ਹੁਸ਼ਿਆਰਪੁਰ 13 ਨਵੰਬਰ (ਨਛਤਰ ਸਿੰਘ)- ਕੇਂਦਰ ਸਰਕਾਰ ਪਿੰਡਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਵਾਸਤੇ ਫੰਡ ਵੀ ਭੇਜ ਰਹੀ ਹੈ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉਨਾਂ ਫੰਡਾਂ ਨੂੰ ਆਪਣੇ ਹੋਰ ਕੰਮਾਂ ਲਈ ਵਰਤ ਕੇ ਆਪਣਾ ਫੋਕੀ ਵਾਹ ਵਾਹ ਖਟ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਪਾਣੀ ਪੀ ਪੀ ਕੇ ਸਰਕਾਰ ਤੇ ਪਖਪਾਤ ਦਾ ਦੋਸ਼ ਲਗਾ ਰਹੀ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅ¤ਜ ਲੇਕ ਸਭਾ ਹਲਕਾ ਹੁਸ਼ਿਆਸਪੁਰ ਦੀ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਆਪਣੇ ਗ੍ਰਹਿ ਵਿਖੇ ਲਗੇ ਖ¤ਲ•ੇ ਦਰਬਾਰ ਵਿਚ ਇਕ ਭਰਵੇਂ ਇਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਮੈਂਡਮ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗ੍ਰਾਟਾਂ ਵੀ ਦਿਤੀਆਂ। ਇਸ ਮੌਕੇ ਮੈਡਮ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਲੋਕਾਂ ਦੀਆਂ ਸਮਸਿਆਵਾਂ ਵੀ ਸੁਣੀਆਂ। ਮੈਡਮ ਸੰਤੋਸ਼ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਨੀਵ ਪਥਰ ਹਾਰੇ ਹੋਏ ਅਤੇ ਜਿਤੇ ਹੋਏ ਐਮ ਐਲ ਏ
ਉਦਘਾਟਨ ਕਰ ਰਹੇ ਹਨ। ਐਮ ਪੀ ਲੈਂਡ ਗਾਈਡ ਲਾਈਨ ਅਨੁਸਾਰ ਇਨ•ਾਂ ਸੜਕਾਂ ਦੇ ਉਦਘਾਟਨ ਸਿਰਫ ਲੋਕ ਸਭਾ ਮੈਂਬਰ ਹੀ ਕਰ ਸਕਦੇ ਹਨ। ਇ ਮੌਕੇ ਲੋਕਾਂ ਨੇ ਦਸਿਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜਿਨ•ਾਂ ਪਿੰਡਾਂ ਵਿਚ ਕਾਗਰਸੀ ਪੰਚਾਇਤਾਂ ਹਨ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਗ੍ਰਾਂਟ ਨਹੀ ਦੇ ਰਹੇ ਅਤੇ ਕੋਈ ਵੈਲਫੇਅਰ ਦੇ ਕੰਮ ਨਹੀ ਕਰ ਰਹੇ। ਮੈਂਡਮ ਚੌਧਰੀ ਨੇ ਕਿਹਾ ਕਿ ਤਹਾਨੂੰ ਆਕਾਲੀ ਭਾਜਪਾ ਸਰਕਾਰ ਦੇ ਪਿਛੇ ਘੁੰਮਣ ਦੀ ਲੋੜ ਕੋਈ ਨਹੀ ਪਿੰਡਾਂ ਦੇ ਵਿਕਾਸ ਵਾਸਤੇ ਕੋਂਦਰ ਸਰਕਾਰ ਵਲੋਂ ਬਹੁਤ ਪੈਸਾ ਭੇਜਿਆ ਜਾ ਰਿਹਾ ਹੈ। ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੇਂਦਰ ਸਰਕਾਰ ਕੋਈ ਕਸਰ ਬਾਕੀ ਨਹੀ ਰਹਿਣ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵੇ ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ, ਅਰੁਣ ਡੋਗਰਾ ਮਿ¤ਕੀ, ਬਲਾਕ ਪ੍ਰਧਾਨ ਦਲਜੀਤ ਸਿੰਘ ਖਰਦੇਹੜ, ਜਸਪਾਲ ਸਿੰਘ ਪੰਡੋਰੀ ਚੇਅਰਮੈਨ ਅਤੇ ਬਲਾਕ ਪ੍ਰਧਾਨ ਭੂੰਗਾ, ਪ੍ਰਿੰ. ਗੁਰਦਿਆਲ ਸਿੰਘ ਮੁਕੇਰੀਆਂ, ਉਂਕਾਰ ਸਿੰਘ ਧਾਮੀ(ਮੇਜਰ), ਸੰਨੀ ਥਿਆੜਾ ਮੈਂਬਰ ਪੀਪੀਸੀਸੀ, ਜਗਰੂਪ ਸਿੰਘ ਧਾਮੀ ਯੂਥ ਲੀਡਰ,ਬਲਰਾਜ ਸਿੰਘ ਬਾਜ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਆਲੋਵਾਲ, ਰੋਹਿਤ ਖੁਲਰ, ਲਛਕਰ ਸਿੰਘ ਡਗਾਣਾ, ਸਰਪੰਚ ਹਰਜਿੰਦਰ ਸਿੰਘ ਗਾਲ•ੋਵਾਲ, ਬਲਦੇਵ ਸਿੰਘ ਕਬੀਰਪੁਰ, ਕੌਸਲਰ ਕਰਮਬੀਰ ਵਾਲੀ, ਹੰਸ ਰਾਜ ਸਰਪੰਚ ਤਲਵੰਡੀ ਅਰਾਈਆਂ, ਕਾਲਾ ਸਿੰਘ ਸ਼੍ਰੀਹਰਗੋਬਿੰਦਪੁਰ, ਰੇਸ਼ਮ ਸਿੰਘ ਰੜਾ, ਸਰਪੰਚ ਬੈਰਮ ਪੁਰ, ਸਰਪੰਚ ਬਡਾਲਾ, ਸਾਬਕਾ ਜਿਲ•ਾ
ਪ੍ਰੀਸ਼ਦ ਮੈਂਬਰ ਦਲਬਾਗ ਸਿੰਘ ਅਤੇ ਹੋਰ ਬਹੁਤ ਸਾਰੇ ਵਰਕਰ ਹਾਜਰ ਸਨ।
Post a Comment