ਪਟਿਆਲਾ, ਨਵੰਬਰ : (ਪਟਵਾਰੀ)ਪਟਿਆਲਾ ਦੀ ਕੇਂਦਰੀ ਜੇਲ ਵਿਖੇ ਬਿਨ ਕਸੂਰ ਤੋਂ ਅਣਦਿਸਦੀ ਸਜਾ ਭੁਗਤਣ ਲਈ ਮਜ਼ਬੂਰ ਨੰਨ-ਮੁੰਨੇ ਬੱਚਿਆਂ ਲਈ 16 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਪੰਜਾਬ ਦਾ ਪਹਿਲਾ ਬਾਲ ਭਵਨ ‘ਸਤਰੰਗੀ’ ’(ਕਰੈਚ-ਕਮ-ਸਕੂਲ) ਅੱਜ ਇਨ ਬਾਲਾਂ ਨੂੰ ਸਪਰਪਿਤ ਕਰ ਦਿੱਤਾ ਗਿਆ। ਇਸ ਬਾਲ ਭਵਨ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਇਸ ਮੌਕੇ ਉਨ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲ ਅੰਦਰ ਕੈਦੀਆਂ ਤੇ ਹਵਾਲਾਤੀਆਂ ਵਜੋਂ ਬੰਦ ਔਰਤਾਂ ਦੇ ਨਾਲ ਸਜਾ ਭੁਗਤਣ ਲਈ ਮਜ਼ਬੂਰ ਮਾਸੂਮ ਅਤੇ ਬੇਕਸੂਰ ਬੱਚਿਆਂ ਦਾ ਭਵਿਖ ਸੰਵਾਰਨ ਅਤੇ ਉਨ ਦੀ ਜਿੰਦਗੀ ਨੂੰ ਜੇਲ• ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਇਕ ਨਿਵੇਕਲਾ ਕਦਮ ਪੁੱਟਿਆ ਗਿਆ ਸੀ ਜੋ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਤਰੰਗੀ ਪ੍ਰਾਜੈਕਟ ਵਜੋਂ ਸਿਰੇ ਚੜਿ•ਆ ਹੈ। ਉਨ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਜੇਲਾਂ ਅੰਦਰ ਬੱਚਿਆਂ ਵਾਲੀਆਂ ਔਰਤਾਂ ਬੰਦੀ ਵਜੋਂ ਰਹਿ ਰਹੀਆਂ ਹਨ, ਉਨਨੂੰ ਪਟਿਆਲਾ ਦੀ ਕੇਂਦਰੀ ਜੇਲ ’ਚ ਤਬਦੀਲ ਕੀਤਾ ਜਾਵੇਗਾ ਤੋਂ ਜੋ ਉਨ ਦੇ ਬੱਚਿਆਂ ਦੀ ਸਾਂਭ ਸੰਭਾਲ ਵੀ ਇਸ ਆਧੁਨਿਕ ਸਹੂਲਤਾਂ ਵਾਲੇ ਏਅਰ ਕੰਡੀਸ਼ਨਰ ਬਾਲ ਭਵਨ ਵਿਖੇ ਹੋ ਸਕੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਦੇ ਉਪਰਾਲੇ ਸਦਕਾ ਕੇਂਦਰੀ ਸੁਧਾਰ ਘਰ ਪਟਿਆਲਾ ਵਿਖੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸੰਸਥਾਪਕ ਅਤੇ ਉ¤ਘੇ ਪ੍ਰਵਾਸੀ ਭਾਰਤੀ ਸ. ਐਸ.ਪੀ.ਐਸ. ਉਬਰਾਏ ਦੇ ਸਹਿਯੋਗ ਨਾਲ ਉਸਾਰਿਆ ਗਿਆ ਇਹ ਪੰਜਾਬ ਦਾ ਪਹਿਲਾ ਅਤੇ ਅਤਿ ਆਧੁਨਿਕ ਸਹੂਲਤਾਂ ਵਾਲਾ ਬਾਲ ਭਵਨ (ਕਰੈਚ-ਕਮ-ਸਕੂਲ) ਜੇਲ ’ਚ ਆਪਣੀਆਂ ਮਾਵਾਂ ਨਾਲ ਬੰਦ ਬੱਚਿਆਂ ਲਈ ਇਕ ਵਰਦਾਨ ਸਾਬਤ ਹੋਵੇਗਾ, ਜਿਸ ਲਈ ਇਹ ਟਰਸਟ ਵਧਾਈ ਦਾ ਪਾਤਰ ਹੈ। ਇਸ ਮੌਕੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸ. ਉਬਰਾਏ ਨੇ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਨਾਲ ਮਿਲਕੇ ਪੰਜਾਬ ਦੀਆਂ ਹੋਰ 5 ਜੇਲ•ਾਂ ਅੰਦਰ ਵੀ ਅਜਿਹੇ ਹੀ ਅਤਿ ਆਧੁਨਿਕ ਸਹੂਲਤਾਂ ਵਾਲੇ ਮਾਡਰਨ ਕਰੈਚ-ਕਮ-ਸਕੂਲ ਕਾਇਮ ਕਰਨਗੇ। ਉਨ•ਾਂ ਕਿਹਾ ਕਿ ਇਹ ਅਸੰਭਵ ਮੰਨਿਆ ਜਾਣ ਵਾਲਾ ਕਾਰਜ ਆਮ ਲੋਕਾਂ ਲਈ ਇਕ ਪ੍ਰੇਰਣਾ ਸਰੋਤ ਬਣੇਗਾ ਤਾਂ ਜੋ ਅਸੀਂ ਸਾਰੇ ਰਲਕੇ ਸਮਾਜ ਸੇਵਾ ਦੇ ਕਾਰਜ ਕਰਨ ਵੱਲ ਲੱਗ ਸਕੀਏ। ਸ. ਰੱਖੜਾ ਨੇ ਕਿਹਾ ਕਿ ਇਹ ਇਕ ਨਿਵੇਕਲਾ ਉਪਰਾਲਾ ਹੈ ਜਿਸ ਨਾਲ ਜੇਲ ਅੰਦਰ ਸਜਾ ਭੁਗਤ ਰਹੀਆਂ ਮਾਵਾਂ ਦੇ ਨਾਲ ਹੀ ਬਿਨ ਕਿਸੇ ਕਸੂਰ ਤੋਂ ਸਜਾ ਭੁਗਤ ਰਹੇ ਮਾਸੂਮ ਬੱਚਿਆਂ ਦੀ ਪੜਈ ਅਤੇ ਉਨ ਦੀ ਦੇਖ ਭਾਲ ਘਰ ਵਰਗੇ ਮਾਹੌਲ ’ਚ ਹੋ ਸਕੇਗੀ।
ਇਸ ਮੌਕੇ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਕਿਹਾ ਕਿ ਅਜਿਹੇ ਕਰੈਚ ਖੁਲ•ਣ ਨਾਲ ਜੇਲ ਅੰਦਰ ਮਜ਼ਬੂਰਨ ਹੀ ਕੈਦੀਆਂ ਵਾਂਗੂ ਰਹਿ ਰਹੇ ਇਨ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਰਾਖੀ ਹੋ ਸਕੇਗੀ। ਉਨ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ, ਜਿਸ ਨਾਲ ਇਹ ਅਣਗੌਲੇ ਬੱਚੇ ਵੀ ਚੰਗੀ ਸਿੱਖਿਆ, ਚੰਗੀ ਖੁਰਾਕ ਅਤੇ ਚੰਗਾ ਆਚਰਣ ਗ੍ਰਹਿਣ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ ਅੰਦਰ 150 ਦੇ ਕਰੀਬ ਨੰਨ•ੇ ਮੁੰਨੇ ਬੱਚੇ ਵੀ ਆਪਣੀਆਂ ਮਾਵਾਂ ਨਾਲ ਸਜਾ ਭੁਗਤਣ ਲਈ ਮਜ਼ਬੂਰ ਹਨ, ਜਿਨ ਦੇ ਪਾਲਣ ਪੋਸ਼ਣ ਲਈ ਇਕ ਚੰਗਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਣਾਏ ਗਏ ਇਸ ਕਰੈਚ ਲਈ ਤਿੰਨ ਕਮਰੇ, ਇਕ ਖੇਡ ਗਰਾਉਂਡ, ਲਾਇਬਰੇਰੀ, ਅਰਾਮ ਘਰ ਅਤੇ ਰਸੋਈ ਘਰ ਤਿਆਰ ਕੀਤਾ ਗਿਆ ਹੈ, ਜਿੱਥੇ ਇਨ•ਾਂ ਬੱਚਿਆਂ ਨੂੰ ਸਿਹਤ ਸਹੂਲਤਾਂ, ਖੇਡਾਂ, ਪੌਸ਼ਟਿਕ ਆਹਾਰ, ਪਿਕਨਿਕ ਅਤੇ ਐਲੀਮੈਂਟਰੀ ਤੱਕ ਦੀ ਸਿੱਖਿਆ ਸਮੇਤ ਹੋਰ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ•ਾਂ ਕਿਹਾ ਕਿ ਯੂਨੈਸਕੋ ਅਤੇ ਯੂ.ਐਨ.ਓ. ਦੀ ਰਿਪੋਰਟ ਮੁਤਾਬਕ ਆਪਣਾ ਭਵਿਖ ਸੰਵਾਰਨ ਲਈ ਬੱਚਿਆਂ ਨੂੰ ਸੰਭਾਲਣਾ ਬਹੁਤ ਜਰੂਰੀ ਹੈ ਜਦਕਿ ਸੁਧਾਰ ਘਰਾਂ ਅੰਦਰ ਬੰਦ ਇਨ•ਾਂ ਬੱਚਿਆਂ ਦੀ ਚੰਗੀ ਪ੍ਰਵਰਿਸ਼ ਕਰਨਾਂ ਵੀ ਵੱਡੀ ਲੋੜ ਹੈ ਤਾਂ ਕਿ ਜੇਲ•ਾਂ ਦੇ ਮਾਹੌਲ ਦੇ ਮਾੜੇ ਪ੍ਰਛਾਵੇਂ ਤੋਂ ਇਨ•ਾਂ ਨੰਨ•ੀਆਂ ਜਿੰਦਾਂ ਨੂੰ ਬਚਾਇਆ ਜਾ ਸਕੇ ਅਤੇ ਇਨ•ਾਂ ਦਾ ਭਵਿਖ ਧੁੰਦਲਾ ਨਾ ਹੋਵੇ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਤ੍ਰਿਪੜੀ ਦੇ ਸਰਕਾਰੀ ਸਕੂਲ ਵਿਖੇ 12 ਨਵੰਬਰ ਨੂੰ ਜ਼ਿਲ•ਾ ਪੱਧਰੀ ਬਾਲ ਦਿਵਸ ਮਨਾਇਆ ਜਾਵੇਗਾ।
ਇਸ ਮੌਕੇ ਪ੍ਰਸਿੱਧ ਪ੍ਰਵਾਸੀ ਭਾਰਤੀ ਸ. ਐਸ.ਪੀ.ਐਸ. ਉਬਰਾਏ ਨੇ ਕਿਹਾ ਕਿ ਉਨ•ਾਂ ਨੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਰਾਹੀਂ ਸਤਰੰਗੀ ਪ੍ਰਾਜੈਕਟ ਤਹਿਤ ਪੰਜਾਬ ਦੀਆਂ 5 ਹੋਰ ਜੇਲਾਂ ਅੰਮ੍ਰਿਤਸਰ, ਕਪੂਰਥਲਾ, ਬਠਿੰਡਾ, ਲੁਧਿਆਣਾ ਅਤੇ ਫਿਰੋਜਪੁਰ ਸਮੇਤ ਚੰਡੀਗੜ•, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਖੇ ਅਜਿਹੇ ਹੀ ਮਾਡਰਨ ਕਰੈਚ-ਕਮ-ਸਕੂਲ ਖੋਲ•ਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ•ਾਂ ਬੇਕਸੂਰ ਬੱਚਿਆਂ ਨੂੰ ਵੀ ਬਿਹਤਰ ਸਹੂਲਤਾਂ ਉਪਲਬਧ ਕਰਵਾਕੇ ਇਨ•ਾਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਇਸ ਤੋਂ ਬਿਨ•ਾਂ ਜਦੋਂ ਇਹ ਬੱਚੇ 6 ਸਾਲਾਂ ਦੇ ਹੋ ਕੇ ਜੇਲ ਤੋਂ ਬਾਹਰ ਆਉਣਗੇ ਤਾਂ ਇਨ•ਾਂ ਦੀ ਪੜ•ਾਈ ਅਤੇ ਪਾਲਣ ਪੋਸ਼ਣ ਵੀ ਉਨ•ਾਂ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਨਵਜੀਵਨੀ ਸੰਸਥਾ ਦੇ ਚੇਅਰਮੈਨ ਡਾ. ਐਨ.ਐਸ. ਸੋਢੀ ਨੇ ਦੱਸਿਆ ਕਿ ਇਸ ਬਾਲ ਭਵਨ ਨੂੰ ਚਲਦਾ ਰੱਖਣ ਲਈ ਅਤੇ ਇਥੇ ਸਿੱਖਿਆ ਤੇ ਸਿਹਤ ਸਮੇਤ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਹਰ ਸਾਲ 5 ਲੱਖ ਤੋਂ ਵੱਧ ਦਾ ਖਰਚਾ ਕੀਤਾ ਜਾਵੇਗਾ। ਇਸ ਮੌਕੇ ਸੁਧਾਰ ਘਰ ਪਟਿਆਲਾ ਦੇ ਸੁਪਰਡੈਂਟ ਸ਼੍ਰੀ ਪ੍ਰੇਮ ਸਾਗਰ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਸਕੂਲ ਧਭਲਾਨ ਦੇ ਵਿਦਿਆਰਥੀਆਂ ਸੁਹੇਲ ਖਾਨ ਅਤੇ ਅਰਸ਼ ਅਲੀ ਦੀ ਜੋੜੀ ਨੇ ਸੱਭਿਆਚਾਰਕ ਗੀਤ ਦੀ ਦਿਲਕਸ਼ ਪੇਸ਼ਕਾਰੀ ਕੀਤੀ, ਇਨ•ਾਂ ਦੋਵੇਂ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਦੀ ਸਿਫ਼ਾਰਸ਼ ’ਤੇ ਸ. ਉਬਰਾਏ ਵੱਲੋਂ ਇਨਾਮ ਵਜੋਂ ਉਨ•ਾਂ ਦੀ ਪੜ•ਾਈ ਲਈ 21-21 ਹਜ਼ਾਰ ਰੁਪਏ ਨਾਲ ਉਨ•ਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਸਿੱਧ ਗਾਇਕ ਪੰਮੀ ਬਾਈ, ਐਸ.ਡੀ.ਐਮ. ਸ. ਗੁਰਪਾਲ ਸਿੰਘ ਚਹਿਲ, ਜ਼ਿਲ•ਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ, ਜੇਲ ਦੇ ਵਧੀਕ ਸੁਪਰਡੈਂਟ ਸ. ਕਰਨਜੀਤ ਸਿੰਘ ਸੰਧੂ, ਸਹਾਇਕ ਸੁਪਰਡੈਂਟ ਸ. ਰਮਨਦੀਪ ਸਿੰਘ ਭੰਗੂ, ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੀ ਬਲਤੇਜ ਪੰਨੂੰ, ਸ਼੍ਰੀਮਤੀ ਸ਼ਮਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਐਡਵੋਕੇਟ ਸ. ਬਲਬੀਰ ਸਿੰਘ ਬ¦ਿਗ, ਸ. ਹਰਚਰਨ ਸਿੰਘ ਰੌਂਤਾ, ਸ. ਸੁਰਿੰਦਰ ਸਿੰਘ ਦੁਬਈ, ਸ. ਰਵਿੰਦਰ ਸਿੰਘ ਜੌਲੀ, ਸ. ਸੰਦੀਪ ਸਿੰਘ, ਸ਼੍ਰੀ ਨੰਦਨ ਜਿੰਦਲ, ਸ਼੍ਰੀ ਮਾਲਵਿੰਦਰ ਚਾਵਲਾ, ਸ. ਹਰਦੀਪ ਸਿੰਘ ਖਹਿਰਾ, ਸ. ਗੁਰਪ੍ਰੀਤ ਸਿੰਘ, ਚਾਈਲਡ ਵੈਲਫੇਅਰ ਕਮੇਟੀ ਪਟਿਆਲਾ ਦੇ ਚੇਅਰਮੈਨ ਡਾ. ਡੀ.ਐਸ. ਗਿੱਲ, ਅਤੇ ਹੋਰ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।

Post a Comment