ਲੁਧਿਆਣਾ,( ਸਤਪਾਲ ਸੋਨ )ਸ੍ਰੀ ਅਸ਼ੀਸ਼ ਕਪੂਰ ਪ੍ਰਿੰਸੀਪਲ ਅਪਰਲ ਟ੍ਰੈਨਿੰਗ ਐਡ ਡੀਜ਼ਾਇਨ ਸੈਂਟਰ (ਏ.ਟੀ.ਡੀ.ਸੀ), ਭਾਈ ਬਾਲਾ ਚੌਕ ਲੁਧਿਆਣਾ ਨੇ ਦੱਸਿਆ ਕਿ ਇਸ ਸੈਂਟਰ ਵੱਲੋਂ ਪੰਜਾਬ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਬੇਰੌਜ਼ਗਾਰ ਵਿਅਕਤੀਆਂ ਲਈ ਰੌਜ਼ਗਾਰ ਆਧਾਰਿਤ ਥੋੜ•ੇ ਸਮੇ ਦੇ ਵੱਖ-ਵੱਖ ਸਿਖਲਾਈ ਕੋਰਸਾਂ ਲਈ 26 ਨਵੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਸ੍ਰੀ ਕਪੂਰ ਨੇ ਇਸ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ ਪ੍ਰੀਵਾਰਾਂ ਨਾਲ ਸਬੰਧਤ ਬੇਰੌਜ਼ਗਾਰ ਵਿਅਕਤੀ ਜਿੰਨ•ਾਂ ਦੀ ਉਮਰ 18 ਤੋਂ 35 ਸਾਲ ਤੱਕ ਹੋਵੇ ਸਮਾਰਟ ਸਿਲਾਈ ਮਸ਼ੀਨ ਓਪਰੇਟਰ, ਸਮਾਰਟ ਸਰਫ਼ੇਸ ਓਰਨਾਮੈਂਟੇਸ਼ਨ ਤਕਨੀਕ ਅਤੇ ਸਮਾਰਟ ਕੁਆਲਿਟੀ ਚੈਕਰ ਲਈ ਸਿਖਲਾਈ ਕੋਰਸਾਂ ਵਿੱਚ ਦਾਖਲਾ ਲੈ ਸਕਦੇ ਹਨ। ਉਹਨਾਂ ਦੱਸਿਆ ਕਿ ਉਮੀਦਵਾਰ ਘੱਟੋ-ਘੱਟ ਪ੍ਰਾਇਮਰੀ ਪਾਸ ਹੋਣਾ ਚਾਹੀਦਾ ਹੈ ਤੇ ਸਮਾਰਟ ਸਿਲਾਈ ਮਸ਼ੀਨ ਓਪਰੇਟਰ ਦੇ ਕੋਰਸ ਦਾ ਸਮਾ 2 ਮਹੀਨੇ ਅਤੇ ਦੂਸਰੇ ਦੋਵੇ ਕੋਰਸਾਂ ਦਾ ਅਰਸਾ ਇੱਕ ਮਹੀਨਾ ਹੋਵੇਗਾ। ਉਹਨਾਂ ਦੱਸਿਆ ਕਿ ਇਹਨਾਂ ਸਿਖਲਾਈ ਕੋਰਸਾਂ ਦਾ ਮੰਤਵ ਬੇਰੌਜ਼ਗਾਰ ਨੌਜਵਾਨਾਂ ਨੂੰ ਗਾਰਮੈਂਟ ਉਦਯੋਗਾਂ ਵਿੱਚ ਕੰਮ ਕਰਨ ਦੇ ਯੋਗ ਬਨਾਉਣਾ ਹੈ। ਉਹਨਾਂ ਦੱਸਿਆ ਕਿ ਲੁਧਿਆਣਾ ਹੌਜ਼ਰੀ ਤੇ ਨਿਟਵੀਅਰ ਸਨਅੱਤ ਦਾ ਧੁਰਾ ਹੈ ਅਤੇ ਇਹਨਾਂ ਉਦਯੋਗਾਂ ਵਿੱਚ ਸਿਖਿਅਤ ਨੌਜਵਾਨਾਂ ਲਈ ਰੌਜ਼ਗਾਰ ਦੇ ਅਨੇਕਾਂ ਅਵਸਰ ਉਪਲੱਭਧ ਹਨ। ਸ੍ਰੀ ਕਪੂਰ ਨੇ ਅੱਗੇ ਦੱਸਿਆ ਕਿ ਏ.ਟੀ.ਡੀ.ਸੀ ਲੁਧਿਆਣਾ ਵਿਖੇ ਗਰੀਬੀ ਰੇਖਾ ਤੋਂ ਹੇਠਾ ਵਾਲੇ ਅਨੁਸੂਚਿਤ ਜਾਤੀ ਉਮੀਦਵਾਰਾਂ ਤੋਂ ਇਹਨਾਂ ਕੋਰਸਾਂ ਲਈ ਕੋਈ ਫੀਸ ਨਹੀਂ ਲਈ ਜਾਂਦੀ, ਬਲਕਿ ਚੁਣੇ ਗਏ ਉਮੀਦਵਾਰਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਂਦਾ ਹੈ, ਬਸ਼ਰਤੇ ਕਿ ਉਮੀਦਵਾਰ ਦੀ ਕੋਰਸ ਦੌਰਾਨ 90 ਫੀਸਦੀ ਹਾਜ਼ਰੀ ਲਾਜ਼ਮੀ ਹੋਣ।ਉਹਨਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਉਨ•ਾਂ ਦੀ ਵਿੱਦਿਅਕ ਯੋਗਤਾ, ਉਮਰ, ਸਾਲਾਨਾ ਪ੍ਰੀਵਾਰਕ ਆਮਦਨ, ਅਨੁਸੂਚਿਤ ਜਾਤੀ ਸਰਟੀਫੀਕੇਟ ਅਤੇ ਕੋਰਸ ਵਿੱਚ ਉਮੀਦਵਾਰ ਦੀ ਰੁਚੀ ’ਤੇ ਅਧਾਰਿਤ ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ ਸਫ਼ਲਤਾ ਪੂਰਵਿਕ ਟ੍ਰੈਨਿੰਗ ਮੁਕੰਮਲ ਕਰ ਲੈਣ ਉਪਰੰਤ ਉਨ•ਾਂ ਨੂੰ ਪ੍ਰਮਾਣਿਤ ਉਦਯੋਗਾਂ ਵਿੱਚ ਰੌਜ਼ਗਾਰ ਦੇ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

Post a Comment