ਮਾਨਸਾ 20ਨਵੰਬਰ (-ਮਾਨਸਾ ਸ਼ਹਿਰ ਦੇ ਰਿਕਸ਼ਾ ਚਾਲਕ ਦੇ 3 ਸਾਲਾ ਮਾਸੂਮ ਬੱਚੇ ਦੇ ਦਿਲ ਵਿਚ ਛੇਕ ਹੈ। ਉਸ ਦਾ ਪਿਤਾ ਇਲਾਜ ਕਰਵਾਉਣ ਲਈ ਆਰਥਿਕ ਸਹਾਇਤਾ ਲੈਣ ਲਈ ਦਰ ਦਰ ਭਟਕ ਰਿਹਾ ਹੈ ਪਰ ਉਸ ਦੀ ਕੋਈ ਪੁਕਾਰ ਨਹੀਂ ਸੁਣ ਰਿਹਾ। ਗੁਰਬਤ ਭਰੀ ਜਿੰਦਗੀ ਬਤੀਤ ਕਰ ਰਹੇ ਰਿਕਸ਼ਾ ਚਾਲਕ ਸਤੀਸ਼ ਕੁਮਾਰ ਸਪੁੱਤਰ ਜੀਵਨ ਕੁਮਾਰ ਵਾਰਡ ਨੰ. 16 ਮਾਨਸਾ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਮੇਰੇ ਪਰਿਵਾਰ ਵਿਚ ਇਕ ਪਤਨੀ, ਇਕ ਬੇਟਾ ਤੇ ਇਕ ਬੇਟੀ ਹੈ। ਮੇਰੀ ਰੋਜ਼ੀ ਰੋਟੀ ਸਿਰਫ਼ ਰਿਕਸ਼ਾ ਚਲਾ ਕੇ ਚੱਲਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਰੁਜ਼ਗਾਰ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਦਾ ਬੇਟਾ ਮੰਗਤ ਰਾਏ 3 ਸਾਲ ਦਾ ਹੈ। ਉਸ ਦੇ ਦਿਲ ਵਿਚ ਛੇਕ ਹੋਣ ਤੇ ਡਾਕਟਰੀ ਟੈਸਟਾਂ ਤੇ ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਉਸ ਨੇ ਆਰਥਿਕ ਮੱਦਦ ਲਈ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਉਸ ਦੀ ਬਾਂਹ ਨਹੀਂ ਫੜੀ। ਉਸ ਨੇ ਦਰਦਮੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਕਿ ਉਸ ਦੇ ਮਾਸੂਮ ਬੱਚੇ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ। ਉਸ ਦਾ ਟੈਲੀਫੋਨ ਨੰਬਰ 99887-30466 ਹੈ।
ਸਤੀਸ਼ ਸਿੰਗਲਾ ਆਪਣੇ ਮਾਸੂਮ ਪੁੱਤਰ ਨਾਲ।


Post a Comment