ਕੋਟਕਪੂਰਾ 13 ਮਾਰਚ /ਜੇ.ਆਰ.ਅਸੋਕ/ਜੰਮੂ ਕਸ਼ਮੀਰ ਤੋਂ ਆਏ ਇਸ਼ਫਾਕ ਪੰਡਤ ਨੇ ਬਲੱਡ ਬੈਂਕ ਕੋਟਕਪੂਰਾ ਵਿਖੇ ਖੂਨਦਾਨ ਕਰਕੇ ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ। ਸਿਟੀ ਕਲੱਬ ਕੋਟਕਪੂਰਾ ਵੱਲੋਂ ਬਲੱਡ ਬੈਂਕ ਕੋਟਕਪੂਰਾ ਵਿਖੇ ਕਰਵਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਨਜ਼ਾਕਤ (ਐਨ. ਜੀ. ਓ.) ਸੋਪੌਰ ਬਾਰਾਮੁੱਲਾ ਦੇ ਪ੍ਰਧਾਨ ਇਸ਼ਫਾਕ ਪੰਡਤ ਨੇ ਸਿਟੀ ਕਲੱਬ ਵੱਲੋਂ ਚਲਾਈ ਖੂਨਦਾਨ ਮੁਿਹੰਮ ਤੋਂ ਪ੍ਰਭਾਵਿਤ ਹੋ ਕੇ ਖੂਨਦਾਨ ਕੀਤਾ । ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਮੁਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਇਸ਼ਫਾਕ ਪੰਡਤ ਵੱਲੋਂ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਕਰਨ ਆਪਸੀ ਲਈ ਕੀਤੇ ਉਪਰਾਲੇ ਦੀ ਸ਼ਲਾਘਾਂ ਕੀਤੀ। ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੂੰ ਵਿਸ਼ੇਸ ਤੋਰ ਮਿਲਣ ਆਏ ਇਸ਼ਫਾਕ ਪੰਡਤ ਨੇ ਕਿਹਾ ਕਿ ਉਹ ਅਮਨ ਅਤੇ ਭਾਈਚਾਰੇ ਦਾ ਪੈਗਾਮ ਲੈ ਕੇ ਆਏ ਹਨ ਅਤੇ ਉਹਨਾਂ ਦੀ ਸੰਸਥਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਕਸ਼ਮੀਰੀ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਮੌਕੇ ਮਨਤਾਰ ਸਿੰਘ ਬਰਾੜ ਨੇ ਸਿਟੀ ਕਲੱਬ ਵੱਲੋਂ ਇਸ਼ਫਾਕ ਪੰਡਤ ਨੂੰ ਸਨਮਾਨ ਚਿੰਨ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਐਸ.ਐਮ.ਓ. ਡਾ. ਗਾਜੀ ਉਜੈਰ, ਡਾ. ਕੁਲਦੀਪ ਧੀਰ, ਡਾ. ਰਮੇਸ਼ ਕੁਮਾਰ ਬਲੱਡ ਬੈਂਕ ਇੰਚਾਰਜ, ਥਾਣਾ ਮੁਖੀ ਇਕਬਾਲ ਸਿੰਘ, ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ, ਕਸ਼ਮੀਰ ਤੋਂ ਮੁਹੰਮਦ ਇਸ਼ਹਾਕ, ਰਾਮ ਕ੍ਰਿਸ਼ਨ ਕਟਾਰੀਆ, ਕਮਲ ਗਰਗ ਅਤੇ ਚਿਮਨ ਲਾਲ ਰਿੰਕੀ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ।
Post a Comment