ਲੁਧਿਆਣਾ ( ਸਤਪਾਲ ਸੋਨੀ ) ਸਿਰ ਤੇ ਸੋਹਣੀ ਪੱਗ ਸਜਾਉਣ ਵਾਲੇ ਗਾਇਕ ਪੰਜਾਬੀ ਗਾਇਕੀ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਨਾਲ-ਨਾਲ ਨੌਜਵਾਨਾਂ ਵਿੱਚ ‘ਪੱਗ’ ਪ੍ਰਤੀ ਉਤਸ਼ਾਹ ਪੈਦਾ ਕਰਦੇ ਹਨ ਜੋ ਬੇਹੱਦ ਸ਼ਲਾਘਾ ਯੋਗ ਗੱਲ ਹੈ । ਇਹ ਵਿਚਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਚੁਆਇਸ ਵੀਡੀਓ ਦੁਆਰਾ ਟਿੰਗ ਲਿੰਗ ਬਰਾਂਡ ਹੇਠ ਰਿਲੀਜ਼ ਕੀਤੀ ਉਭੱਰ ਰਹੇ ਗਾਇਕ ਅਮਰਿੰਦਰ ਕਾਹਲੋਂ ਦੀ ਪਲੇਠੀ ਕੈਸਿਟ ‘ਸਾਡੀ ਸਰਦਾਰੀ’ ਜਾਰੀ ਕਰਨ ਵਕਤ ਕਹੇ। ਉਹਨਾਂ ਕਿਹਾ ਕਿ ਪੱਗ ਬੰਨ ਕੇ ਸਭਿਆਚਰਕ ਗੀਤ ਗਾਉਣ ਵਾਲੇ ਇਹ ਗਾਇਕ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਅਸਲ ਪਹਿਰੇਦਾਰ ਹਨ । ‘ਸਾਡੀ ਸਰਦਾਰੀ’ ਐਲਬਮ ਜਾਰੀ ਕਰਨ ਮੌਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ,ਸੁਰਿੰਦਰ ਸ਼ਿੰਦਾ ਪ੍ਰੋ:ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ,ਦੇਵ ਥਰੀਕੇ ਵਾਲਾ,ਤੇਜਵੰਤ ਕਿਟੂ,ਮਨਿੰਦਰ ਸ਼ਿੰਦਾ, ਕਰਨਪ੍ਰੀਤ ਸਿੰਘ ਭਾਟੀਆ ਅਤੇ ਇੰਦਰਜੀਤ ਨਿੱਕੂ ਅਦਿ ਹਾਜ਼ਿਰ ਸਨ। ਚੁਆਇਸ ਵੀਡੀਓ ਦੇ ਮਾਲਿਕ ਬਲਬੀਰ ਸਿੰਘ ਭਾਟੀਆ ਨੇ ਕਿਹਾ ਕਿ ਉਹ ਧਾਰਮਿਕ ਤੇ ਸਭਿਆਚਾਰਕ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹਿਣਗੇ। ਪ੍ਰਗਟ ਸਿੰਘ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਨਵੇਂ ਗਾਇਕਾਂ ਨੂੰ ਗੀਤਾਂ ਦੀ ਸ਼ਬਦਾਵਲੀ ਤੇ ਫਿਲਮਾਂਕਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬੀ ਸਭਿਆਚਾਰ ਹੋਰ ਉਚਾਈਆਂ ਛੂਹ ਸਕੇ। ਇਸ ਮੌਕੇ ਸੁਰਿੰਦਰ ਸ਼ਿੰਦਾ ਜੀ ਨੇ ਆਖਿਆ ਕਿ ਸਭਿਆਚਾਰ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕਰਨ ਵਾਲੇ ਗਾਇਕ
ਸਮਾਜ ਨੂੰ ਵਧੀਆ ਰਸਤਾ ਦਿਖਾ ਸਕਦੇ ਹਨ। ਇਸ ਮੌਕੇ ਪ੍ਰਿਸੀਪਲ ਰਾਜਾ ਸਿੰਘ ਜੀ ਨੇ ਐਲਬਮ ਜਾਰੀ ਕਰਨ ਪਹੁੰਚਣ ਤੇ ਸਭ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਇਸ ਮੌਕੇ ਸਰਬਜੀਤ ਸਿੰਘ ਬਿਰਦੀ,ਸੁਖਬੀਰਸਿੰਘ,ਹਰਜੀਤ ਜੀਤਾ,ਹਰਤੇਜ ਬੀਰ ਸਿੰਘ ਸੰਧੂ,ਵੀਡੀਓ ਡਾਇਰੈਕਟਰ ਕਰਨਪ੍ਰੀਤ ਸਿੰਘ ਭਾਟੀਆ, ਜਗਤਾਰ ਸਿੰਘ ,ਮਨਵੀਰ ਚਾਨੀ ,ਤੇਜਵੀਰ ਸਿੰਘ ਸੰਧੂ,ਸੁਖਵੀਰ ਪੰਨਵਾ ਅਤੇ ਰੁਪਿੰਦਰ ਸਿੰਘ ਆਦਿ ਵੀ ਮੌਜੂਦ ਸਨ।

Post a Comment