀਨੇ ਬਾਅਦ ਹੋਣ ਵਾਲੀ ਫਸ਼ਲ ਨੂੰ ਗੁਰੂ ਕੇ ਲੰਗਰਾ ਲਈ ਭੇਜਦਾ ਹੈ ਜਿਸ ਕਰਕੇ ਸਾਡੇ ਪਿੰਡ ਬਰਸਾਲ ਉੱਤੇ ਸੱਚੇ ਸਤਿਗੁਰ ਦੀ ਪੂਰੀ ਕ੍ਰਿਪਾ ਹੈ ,ਤੇ ਇਸ ਗੁਰੂ ਕੀ ਰਹਿਮਤ ਸਦਾ ਬਰਕਰਾਰ ਰਹੇ ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger