ਲੁਧਿਆਣਾ ( ਸਤਪਾਲ ਸੋਨੀ) ਏਸ਼ੀਅਨ ਕਲੱਬ ਵਲੋਂ ਭਾਈ ਰਣਧੀਰ ਸਿੰਘ ਨਗਰ ਸਥਿਤ ਏਕ ਜੋਤ ਵਿਕਲਾਂਗ ਬਚਿੱਆਂ ਦੇ ਸਕੂਲ ਵਿੱਚ ਦਿਵਾਲੀ ਦਾ ਤਿਓਹਾਰ ਮਨਾਇਆ ਗਿਆ ।ਇਸ ਮੌਕੇ ਪੰਜਾਬੀ ਫਿਲਮ ਅਭਿਨੇਤਰੀ ਪੂਨਮ ਸੂਦ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ । ਪੂਨਮ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿਪਟਾਕਿਆਂ ਦੀ ਫਜੂਲ ਖਰਚੀ ਕਰਨ ਦੀ ਬਜਾਇ ਬੇਸਹਾਰਾ ਬਚਿੱਆਂ ਦੀ ਮਦੱਦ ਕਰਨੀ ਚਾਹੀਦੀ ਹੈ। ਪ੍ਰਬੰਧ ਨਿਰਦੇਸ਼ਕ ਸੁੱਖਮਿੰਦਰ ਸਿੰਘ ਦੀ ਦੇਖ-ਰੇਖ ਵਿਚ ਏਸ਼ੀਅਨ ਕੱਲਬ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ 80 ਬਚਿੱਆਂ ਨੂੰ ਸਟੇਸ਼ਨਰੀ,ਬਿਸਕੁੱਟ,ਪੇਸਟਰੀ,ਮਿਠਾਈ,ਫੁਲਝੜੀਆਂ ਅਤੇ ਫਲ ਬਚਿੱਆਂ ਵਿੱਚ ਵੰਡੇ ਗਏ ।
ਇਸ ਮੌਕੇ ਕੱਲਬ ਦੇ ਪੈਟਰਨ ਅਸ਼ੋਕ ਧੀਰ,ਸਲਾਹਕਾਰ ਮਹੇਸ਼ ਬਾਂਸਲ,ਸੁਰਿੰਦਰ ਸ਼ਰਮਾ,ਜਸਦੇਵ ਗਰੇਵਾਲ,ਸੰਜੀਵ ਸ਼ਰਮਾ ਆਦਿ ਮੁੱਖ ਤੌਰ ਤੇ ਪਹੁੰਚੇ ।ਬਚਿੱਆਂ ਨੇ ਸੰਗੀਤ ਦੀਆਂ ਧੁੰਨਾ ਦਾ ਆਨੰਦ ਮਾਨਿਆ । ਸਕੂਲ ਦੀ ਪ੍ਰਮੁੱਖ ਸਤੰਵਤ ਕੌਰਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

Post a Comment