ਖੰਨਾ, 09 ਨਵੰਬਰ (ਪ ਪ ) -ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਸ਼ਵ ਪੰਜਾਬੀ ਵਿਰਾਸਤ ਫਾਊਡੇਂਸ਼ਨ ਦੇ ਜਨਰਲ ਸਕੱਤਰ ਸ਼੍ਰੀ ਨਿਰਮਲ ਸਿੰਘ ਰਾਜੇਵਾਲ ਨੂੰ ਬੀਤੇ ਦਿਨ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਿਤਪਾਲ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ। ਪਿੰਡ ਰਾਜੇਾਵਲ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ’ਤੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਕਰਨੈਲ ਸਿੰਘ ਇਕੋਲਾਹਾ, ਵਿਸ਼ਵ ਪੰਜਾਬੀ ਵਿਰਾਸਤ ਫਾਊਡੇਂਸ਼ਨ ਦੇ ਕੌਮੀ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਪੰਜਾਬੀ ਸਾਹਿਤ ਤੇ ਸੱਭਿਆਚਾਰਕ ਮੰਚ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਧੀਮਾਨ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਜਿੰਦਲ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਨਿਲ ਸ਼ੁਕਲਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਅਵਤਾਰ ਸਿੰਘ ਭੱਟੀਆ, ਵਿਸ਼ਵ ਪੰਜਾਬੀ ਵਿਰਾਸਤ ਫਾਊਡੇਂਸ਼ਨ ਦੇ ਤਹਿਸੀਲ ਪ੍ਰਧਾਨ ਜੰਟੀ ਮਾਨ ਦੈਹਿੜੂ, ਰਣਧੀਰ ਸਿੰਘ ਲਿਬੜਾ (ਸਪੁੱਤਰ ਸੁਖਦੇਵ ਸਿੰਘ ਲਿਬੜਾ ਐਮ. ਪੀ.), ਗੁਰਮੀਤ ਸਿੰਘ ਰਸੂਲੜਾ, ਗੁਰਚਰਨ ਸਿੰਘ ਚੰਨੀ ਬਾਹੋਮਾਜਰਾ, ਕਸ਼ਮੀਰਾ ਸਿੰਘ ਰਸੂਲੜਾ, ਅਸ਼ਦੀਪ ਸਿੰਘ ਧਾਲੀਵਾਲ, ਨਾਜਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ। ਸ਼੍ਰੀਮਤੀ ਪ੍ਰਿਤਪਾਲ ਕੌਰ ਨਮਿਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ 11 ਨਵੰਬਰ ਨੂੰ ਪਿੰਡ ਰਾਜੇਵਾਲ ਵਿਖੇ ਉਹਨਾਂ ਦੇ ਗ੍ਰਹਿ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਪੈਣਗੇ।

Post a Comment