ਲੁਧਿਆਣਾ ( ਸਤਪਾਲ ਸੋਨੀ ) ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ ਦੀ ਸਕੂਲੀ ਬੱਸ ਪਿੰਡ ਭਾਮੀਆਂ ਦੇ ਕੋਲ ਡਿਵਾਈਡਰ ਨਾਲ ਟਕਰਾਉਣ ਤੋਂ ਬਾਦ ਪਲਟ ਗਈ ਜਿਸ ਵਿਚ 30 ਤੋਂ ਵਧ ਵਿਦਿਆਰਥਣਾਂ ਜਖ਼ਮੀ ਹੋ ਗਈਆਂ ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੰੀਰਬਣੀ ਹੋਈ ਹੈ । ਰਾਹਗੀਰਾਂ ਦੇ ਮੁਤਾਬਿਕ ਹਾਦਸੇ ਤੋਂ ਬਾਦ ਵਿਦਿਆਰਥਣਾਂ ਦੀਆਂ ਚੀਕਾਂ ਸੁਣਕੇ ਤੁੰਰਤ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿਤੀ ਜਿਸ ਤੇ ਮੌਕੇ ਡੀ.ਸੀ.ਪੀ. ਐਸ ਭੂਪਤੀ, ਏ.ਡੀ.ਸੀ.ਪੀ. ਭੁਪਿੰਦਰ ਸਿੰਘ , ਏ.ਸੀ.ਪੀ. ਮੁੱਖਤਿਆਰ ਸਿੰਘ,ਰਮਨੀਸ਼ ਚੌਧਰੀ ਅਤੇ ਕਈ ਥਾਨਿਆਂ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਬਚਾਓ ਕਾਰਜ ਸ਼ੁਰੂ ਕਰਕੇ ਵਿਦਿਆਰਥਣਾਂ ਨੂੰ ਬਸੱ ਵਿਚੋਂ ਬਾਹਰ ਕੱਢਕੇ ਨਜ਼ਦੀਕੀ ਹਸਪਤਾਲ,ਸਿਵਲ ਹਸਪਤਾਲ ਅਤੇ ਸੀ.ਐਮ.ਸੀ. ਹਸਪਤਾਲ ਪਹੁੰਚਾਇਆ। ਜ਼ਿਲਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ ਅਜੇ ਸੂਦ ਅਤੇ ਤਹਿਸੀਲਦਾਰ ਭੁਪਿੰਦਰ ਸਿੰਘ ਦੀ ਮੌਕੇ ਤੇ ਪਹੁੰਚੇ । ਹਾਦਸੇ ਦੀ ਸੂਚਨਾ ਮਿਲਣ ਤੇ ਵਿਦਿਆਰਥਣਾਂ ਦੇ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ । ਸਾਰੀਆਂ ਵਿਦਿਆਰਥਣਾਂ 10ਵੀਂ ਅਤੇ 11ਵੀਂ ਕਲਾਸ ਦੀਆਂ ਹਨ ਜੋਕਿ ਭੂਖੜੀ, ਝਾਬੇਵਾਲ,ਖਾਸੀ ਕਲਾਂ ਅਤੇ ਭਾਮੀਆਂ ਖੁਰਦ ਦੀਆਂ ਰਹਿਣ ਵਾਲੀਆਂ ਹਨ । ਐਸ.ਡੀ.ਐਮ ਅਜੇ ਸੂਦ ਨੇ ਹਾਦਸੇ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜ਼ਖਮੀਆਂ ਦਾ ਇਲਾਜ਼ ਸਰਕਾਰੀ ਤੌਰ ਤੇ ਕਰਵਾਇਆ ਜਾਵੇਗਾ । ਇਕ ਵਿਦਿਆਰਥਣ ਨੇ ਦਸਿਆ ਕਿ ਬੱਸ 10 ਮਿੰਟ ਦੇਰੀ ਨਾਲ ਆਈ ਸੀ ਜਿਸ ਕਾਰਨ ਬੱਸ ਚਾਲਕ ਬੱਸ ਨੂੰ ਤੇਜ਼ ਰ/ਤਾਰ ਨਾਲ ਚਲਾ ਰਿਹਾ ਸੀ ਕਿ ਮੁੰਡੀਆਂ ਕਲਾਂ ਦੇ ਕੋਲ ਅਚਾਨਕ ਇਕ ਘੋੜਾ-ਗੱਡੀ ਆ ਗਈ ਜਿਸ ਨੂੰ ਦੇਖਕੇ ਬੱਸ ਚਾਲਕ ਬੱਸ ਦਾ ਕੰਟਰੋਲ ਗੁਆ ਬੈਠਾ ਅਤੇ ਬੱਸ ਡਿਵਾਈਡਰ
ਨਾਲ ਟਕਰਾਉਂਦੀ ਹੋਈ ਉਲਟ ਗਈ ਜਦਕਿ ਚਾਲਕ ਸੁਖਚੈਨ ਸਿੰਘ ਦਾ ਕਹਿਣਾ ਕਿ ਉਸ ਨੂੰ ਪਤਾ ਹੀ ਨਹੀਂ ਲਗਿਆ ਕਿ ਕਦੋਂ ਬਰੇਕ ਪੈਡਲ /ਲ ਹੋ ਗਿਆ ਜਿਸ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਗਈ । ਲੱਕੜ ਦੇ /ਟੇ ਲਗਾਕੇ ਜਿਆਦਾ ਵਿਦਿਆਰਥੀ ਬਿਠਾਉਣ ਦੇ ਚੱਕਰ ਵਿਚ ਟਾਟਾ 407 ਨੂੰ ਜਗਾੜੂ ਸਕੂਲੀ ਬੱਸ ਬਣਾਇਆ ਗਿਆ ਸੀ ਜੇਕਰ ਲੱਕੜ ਦੇ /ਟਿਆਂ ਦੀ ਥਾਂ ਸਹੀ ਸੀਟਾਂ ਹੁੰਦੀਆਂ ਤਾਂ ਜ਼ਖਮੀਆਂ ਦੀ ਗਿਣਤੀ ਘਟ ਸਕਦੀ ਸੀ । ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ ।

Post a Comment