ਸ਼ਾਹਕੋਟ, 26 ਨਵੰਬਰ (ਸਚਦੇਵਾ) ਸ. ਚਾਨਣ ਸਿੰਘ ਚੰਦੀ ਅਤੇ ਮਾਤਾ ਕਿਸ਼ਨ ਕੌਰ ਚੰਦੀ ਯਾਦਗਾਰੀ ਸਪੋਰਟਸ ਕਲੱਬ (ਰਜਿ:) ਪਿੰਡ ਕਾਸੂਪੁਰ ਵੱਲੋਂ 19ਵਾਂ ਸਲਾਨਾ ਤਿੰਨ ਦਿਨਾਂ ਟੂਰਨਾਮੈਂਟ 30 ਨਵੰਬਰ ਤੋਂ 2 ਅਕਤੂਬਰ ਤੱਕ ਪਿੰਡ ਦੇ ਖੇਡ ਸਟੇਡੀਅਮ ‘ਚ ਕਰਵਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ, ਵਾਇਸ ਚੇਅਰਮੈਨ ਸਵਰਨ ਸਿੰਘ ਚੰਦੀ, ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰਦੀ, ਜਥੇਬੰਧਕ ਸੈਕਟਰੀ ਕੰਵਰਜੀਤ ਸਿੰਘ ਲਵਲੀ ਅਤੇ ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੈਂਟ ‘ਚ ਕਬੱਡੀ 62 ਕਿਲੋਂ, ਕਬੱਡੀ 75 ਕਿਲੋਂ, ਕਬੱਡੀ ਓਪਨ ਅਤੇ ਵਾਲੀਬਾਲ ਲੜਕੀਆਂ ਦੀਆਂ ਟੀਮਾਂ ਦੇ ਮੈਂਚ ਕਰਵਾਏ ਜਾਣਗੇ । ਟੂਰਨਾਮੈਂਟ ਦੇ ਪਹਿਲੇ ਦਿਨ ਸਵੇਰੇ 10:00 ਵਜੇ ਪੰਜਾਬ ਦੀਆਂ ਮਹਾਨ ਸ਼ਖਸ਼ੀਅਤਾਂ ਟੂਰਨਾਮੈਂਟ ਦਾ ਉਦਘਾਟਨ ਕਰਨਗੀਆਂ । ਉਨ•ਾਂ ਦੱਸਿਆ ਕਿ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਟੀਮਾਂ ਨੂੰ ਭਾਰਤ ਦੀਆਂ ਮਹਾਨ ਸ਼ਖਸ਼ੀਅਤਾਂ ਇਨਾਮਾਂ ਦੀ ਵੰਡ ਕਰਨਗੀਆਂ । ਜੇਤੂ ਟੀਮਾਂ ਨੂੰ ਭਗਤ ਪੂਰਨ ਸਿੰਘ, ਮਦਰ ਟਰੈਸਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ. ਚਾਨਣ ਸਿੰਘ ਚੰਦੀ ਦੇ ਨਾਮ ਦੀਆਂ ਟਰਾਫੀਆਂ ‘ਤੇ ਇਨਾਮਾਂ ਦੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਸਮਾਪਤੀ ਤੋਂ ਬਾਅਦ ਖੇਡ ਮੈਦਾਨ ‘ਚ ਆਤਿਸ਼ਬਾਜ਼ੀ ਦਾ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਜਾਵੇਗਾ । ਉਨ•ਾਂ ਦੱਸਿਆ ਕਿ ਟੂਰਨਾਮੈਂਟ ਦੇ ਸ਼ੁਰੂ ਅਤੇ ਅਖੀਰ ‘ਚ ਹੈਲਥ ਕਲੱਬ ‘ਤੇ ਲਾਈਬ੍ਰੇਰੀ ਦਾ ਉਦਘਾਟਨ ਕੀਤਾ ਜਾਵੇਗਾ । ਜਿਸ ਵਿੱਚ ਹੈਲਥ ਕਲੱਬ ਦਾ ਨਾਮ ਭਗਤ ਪੂਰਨ ਸਿੰਘ ਅਤੇ ਲਾਈਬ੍ਰੇਰੀ ਦਾ ਨਾਮ ਮਦਰ ਟਰੈਸਾ ਦੇ ਨਾਮ ਨਾਲ ਸ਼ੁਰੂ ਹੋਵੇਗਾ । ਉਨ•ਾਂ ਦੱਸਿਆ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ ।


Post a Comment