ਤਲਵੰਡੀ ਸਾਬੋ(ਸ਼ੇਖਪੁਰੀਆ) ਬਾਬਾ ਵਿਸ਼ਵਕਰਮਾ ਮੰਦਰ ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਕਮੇਟੀ ਅਤੇ ਮਿਸਤਰੀ ਭਾਈਚਾਰੇ ਸਮੇਤ ਨਗਰ ਨਿਵਾਸੀਆਂ ਨੇ ਧੂਮਧਾਮ ਨਾਲ ਮਨਾਇਆ ਜਿਸ ਵਿੱਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।ਬੁੰਗਾ ਮਸਤੂਆਣਾ ਦੇ ਕੀਰਤਨੀ ਜਥੇ ਬਾਬਾ ਅਵਤਾਰ ਸਿੰਘ ਤੇ ਬਲਵਿੰਦਰ ਸਿੰਘ ਨੇ ਰਸਭਿੰਨਾ ਗੁਰਬਾਣੀ ਕੀਰਤਨ ਕੀਤਾ ਜਦੋਂ ਕਿ ਬਾਬਾ ਨਾਹਰ ਸਿੰਘ ਨੇ ਅਰਦਾਸ ਕੀਤੀ।ਟਰੇਡ ਯੂਨੀਅਨ ਮੌੜ ਮੰਡੀ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਮਿਸਤਰੀ ਭਾਈਚਾਰੇ ਨੂੰ ਖੱਤੀ ਤੇ ਖਾਤੀ ਦੇ ਵਖਰੇਵੇਂ ਨੂੰ ਭੁੱਲ ਕੇ ਸਮੁੱਚੀ ਲੋਕਾਈ ਲਈ ਬਾਬਾ ਵਿਸ਼ਵਕਰਮਾ ਦੀ ਤਰ੍ਹਾਂ ਭਲਾਈ ਦੇ ਕੰਮ ਕਰਨ ਦੀ ਨਸੀਹਤ ਕੀਤੀ।ਸਾਬਕਾ ਸਰਪੰਚ ਮਾ: ਜਗਦੀਪ ਗੋਗੀ ਵੱਲੋਂ ਸਟੇਜ ਸੰਚਾਲਤ ਸਮਾਗਮ ਵਿੱਚ ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਦੇ ਕਵੀਸ਼ਰੀ ਵਿਕਾਸ ਮੰਚ ਵੱਲੋਂ ਬਾਬਾ ਵਿਸ਼ਵਕਰਮਾ ਬਾਰੇ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ ਜਿਹਨਾਂ ਦਾ ਆਗਾਜ ਸੁਖਪ੍ਰੀਤ ਤੇ ਗੁਰਪ੍ਰੀਤ ਦੁਆਰਾ ਗਾਏ ਸ਼ਬਦ ਨਾਲ ਹੋਇਆ।ਉਪਰੰਤ ਮਾ: ਰੇਵਤੀ ਪ੍ਰਸ਼ਾਦ,ਨਿਹਾਲ ਸਿੰਘ ਤੇ ਨੰਦ ਸਿੰਘ,ਹਰਵੰਤ ਭੁੱਲਰ,ਹਰਗੋਬਿੰਦ ਸ਼ੇਖਪੁਰੀਆ,ਮਿੰਨੀ ਮਾਣਕ,ਨੱਥਾ ਸ਼ੌਂਕੀ,ਬਲਦੇਵ ਬੇਪਰਵਾਹ,ਜੋਗਾ ਸਿੰਘ,ਸੁਖਵਿੰਦਰ ਯਮਲਾ,ਦਰਸ਼ਨ ਭੰਮੇਂ ਆਦਿ ਨੇ ਆਪਣੀ-ਆਪਣੀ ਰਚਨਾ ਪੇਸ਼ ਕੀਤੀ।ਇਸ ਮੌਕੇ ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਦਇਆ ਸਿੰਘ,ਗ੍ਰੰਥੀ ਹਰੀ ਸਿੰਘ, ਬਲਦੇਵ ਸਿੰਘ,ਬਲਵੀਰ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਤੇ ਗੁਰਚਰਨ ਸਿੰਘ ਐਮ ਸੀ,ਨਗਰ ਕੌਂਸਲ ਪ੍ਰਧਾਨ ਰਿੰਪੀ ਮਾਨ,ਮਾ: ਕਰਨੈਲ ਸਿੰਘ,ਸੁਖਰਾਜ ਸੰਦੋਹਾ,ਅਵਤਾਰ ਚੋਪੜਾ,ਅਕਰਮ ਮੁਹੰਮਦ,ਮਿ:ਜੰਗੀਰ ਸਿੰਘ,ਸੁਖਦੇਵ ਸਿੰਘ,ਨਿਰੰਜਣ ਸਿੰਘ,ਗੋਬਿੰਦ ਸਿੰਘ,ਕਰਤਾਰ ਸਿੰਘ ਸਮੇਤ ਲੱਕੜ ਕਮੇਟੀ,ਲੰਗਰ ਕਮੇਟੀ ਤੇ ਵਿਸ਼ਵਕਰਮਾ ਕਮੇਟੀ ਦੇ ਸਮੂੰਹ ਮੈਂਬਰ ਹਾਜਰ ਸਨ।

Post a Comment