ਪਲਸ ਪੋਲੀਓ ਦਾ ਰਾਊਂਡ 4 ਨਵੰਬਰ ਤੋਂ 6 ਨਵੰਬਰ ਤੱਕ

Thursday, November 01, 20120 comments


ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਰਾਜ ਨੇ ਪਲਸ ਪੋਲੀਓ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦਸਿਆ ਕਿ ਮਿਤੀ 4 ਨਵੰਬਰ 2012 ਤੋਂ 6 ਨਵੰਬਰ 2012 ਤੱਕ ਜਿਲਾ ਬਰਨਾਲਾ ਵਿਚ ਮਾਈਗਰੇਟਰੀ ਪਲੱਸ ਪੋਲੀਓ ਰਾਊਂਡ ਹੋਣਾ ਹੈ ਅਤੇ ਪਲਸ ਪੋਲੀਓ ਰਾਊਂਡ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਜਿਲੇ ਦੀ ਕੁੱਲ ਮਾਈਗਰੇਸਨ ਆਬਾਦੀ 33768 (ਅਰਬਨ 27394 ਅਤੇ ਪੇਂਡੂ 6374) ਅਤੇ ਕੁੱਲ ਘਰਾਂ ਦੀ ਗਿਣਤੀ 6523 ਹੈ। ਜਿਲੇ ਵਿਚ 0 ਤੋਂ ਲੈ ਕੇ 5 ਸਾਲ ਦੇ ਬਚਿਆਂ ਦੀ ਕੁਲ ਗਿਣਤੀ 5383 (ਸਹਿਰੀ ਬ¤ਚੇ 4136 ਅਤੇ ਪੇਂਡੂ ਬਚੇ 1247) ਹੈ। ਉਹਨਾਂ ਦੱਸਿਆ ਕਿ ਪਲੱਸ ਪੋਲੀਓ ਮੁਹਿੰਮ ਨੂੰ ਸੁਚ¤ਜੇ ਢੰਗ ਨਾਲ ਨੇਪਰੇ ਚਾੜਨ ਲਈ ਜਿਲੇ ਵਿ¤ਚ 28 ਰੈਗੂਲਰ ਟੀਮਾਂ ਅਤੇ 11 ਮੋਬਾਈਲ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਜਿਸ ਵਿ¤ਚ ਕੁਲ ਮੈੰਬਰ 78 ਹੈ। ਜਿਨਾਂ ਲਈ 4 ਸੁਪਰਵਾਈਜਰ ਲਗਾਏ ਗਏ ਹਨ।ਇਸ ਮੌਕੇ ਸਹਾਇਕ ਸਿਵਲ ਸਰਜਨ ਕਮ ਜਿਲਾ ਟੀਕਾਕਰਨ ਅਫਸਰ ਡਾ. ਗਿਆਨ ਚੰਦ ਨੇ ਦਸਿਆ ਕਿ ਇਸ ਰਾਊਂਡ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਕੋਈ ਵੀ ਬਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਝਾਂ ਨਹੀਂ ਰਹਿਣ ਦਿਤਾ ਜਾਵੇਗਾ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger