ਬਰਸਾਲ ਸਕੂਲ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ

Monday, November 19, 20120 comments


ਬਿਰਕ ਬਰਸਾਲ 19 ਨਵੰਬਰ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਸਿੱਖਿਆਂ ਵਿਭਾਗ ਪੰਜਾਬ ਵੱਲੋਂ ਆਈਆ ਹਦਾਇਤਾ ਅਨੁਸਾਰ ਇਲਾਕੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ।ਸ:ਸੀ:ਸੈ: ਸਕੂਲ ਬਰਸਾਲ ਵਿਚ ਬੱਚਿਆ ਨੂੰ ਸੰਬੋਧਤ ਕਰਦੇ ਹੋਏ ਬਲਦੇਵ ਸਿੰਘ ਸਿਹਤ ਇੰਸਪੈਕਟਰ ਸਵੱਦੀ ਕਲਾਂ ਨੇ ਬੱਚਿਆ ਨੂੰ ਦੱਸਿਆਂ ਕਿ ਨਸ਼ਿਆ ਦਾ ਸਰੀਰ ਤੇ ਕੀ ਕੀ ਮਾੜਾ ਪ੍ਰਭਾਵ ਪੈ ਰਿਹਾ ਹੈ ਤੇ ਸਰੀਰ ਦੇ ਵੱਖ ਵੱਖ ਅੰਗਾ ਜਿਵੇ ਦਿਮਾਗ,ਦਿਲ,ਫੇਫੜੇ,ਗੁਰਦੇ,ਜਿਗਰ,ਪੇਟ, ਦੰਦਾ ਤੇ ਗਲੇ ਨੂੰ ਕਿਹੜੇ ਕਿਹੜੇ ਰੋਗ ਲੱਗ ਰਹੇ ਹਨ ਬਾਰੇ ਜਾਗਰੂਪ ਕੀਤਾ।ਏਡਜ ਤੇ ਕੈਂਸਰ ਵਰਗੀਆ ਭਿਆਨਕ ਬੀਮਾਰੀਆ ਨਸਿਆ ਰਾਹੀ ਜਿਆਦਾ ਹੋ ਰਹੀਆ ਹਨ ਵਾਰੇ ਵੀ ਜਾਣਕਾਰੀ ਦਿੱਤੀ ।ਸਮਾਜਿਕ,ਆਰਥਿਕ ,ਪਰਿਵਾਰਕ ਪੱਧਰ ਤੇ ਨਸ਼ਿਆ ਦਾ ਕੀ ਰੁਤਬਾ ਹੈ ਸੰਬੰਧੀ ਵੀ ਬੱਚਿਆ ਨੂੰ ਜਾਣਕਾਰੀ ਦਿੱਤੀ।ਤਲਾਕ ਅਤੇ ਨਾਮਰਦਗੀ ਵਰਗੀਆ ਸਮਾਜਿਕ ਬੁਰਾਈਆ ਵਿੱਚ ਵੀ ਨਸ਼ਿਆ ਰਾਹੀ ਹੀ ਵਾਧਾ ਹੋ ਰਿਹਾ ਹੇੈ।ਇਸ ਜਾਗਰੂਪ ਕੈਂਪ ਦੌਰਾਨ ਬੱਚਿਆ ਦੇ ਭਾਸ਼ਨ,ਸਲੋਗਨ ਅਤੇ ਆਟੋ ਗਰਾਫ ਮੁਕਾਬਲੇ ਕਰਵਾਏ ਗਏ ।ਬਲਦੇਵ ਸਿੰਘ ਨੇ ਦੱਸਿਆ ਕਿ ਇਸੇ ਨਸਾ ਵਿਰੋਧੀ ਲੜੀ ਤਹਿਤ ਰੈਲੀਆ ਕੱਢੀਆ ਜਾਣਗੀਆ ਇਸ ਨਸ਼ਾ ਵਿਰੋਧੀ ਦਿਵਸ ਸਮੇਂ ਪ੍ਰਿਸੀਪਲ ਹਰਜੀਤ ਕੌਰ ਬਰਸਾਲ ਸਮੇਤ ਸਾਰਾ ਸਟਾਫ ਹਾਜਰ ਸੀ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger