ਖੰਨਾ, 09 ਨਵੰਬਰ ਪ ਪ) ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਦੀ ਕਾਫ਼ੀ ਭਰਮਾਰ ਹੈ, ਜਿਹੜੇ ਕਿ ਥਾਂ-ਥਾਂ ਨੌਕਰੀਆਂ ਲਈ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਦਫਤਰਾਂ ਦੇ ਧੱਕੇ ਖਾ ਰਹੇ ਹਨ। ਪਰ ਠੱਗ ਕਿਸਮ ਦੇ ਲੋਕ ਅਜਿਹੇ ਨੌਜਵਾਨਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਠੱਗ ਕੇ ਆਪਣਾ ਤੋਰੀ ਫੂਲਕਾ ਚਲਾ ਰਹੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਅਇਆ ਹੈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਕਿ ਲੁਧਿਆਣਾ ਦਾ ਵਸਨੀਕ ਹੈ ਅਤੇ ਇੱਕ ਮਹਿਲਾ ਕੌਂਸਲਰ ਦਾ ਲੜਕਾ ਹੈ, ਵਿਰੁੱਧ ਖੰਨਾ ਸ਼ਹਿਰ ਦੇ ਹੀ ਇੱਕ ਸੁਤੰਤਰਤਾ ਸੈਨਾਨੀ ਦੇ ਪੋਤਰੇ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਕਰਵਾਉਣ ਅਤੇ ਦੋ ਨੌਜਵਾਨਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼੍ਰੀ ਫਤਹਿਗੜ• ਸਾਹਿਬ ਵਿੱਚ ਭਰਤੀ ਕਰਵਾਉਣ ਦੇ ਬਦਲੇ 7 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਡੀ. ਜੀ. ਪੀ. ਪੰਜਾਬ ਪੁਲਿਸ, ਡੀ. ਜੀ. ਪੀ. ਕਰਾਇਮ ਪੰਜਾਬ ਪੁਲਿਸ, ਸ਼੍ਰੀ ਫਤਹਿਗੜ• ਸਾਹਿਬ ਦੇ ਐਸ. ਐਸ. ਪੀ., ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਕਤ ਵਿਅਕਤੀ ਨਿਰਮਲ ਸਿੰਘ ਜੋ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦਾ ਵਸਨੀਕ ਹੈ ਅਤੇ ਮੱਝਾਂ ਦੀ ਡੇਅਰੀ ਦਾ ਕਾਰੋਬਾਰ ਕਰਦਾ ਹੈ। ਠੱਗੀ ਦੇ ਸ਼ਿਕਾਰ ਬੀਰਬਲ ਸਿੰਘ ਵਾਸੀ ਪਿੰਡ ਗੋਹ ਨੇ ਦੱਸਿਆ ਕਿ ਉਸ ਦੀ ਭੈਣ ਲੁਧਿਆਣਾ ਵਿਖੇ ਸ਼ਿਮਲਾਪੁਰੀ ਇਲਾਕੇ ਵਿੱਚ ਵਿਆਹੀ ਹੋਈ ਹੈ ਅਤੇ ਉਕਤ ਵਿਅਕਤੀ ਨਿਰਮਲ ਸਿੰਘ ਨੇ ਉਸ ਨੂੰ ਦੱਸਿਆ ਕਿ ਉਸਦੀ ਸ਼ੋਮਣੀ ਕਮੇਟੀ ਦੇ ਪ੍ਰਧਾਨ ਨਾ ਸਿੱਧੀ ਗੱਲਬਾਤ ਹੈ ਅਤੇ ਮੈਂ ਕਿਸੇ ਨੂੰ ਵੀ ਸ਼੍ਰੀ ਗੁਰੂ ਗੰ੍ਰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ਼੍ਰੀ ਫਤਹਿਗੜ• ਸਾਹਿਬ ਵਿੱਚ ਕਲਰਕ ਦੀ ਆਸਾਮੀ ’ਤੇ ਭਰਤੀ ਕਰਵਾ ਸਕਦਾ ਹਾਂ ਇਸ ਲਈ ਉਸ ਨੇ ਮੇਰੇ ਕੋਲੋਂ ਇੱਕ ਲੱਖ ਰੁਪਿਆ ਮੰਗਿਆ ਅਤੇ ਮੈਂ ਉਸ ’ਤੇ ਵਿਸ਼ਵਾਸ਼ ਕਰ ਲਿਆ ਅਤੇ ਇਸ ਦੇ ਕਹਿਣ ’ਤੇ ਦੋ ਆਸਮੀਆਂ ਲਈ ਇੱਕ ਆਪਣੇ ਭਤੀਜੇ ਦਿਲਪ੍ਰੀਤ ਸਿੰਘ ਵਾਸੀ ਗੋਹ ਅਤੇ ਗੁਰਪ੍ਰੀਤ ਸਿੰਘ ਵਾਸੀ ਸੰਗਤਪੁਰਾ ਸੋਢੀਆ (ਸ਼੍ਰੀ ਫਤਹਿਗੜ• ਸਾਹਿਬ) ਨੂੰ ਨਾਲ ਲੈ ਕੇ ਇਸ ਦੇ ਘਰ 9 ਅਕਤੂਬਰ 2012 ਨੂੰ ਮਿਲਿਆ, ਜਿੱਥੇ ਅਸੀਂ ਇਸ ਨੂੰ ਇਸਦੀ ਮਾਤਾ ਅਤੇ ਪਿਤਾ ਦੇ ਸਾਹਮਣੇ 2 ਲੱਖ ਰੁਪਏ ਦੇ ਦਿੱਤੇ ਜੋ ਇਸ ਨੇ ਮੌਕੇ ’ਤੇ ਹੀ ਲੈ ਕੇ ਸਾਡੇ ਸਾਹਮਣੇ ਆਪਣੀ ਮਾਂ-ਬਾਪ ਨੂੰ ਫੜਾ ਦਿੱਤੇ ਜਿਹਨਾਂ ਨੇ ਨੋਟ ਗਿਨਣ ਤੋਂ ਬਾਅਦ ਕਿਹਾ ਕਿ ਹੁਣ ਸਮਝੋ ਤੁਹਾਡਾ ਕੰਮ ਹੋ ਗਿਆ। ਇਸ ਤੋਂ ਬਾਅਦ ਇਸੇ ਨੇ ਸਾਨੂੰ ਪ੍ਰਧਾਨ ਮੱਕੜ ਦੀ ਕੋਠੀ ਦੇ ਬਾਹਰ ਬੁਲਾਇਆ ਅਤੇ ਕਰੀਬ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਸਾਡੇ ਕੋਲ ਆਇਆ ਤਾਂ ਕਹਿਣ ਲੱਗਾ ਕਿ ਤੁਹਾਡੇ ਦੋਵਾਂ ਦੀ ਨੌਕਰੀ ਦਾ ਨਿਯੁਕਤੀ ਪੱਤਰ ਮਿਲ ਗਿਆ ਹੈ, ਹੁਣ ਤੁਸੀਂ ਫਤਹਿਗੜ• ਸਾਹਿਬ ਯੂਨੀਵਰਸਿਟੀ ਦੇ ਬਾਹਰ ਪੁੱਜੋ, ਜਦੋਂ ਅਸੀਂ ਉਥੇ ਪੁੱਜੇ ਤਾਂ ਇੱਥੇ ਹੀ ਇਸ ਨੇ ਸਾਡੇ ਨਾਲ ਆਏ ਖੰਨਾ ਵਸਨੀਕ ਦਲਬਾਰਾ ਸਿੰਘ (ਸਪੁੱਤਰ ਹਰਨਾਮ ਸਿੰਘ ਫਰੀਡਮ ਫਾਈਟਰ) ਤੋਂ ਉਸ ਦੇ ਲੜਕੇ ਅਵਤਾਰ ਸਿੰਘ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸਾਡੇ ਸਾਹਮਣੇ ਹੀ 2 ਲੱਖ ਰੁਪਏ ਲੈ ਲਏ, ਜਿੱਥੇ ਇਸ ਦਾ ਇੱਕ ਹੋਰ ਸਾਥੀ ਹੈਪੀ (ਸ਼੍ਰੀ ਅੰਮ੍ਰਿਤਸਰ ਸਾਹਿਬ) ਵੀ ਹਾਜ਼ਰ ਸੀ, ਇਸ ਤੋਂ ਬਾਅਦ ਇਸ ਵਿਅਕਤੀ ਨੇ ਦਲਬਾਰਾ ਸਿੰਘ ਨੂੰ ਕਿਹਾ ਕਿ ਉਹ ਚੰਡੀਗੜ• ਵਿਖੇ ਸਿਵਲ ਸੈਕਟ੍ਰੀਏਟ ਦੇ ਬਾਹਰ ਪੁਹੰਚਣ ਤਾਂ ਜਦੋਂ ਇਸਦੇ ਦੱਸੇ ਅਨੁਸਾਰ ਅਸੀਂ ਅਤੇ ਦਲਬਾਰਾ ਸਿੰਘ ਚੰਡੀਗੜ• ਵਿਖੇ ਪੁੱਜੇ ਤਾਂ ਇਸ ਨੇ ਇੱਥੇ ਉਸ ਤੋਂ ਤਿੰਨ ਲੱਖ ਰੁਪਏ ਲੈ ਲਏ ਅਤੇ ਕਿਹਾ ਕਿ ਤੁਸੀਂ ਇੱਥੇ ਹੀ ਰੁਕੋ ਮੇਂ ਤੁਹਾਡੇ ਲੜਕੇ ਦਾ ਨਿਯੁਕਤੀ ਪੱਤਰ ਲੈ ਕੇ ਆਇਆ। ਅਸੀਂ ਇਸਦੇ ਭਰੋਸੇ ਅਸੀਂ ਕਾਫੀ ਦੇਰ ਸਿਵਲ ਸਕੱਤਰੇਤ ਦੇ ਬਾਹਰ ਬੈਠੇ ਰਹੇ ਅਤੇ ਜਦੋਂ ਕਾਫ਼ੀ ਦੇਰ ਬਾਅਦ ਇਹ ਨਾ ਆਇਆ ਤਾਂ ਇਸ ਦਾ ਮੋਬਾਇਲ ਫੋਨ ਬੰਦ ਹੋ ਗਿਆ। ਉਨ•ਾਂ ਦੱਸਿਆ ਕਿ ਜਦੋਂ ਅਸੀਂ ਇਸ ਦੇ ਘਰ ਗਏ ਤਾਂ ਇਸਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਘਰ ਨਹੀਂ ਆਇਆ ਅਤੇ ਤੁਸੀਂ ਹੀ ਲੱਭ ਲਿਆਓ ਅਸੀਂ ਤੁਹਾਡੇ ਪੈਸੇ ਵਾਪਸ ਕਰਵਾ ਦਿਆਂਗੇ। ਕਾਫ਼ੀ ਪੁਛਗਿੱਛ ਤੋਂ ਬਾਅਦ ਪਤਾ ਲੱਗਿਆ ਕਿ ਇਸ ਉਸੇ ਦਿਨ ਸਾਡੇ ਨਾਲ ਠੱਗੀ ਮਾਰਨ ਤੋਂ ਬਾਅਦ ਸ਼੍ਰੀ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਜਾ ਕੇ ਠਹਿਰਿਆ ਸੀ। ਬੀਰਬਲ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਉਕਤ ਠੱਗ ਨਿਰਮਲ ਸਿੰਘ ਦੇ ਮਾਤਾ ਪਿਤਾ ਹੁਣ ਸਾਨੂੰ ਧਮਕੀਆਂ ਦੇ ਰਹੇ ਹਨ। ਉਨ•ਾਂ ਨੇ ਉਕਤ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਕਤ ਠੱਗ ਨਿਰਮਲ ਸਿੰਘ, ਉਸਦੀ ਮਾਤਾ ਸਾਬਕਾ ਕੌਂਸਲਰ ਸੁਖਵਿੰਦਰ ਕੌਰ ਅਤੇ ਪਿਤਾ ਮੇਜਰ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੀਰਬਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਿੱਥੇ ਵੀ ਜਾਂਦਾ ਸੀ ਅਤੇ ਆਪਣੇ ਆਪ ਨੂੰ ਸ਼ੋਮਣੀ ਯੂਥ ਅਕਾਲੀ ਦਲ ਦਾ ਸੂਬਾ ਸਕੱਤਰ ਵਜੋਂ ਹੀ ਪਹਿਚਾਣ ਕਰਵਾਉਂਦਾ ਸੀ ਅਤੇ ਇਸ ਦੇ ਇੱਕ ਸਾਬਕਾ ਅਕਾਲੀ ਮੰਤਰੀ ਨਾਲ ਵੀ ਨੇੜਲੇ ਸਬੰਧ ਹਨ।

Post a Comment