ਮਲਸੀਆਂ, 26 ਨਵੰਬਰ (ਸਚਦੇਵਾ) ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਜਵਾਹਰ ਨਵੋਦਿਆ ਸਕੂਲਾਂ ਦੀ ਛੇ ਦਿਨਾਂ ‘ਰੀਜ਼ਨਲ ਕਾਂਗਰਸ’ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿੱਚ ਅੱਜ ਸ਼ੁਰੂ ਹੋ ਗਈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ਼੍ਰੀਮਤੀ ਸੁਰਿੰਦਰਪਾਲ ਕੌਰ ਸਿੱਧੂ ਸਹਾਇਕ ਕਮਿਸ਼ਨਰ ਨਵੋਦਿਆ ਵਿਦਿਆਲਿਆ ਸੰਮਤੀ ਚੰਡੀਗੜ ਰੀਜ਼ਨ ਨੇ ਕੀਤਾ । ਇਸ ਮੌਕੇ ਉਨ•ਾਂ ਨਾਲ ਪ੍ਰਿੰਸੀਪਲ ਓ.ਪੀ. ਮੁਦਗਲ ਵੀ ਸ਼ਾਮਲ ਸਨ । ਇਸ ਮੌਕੇ ਕਰਵਾਏ ਗਏ ਸਮਾਗਮ ‘ਚ ਸੰਬੋਧਨ ਕਰਦਿਆ ਸ਼੍ਰੀਮਤੀ ਸਿੱਧੂ ਨੇ ਕਿਹਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਨਾਲ ਨਹਿਰੂ ਦੇ ਜਨਮ ਦਿਨ ਨਾਲ ਸਬੰਧਤ ਆਯੋਜਿਤ ਕਰਵਾਈ ਜਾਂਦੀ ‘ਸਾਇੰਸ ਕਾਂਗਰਸ’ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਦੀ ਹੈ ਤਾਂ ਕਿ ਉਹ ਅੰਧ ਵਿਸ਼ਵਾਸਾਂ ਤੋਂ ਬੱਚ ਸਕਣ । ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੇ ਰੋਜ਼ਮਰਾਂ ਦੇ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਦੀਆਂ ਹਨ ।ਦੋਆਬਾ ਕਾਲਜ ਜਲੰਧਰ ਦੇ ਪ੍ਰੋਫੈਸਰ ਚੰਦਰ ਸ਼ੇਖਰ ਵਰਮਾ ਨੇ ਨਰਵਸ ਸਿਸਟਮ, ਆਈ.ਆਈ.ਟੀ. ਰੁੜਕੀ ਦੇ ਪ੍ਰੋਫੈਸਰ ਧਰਮ ਦੱਤ ਨੇ ਕਾਗਜ਼ ਬਣਾਉਣ ਦੇ ਤਰੀਕੇ ਅਤੇ ਵਿਅਰਥ ਪੌਲੀਥੀਨ ਦੇ ਉਪਯੋਗ ਬਾਰੇ ਵਿਸਥਾ ’ਚ ਜਾਣਕਾਰੀ ਦਿੱਤੀ । ਮੀਡੀਆ ਇੰਚਾਰਜ਼ ਸੀਤਾ ਰਾਮ ਬਾਂਸ ਨੇ ਦੱਸਿਆ ਕਿ ਆਉਦੇ ਦਿਨਾਂ ’ਚ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਡੂੰਘੀ ਜਾਣਕਾਰੀ ਦੇਣ ਲਈ ਵਿਦਿਆਰਥੀਆਂ ਨੂੰ ਸਾਇੰਸ ਸਿਟੀ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਲਿਜਾਇਆ ਜਾਵੇਗਾ । ਸਮਾਗਮ ਦੇ ਅਖੀਰ ‘ਚ ਪ੍ਰਿੰਸੀਪਲ ਓ.ਪੀ. ਮੁਦਗਲ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ।
ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ ਵਿਖੇ ‘ਰੀਜ਼ਨਲ ਕਾਂਗਰਸ’ ਦਾ ਉਦਘਾਟਨ ਕਰਨ ਮੌਕੇ ਸ਼ਮਾਂ ਰੌਸ਼ਨ ਕਰਦੇ ਹੋਏ ਮੁੱਖ ਮਹਿਮਾਨ ਸ਼੍ਰੀਮਤੀ ਸੁਰਿੰਦਰਪਾਲ ਕੌਰ ਸਿੱਧੂ ਸਹਾਇਕ ਕਮਿਸ਼ਨਰ ਅਤੇ ਹੋਰ ।

Post a Comment