ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅ¤ਗ ਲਗਾਉਣ ਦੇ ਰੁਝਾਨ, ਠੰਡ ਦੇ ਮੌਸਮ ਵਜੋਂ ਦਸਤਕ ਦਿੰਦੀ ਧੁੰਦ, ਤਿਉਹਾਰੀ ਅਤੇ ਕੰਮਕਾਜੀ ਦਿਨਾਂ ਦੇ ਵਿਚ ਵਕਲਾਂ ਦਾ ਪ੍ਰਦੂਸ਼ਣ, ਇਨ ਤਿੰਨਾਂ ਦੀ ਤਿਕੜੀ ਨੇ ਅਜਿਹਾ ਕਾਕਟੇਲ ਬਣਾਇਆ ਹੈ ਕਿ ਆਮ ਵਿਅਕਤੀ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ । ਵਰਣਨਯੋਗ ਹੈ ਕਿ ਝੋਨੇ ਦੇ ਨਾੜ ਨੂੰ ਅ¤ਗ ਲਾਉਣ ਦੀ ਪਾਬੰਦੀ ਹੈ, ਪ੍ਰੰਤੂ ਫਿਰ ਵੀ ਝੋਨੇ ਦੇ ਨਾੜ ਨੂੰ ਲਗਾਤਾਰ ਅ¤ਗ ਲਾਈ ਜਾ ਰਹੀ ਹੈ, ਜਿਸਨੂੰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ, ਇਸਦੇ ਉਪਰ ਠੰਡ ਦੇ ਮੌਸਮ ਦੀ ਸ਼ੁਰੂਆਤ ਕਰਦੀ ਧੁੰਦ ਨੇ ਵੀ ਦਸਤਕ ਦੇ ਦਿ¤ਤੀ ਹੈ ਅਤੇ ਤਿਉਹਾਰੀ ਮੌਸਮ ਹੋਣ ਕਰਕੇ ਸੜਕਾਂ ਉਪਰ ਵ•ੀਕਲਾਂ ਦੀ ਆਵਾਜਾਈ ਵਧਣ ਕਰਕੇ ਪ੍ਰਦੂਸ਼ਣ ਦੇ ਵਿਚ ਵੀ ਵਾਧਾ ਹੋਇਆ ਹੈ । ਅਜਿਹੇ ਵਿਚ ਵਾਯੂਮੰਡਲ ਨੇ ਇਕ ਅਜਿਹਾ ਰੂਪ ਧਾਰਨ ਕਰ ਲਿਆ ਹੈ ਕਿ ਲੋਕਾਂ ਨੂੰ ਸਾਹ, ਨਜ਼ਲਾ, ਜ਼ੁਕਾਮ ਅਤੇ ਖਾਂਸੀ ਵਰਗੀਆਂ ਬੀਮਾਰੀਆਂ ਨੇ ਘੇਰ ਲਿਆ ਹੈ ਜਿਸਦਾ ਮੁ¤ਖ ਕਾਰਨ ਧੁੰਦ, ਧੂੰਏਂ ਅਤੇ ਪ੍ਰਦੂਸ਼ਣ ਦਾ ਆਪਸ ਵਿਚ ਮਿਲਣਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਮੌਸਮ ਵਿਚ ਜਿ¤ਥੇ ਤੰਦਰੁਸਤ ਵਿਅਕਤੀ ਵੀ ਅਣਫਿ¤ਟ ਮਹਿਸੂਸ ਕਰਦਾ ਹੈ, ਉਥੇ ਹੀ ਕਈ ਨਾਮੁਰਾਦ ਬੀਮਾਰੀਆਂ ਵੀ ਪੈਦਾ ਹੁੰਦੀਆਂ ਹਨ । ਪ੍ਰਸ਼ਾਸ਼ਨ ਨੂੰ ਚਾਹਦਾ ਹੈ ਕਿ ਪਰਾਲੀ ਨੂੰ ਅ¤ਗ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਧਰਤੀ ‘ਤੇ ਮਨੁ¤ਖ ਦੀ ਹੋਂਦ ਨੂੰ ਬਰਕਰਾਰ ਰ¤ਖਿਆ ਜਾ ਸਕੇ ਅਤੇ ਮਨੁ¤ਖੀ ਜਾਨਾਂ ਦੀ ਰਖਵਾਲੀ ਕੀਤੀ ਜਾ ਸਕੇ ।

Post a Comment