ਸ਼ਹਿਣਾ/ਭਦੌੜ 14 ਨਵੰਬਰ (ਸਾਹਿਬ ਸੰਧੂ) ਮੇਨ ਬਜਾਰ ਸ਼ਹਿਣਾ ਵਿੱਚੋ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਅਤੇ ਨਾਲੀਆਂ ਵਿੱਚ ਖਾਲੀ ਲਿਫਾਫੇ ਅਤੇ ਸਬਜੀਆਂ ਸੁੱਟੇ ਜਾਣ ਕਾਰਨ ਪਾਣੀ ਦਾ ਸਹੀ ਨਿਕਾਸ ਨਹੀ ਹੋ ਰਿਹਾ ਹੈ ਅਤੇ ਦੁਕਾਨਦਾਰਾਂ ਨੂੰ ਬੇਹੱਦ ਪ੍ਰੇਸ਼ਾਨੀ ਹੁੰਦੀ ਹੈ।ਨਾਲੀਆਂ ਦਾ ਪਾਣੀ ਅਕਸਰ ਹੀ ਰਸਤਿਆ ਵਿੱਚ ਆ ਜਾਂਦਾ ਹੈ ਅਤੇ ਦੁਕਾਨਦਾਰਾਂ ਲਈ ਸਿਰਦਰਦੀ ਬਣਦਾ ਹੈ। ਦੁਕਾਨਦਾਰਾਂ ਨੂੰ ਆਪ ਸਵੇਰੇ ਨਾਲੀਆਂ ਦੀ ਸਫਾਈ ਕਰਨੀ ਪੈਂਦੀ ਹੈ।ਪੁਰਾਣੇ ਥਾਣੇ ਕੋਲ ਤਾ ਖਾਲੀ ਲਿਫਾਫਿਆਂ ਦਾ ਜਮਘਟਾ ਹੀ ਲੱਗਿਆ ਰਹਿੰਦਾ ਹੈ।ਲਗਭਗ ਇੱਕ ਸਾਲ ਪਹਿਲਾ ਪਿੰਡ ਦੇ ਪਤਵੰਤਿਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਨਾਲੀਆਂ ਵਿੱਚ ਲਿਫਾਫੇ ਆਦਿ ਨਾ ਸੁੱਟਣ ਦੀ ਅਪੀਲ ਕੀਤੀ ਸੀ।ਕੁੱਝ ਸਮਾਂ ਤਾ ਇਸ ਅਪੀਲ ਦਾ ਲੋਕਾਂ ਤੇ ਅਸਰ ਰਿਹਾ ਅਤੇ ਹੁਣ ਫਿਰ ਲਿਫਾਫੇ ਅਤੇ ਸਬਜੀਆਂ ਨਾਲੀਆਂ ਵਿੱਚ ਸੁੱਟਣੀ ਸ਼ੁਰੂ ਕਰ ਦਿੱਤੀ ਹੈ।ਦੁਕਾਨਦਾਰਾਂ ਕਮਲੇਸ ਕੁਮਾਰ, ਪ੍ਰਦੀਪ ਕੁਮਾਰ,ਮਹਿੰਦਰ ਸਿੰਘ,ਸੋਨੀ, ਜਤਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਮੇਨ ਬਜਾਰ ਵਿੱਚੋ ਗੰਦੇ ਪਾਣੀ ਦੇ ਨਿਕਾਸ ਲਈ ਉੱਚ ਪੱਧਰੀ ਕਦਮ ਚੁੱਕੇ ਜਾਣ।

Post a Comment