ਤਲਵੰਡੀ ਸਾਬੋ(ਸ਼ੇਖਪੁਰੀਆ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਏ,ਸਿੱਖਾਂ ਦੇ ਚੌਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਅਤੇ ਕਰੀਬ ਸੈਂਤੀ ਸਾਲ ਤਖਤ ਸਾਹਿਬ ਦੀ ਸੇਵਾ ਕਰਨ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਮਹਾਨ ਗੁਰਮੱਤ ਚੇਤਨਾ ਮਾਰਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ,ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਅੰਮ੍ਰਿਤਸਰ ਲਈ ਰਵਾਨਾ ਹੋਇਆ ਜਿਥੇ ਅਠਾਰਾਂ ਨਵੰਬਰ ਨੂੰ ਸਮਾਪਤੀ ਹੋਵੇਗੀ।ਸ਼ੁਰੂਆਤ ਮੌਕੇ ਸ਼੍ਰੋ:ਗੁ:ਪ੍ਰੰ;ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ,ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਬਲਵੰਤ ਸਿੰਘ ਨੰਦਗੜ੍ਹ,ਹੈੱਡ ਗੰ੍ਰਥੀ ਬਲਵੰਤ ਸਿੰਘ,ਮੈਨੇਜਰ ਜਗਪਾਲ ਸਿੰਘ,ਮੀਤ ਮੈਨੇਜਰ ਗੁਰਤੇਜ ਸਿੰਘ,ਧਰਮ ਪ੍ਰਚਾਰ ਕਮੇਟੀ ਮੁਖੀ ਭਰਪੂਰ ਸਿੰਘ,ਪ੍ਰਚਾਰਕ ਜਗਤਾਰ ਸਿੰਘ,ਰਾਗੀ ਜਸਵੀਰ ਸਿੰਘ,ਮੈਂਬਰ ਅੰਤਰਿੰਗ ਕਮੇਟੀ ਮੋਹਣ ਸਿੰਘ ਬੰਗੀ,ਸੁਖਮਨ ਸਿੱਧੂ,ਪ੍ਰਿੰ:੍ਰਰਘਵੀਰ ਸਿੰਘ ਤੇ ਚਮਕੌਰ ਸਿੰਘ,ਕਾਕਾ ਸਿੰਘ ਸਰਾਂ,ਬਾਬੂ ਸਿੰਘ ਮਾਨ ਆਦਿ ਪਤਵੰਤੇ ਹਾਜਰ ਸਨ।ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਉਸਾਰੀ ਜਾਣ ਵਾਲੀ ਸੌ ਕਮਰਿਆਂ ਦੀ ਸਰਾਂ ਦਾ ਨੀਂਹ ਪੱਥਰ ਵੀ ਸਿੰਘ ਸਾਹਿਬ ਤੇ ਪ੍ਰਧਾਨ ਵੱਲੋਂ ਰੱਖਿਆ ਗਿਆ।ਪ੍ਰਧਾਨ ਸ਼੍ਰੌ: ਕਮੇਟੀ ਨੇ ਅਜਿਹੇ ਗੁਰਮਤ ਚੇਤਨਾ ਮਾਰਚ ਅੱਗੇ ਤੋਂ ਵੀ ਕਰਦੇ ਰਹਿਣ ਦੀ ਸਿੰਘ ਸਾਹਿਬ ਨੂੰ ਅਪੀਲ ਕੀਤੀ ਜਦੋਂਕਿ ਸਿੰਘ ਸਾਹਿਬ ਨੇ ਸ਼੍ਰੌ: ਗੁ: ਪ੍ਰੰ: ਕਮੇਟੀ ਵੱਲੋਂ ਸਹਿਯੋਗ ਮਿਲਦੇ ਰਹਿਣ ਤੇ ਇਸਤੋਂ ਵੀ ਪ੍ਰਭਾਵੀ ਤੇ ਵਿਸ਼ਾਲ ਚੇਤਨਾ ਮਾਰਚ ਆਯੋਜਨ ਕਰਨ ਦਾ ਭਰੋਸਾ ਦਿੱਤਾ।ਇਹ ਚੇਤਨਾ ਮਾਰਚ ਦੁਪਹਿਰ ਵੇਲੇ ਬਠਿੰਡਾ ਪਹੁੰਚਿਆ ਜਿਥੇ ਹਰਬੰਸ ਨਗਰ ਨਿਵਾਸੀਆਂ ਨੇ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ। ਸ਼੍ਰੌ: ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਤੇ ਜੋਗਿੰਦਰ ਕੌਰ ਆਦਿ ਨੇ ਸੂਆਗਤ ਕੀਤਾ।ਪੰਦਰਾਂ ਨਵੰਬਰ ਦੀ ਰਾਤ ਸ਼੍ਰੀ ਮੁਕਤਸਰ ਸਾਹਿਬ ਵਿਸ਼ਰਾਮ ਤੋਂ ਬਾਅਦ ਸੋਲਾਂ ਨੂੰ ਜੀਰੇ ਠਹਿਰਨ ਉਪਰੰਤ ਸਤਾਰਾਂ ਤਾਰੀਕ ਨੂੰ ਤਰਨਤਾਰਨ ਸਾਹਿਬ ਪੜਾਅ ਤੋਂ ਬਾਅਦ ਅਠਾਰਾਂ ਨਵੰਬਰ ਦਿਨ ਐਤਵਾਰ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਸਮਾਪਤੀ ਹੋਵੇਗੀ ਜਿਥੇ ਦੀਵਾਨ ਸਜਾਏ ਜਾਣਗੇ।

Post a Comment