ਸਿਹਤ ਵਿਭਾਗ ਨੇ ਵਿਦਿਆਰਥੀਆਂ ਨੂੰ ਟੀ. ਬੀ. ਦੀ ਬਿਮਾਰੀ ਸਬੰਧੀ ਦਿ¤ਤੀ ਜਾਣਕਾਰੀ

Thursday, November 01, 20120 comments


ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਰਾਜ ਦੀ ਅਗਵਾਈ ਹੇਠ ਜਿਲਾ ਟੀ. ਬੀ. ਅਫਸਰ ਡਾ. ਨਵਜੋਤ ਪਾਲ ਸਿੰਘ ਭੁਲਰ ਨੇ ਗੁਰੂੁ ਗੋਬਿੰਦ ਸਿੰਘ ਕਾਲਜ ਆਫ ਐਜੂਕੇਸਨ ਅਤੇ ਕਿੰਗਜ ਗਰੁਪ ਆਫ ਇੰਸਟੀਚਿਊਟਸ ਬਰਨਾਲਾ ਦੇ ਵਿਦਿਆਰਥੀਆਂ ਨੂੰ ਟੀ. ਬੀ. ਦੀ ਬਿਮਾਰੀ ਦੇ ਲ¤ਛਣਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿ¤ਤੀ। ਇਸ ਮੌਕੇ ਉਹਨਾਂ ਕਾਲਜ ਦੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਦ¤ਸਦਿਆਂ ਕਿਹਾ ਕਿ ਭਾਰਤ ਵਿ¤ਚ ਦੁਨੀਆਂ ਦੇ 21 ਫੀਸਦੀ ਟੀ. ਬੀ. ਮਰੀਜ ਹਨ ਅਤੇ ਹਰ ਰੋਜ 5000 ਨਵੇਂ ਲੋਕ ਟੀ.ਬੀ. ਦਾ ਸਿਕਾਰ ਹੁੰਦੇ ਹਨ ਅਤੇ ਤਕਰੀਬਨ ਹਰ ਰੋਜ 1000 ਲੋਕ ਇਸ ਬਿਮਾਰੀ ਨਾਲ ਮਰ ਜਾਂਦੇ ਹਨ। ਉਹਨਾਂ ਦੱਸਿਆ ਕਿ ਆਰ. ਐਨ. ਟੀ. ਸੀ. ਪੀ. ਅਧੀਨ ਬਰਨਾਲਾ ਜਿਲੇ ਦੇ 6 ਹਸਪਤਾਲਾਂ ਬਰਨਾਲਾ, ਤਪਾ, ਧਨੌਲਾ, ਮਹਿਲਕਲਾਂ, ਚੰਵਣਵਾਲ ਅਤੇ ਭਦੋੜ ਵਿਖੇ ਟੀ. ਬੀ. ਦੀ ਬਿਮਾਰੀ ਲਈ ਬਲਗਮ ਦੀ ਜਾਂਚ ਮੁਫਤ ਕੀਤੀ ਜਾਂਦੀ ਹੈ। ਮਰੀਜ ਨੂੰ ਟੀ. ਬੀ. ਦੀ ਬਿਮਾਰੀ ਹੋਣ ਤੇ ਉਸ ਨੂੰ ਦਵਾਈ ਨੇੜੇ ਦੇ ਸਿਹਤ ਕੇਂਦਰ / ਡਾਟ ਸੈੰਟਰ ਵਿਖੇ ਮੁਫਤ ਦਵਾਈ ਦਿ¤ਤੀ ਜਾਂਦੀ ਹੈ ਜੋ ਕਿ ਸਿਹਤ ਕਾਰਜਕਰਤਾ ਦੀ ਦੇਖ ਰੇਖ ਵਿ¤ਚ ਖਵਾਈ ਜਾਂਦੀ ਹੈ।ਇਸ ਦੋਰਾਨ ਆਰ. ਐਨ. ਟੀ. ਸੀ. ਪੀ. ਬਰਨਾਲਾ ਦੇ ਕਮਿਓਨੀਕੇਸਨ ਫੈਸਲੀਟੇਟਰ ਨੇ ਦ¤ਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋਂ ਜਿਆਦਾ ਖੰਘ ਅਤੇ ਸਾਮ ਨੂੰ ਹਲਕਾ ਹਲਕਾ ਬੁਖਾਰ ਹੋਵੇ, ਭੁੱਖ ਘ¤ਟ ਲ¤ਗਦੀ ਹੋਵੇ, ਥੁਕ ਵਿ¤ਚ ਖੁੂਨ ਆਉਣ ਆਦਿ ਦੇ ਲ¤ਛਣ ਹੋਣ ਤਾਂ ਉਹ ਟੀ. ਬੀ. ਦਾ ਸ¤ਕੀ ਮਰੀਜ ਹੋ ਸਕਦਾ ਹੈ ਅਤੇ ਅਜਿਹੇ ਮਰੀਜਾਂ ਨੂੰ ਆਪਣੀ ਬਲਗਮ ਦੀ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿ¤ਚ ਮੁਫਤ ਕਰਵਾਉਣੀ ਚਾਹੀਦੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger