ਸਾਧ ਸੂਰਜਮੁਨੀ ਕਤਲ ਕੇਸ ਵਿੱਚ ਸ਼ਾਮਿਲ ਤਿੰਨ ਸਿੰਘ ਜਮਾਨਤ ਤੇ ਰਿਹਾਅ,ਸਿੱਖ ਸੰਗਤਾਂ ਵੱਲੋਂ ਭਾਰੀ ਸਵਾਗਤ।

Tuesday, November 20, 20120 comments


ਤਲਵੰਡੀ ਸਾਬੋ 20 ਨਵੰਬਰ (ਰਣਜੀਤ ਸਿੰਘ ਰਾਜੂ) ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਰਾਜਸਥਾਨ ਨਾਲ ਸਬੰਧਿਤ ਸਾਧ ਸੂਰਜਮੁਨੀ ਨੂੰ ਸੋਧਾ ਲਾਉਣ ਦੇ ਕੇਸ ਵਿੱਚ ਸ਼ਾਮਿਲ ਤਿੰਨ ਸਿੱਖਾਂ ਦੀ ਅੱਜ ਰਾਜਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਦੀ ਜੇਲ ਵਿੱਚੋਂ ਜਮਾਨਤ ਤੇ ਬਾਹਰ ਆਉਣ ਦਾ ਸਿੱਖ ਸੰਗਤਾਂ ਨੇ ਭਾਰੀ ਸਵਾਗਤ ਕੀਤਾ।ਇੱਥੇ ਦੱਸਣਾ ਬਣਦਾ ਹੈ ਕਿ ਰਾਜਸਥਾਨ ਨਾਲ ਸਬੰਧਿਤ ਸਾਧ ਸੁਰਜਮੁਨੀ ਨੇ ਹਰਿਆਣਾ ਦੇ ਕਸਬਾ ਚੌਟਾਲਾ ਕੋਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਇੱਕ ਰਜਬਾਹੇ ਵਿੱਚ ਸੁੱਟ ਕੇ ਉਸਦੀ ਬੇਅਦਬੀ ਕੀਤੀ ਸੀ ਜਿਸ ਤੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।ਇਸੇ ਤੋਂ ਗੁੱਸੇ ਵਿੱਚ ਆ ਕੇ ਸਿੱਖ ਨੌਜਵਾਨਾਂ ਨੇ ਸਾਧ ਸੂਰਜਮੁਨੀ ਨੂੰ ਸੋਧਾ ਲਾ ਦਿੱਤਾ ਸੀ।ਉਸੇ ਕੇਸ ਵਿੱਚ ਸ਼ਾਮਿਲ ਤਿੰਨ ਸਿੰਘਾਂ ਭਾਈ ਗੁਰਸੇਵਕ ਸਿੰਘ ਧੂਰਕੋਟ,ਨਿਰਮਲ ਸਿੰਘ ਖਰਲੀਆ,ਬਾਬਾ ਨਗਿੰਦਰ ਸਿੰਘ ਆਦਿ ਨੂੰ ਅੱਜ ਅਦਾਲਤ ਵੱਲੋਂ ਜਮਾਨਤ ਤੇ ਰਿਹਾਅ ਕਰਨ ਦੇ ਹੁਕਮਾਂ ਤੋਂ ਬਾਦ ਜਿਲ੍ਹਾ ਜੇਲ ਹਨੂੰਮਾਨਗੜ੍ਹ ਤੋਂ ਰਿਹਾਅ ਕਰ ਦਿੱਤਾ ਗਿਆ।ਅੱਜ ਉਨ੍ਹਾਂ ਦੀ ਰਿਹਾਈ ਮੌਕੇ ਸਿੱਖ ਸੰਗਤਾਂ ਨੇ ਉਨ੍ਹਾਂ ਦਾ ਭਾਰੀ ਸਵਾਗਤ ਕੀਤਾ।ਉਨ੍ਹਾਂ ਦੀ ਰਿਹਾਈ ਮੌਕੇ ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ,ਰਣਦੀਪ ਸਿੰਘ ਮਸਰੂਵਾਲਾ ਸੀਨ: ਅਕਾਲੀ ਦਲ ਅੰਮ੍ਰਿਤਸਰ,ਰਣਜੀਤ ਸਿੰਘ ਸੰਘੇੜਾ ਅਕਾਲੀ ਦਲ ਅ,ਸੁਖਵਿੰਦਰ ਸਿੰਘ ਪ੍ਰਧਾਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਸਭਾ,ਬਲਜਿੰਦਰ ਸਿੰਘ ਮੋਰਜੰਡ ਮੀਤ ਪ੍ਰਧਾਨ ਰਾਜਸਥਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ,ਬਾਬੂ ਸਿੰਘ ਮੋਰਜੰਡ ਏਕਨੂਰ ਖਾਲਸਾ ਫੌਜ,ਗੁਰਜੰਟ ਸਿੰਘ ਕੱਟੂ ਪੀ.ਏ.ਸਿਮਰਨਜੀਤ ਸਿੰਘ ਮਾਨ,ਜਥੇਦਾਰ ਗੁਰਨੈਬ ਸਿੰਘ ਨਾਥਪੁਰਾ,ਬਲਵੀਰ ਸਿੰਘ ਨਿਹੰਗ,ਹਰਮੰਦਰ ਸਿੰਘ ਚੱਕ 19,ਕਾਲਾ ਸਿੰਘ,ਕੁਲਵੰਤ ਸਿੰਘ ਮਲਕੋਕਾ,ਦਿਆਲ ਸਿੰਘ ਸੰਧੂ ਆਦਿ ਆਗੂ ਹਾਜਿਰ ਸਨ।ਸਿੱਖ ਆਗੂਆਂ ਨੇ ਉਕਤ ਯੋਧਿਆਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger