ਲੁਧਿਆਣਾ ( ਸਤਪਾਲ ਸੋਨੀ ) 24 ਜੂਨ 2010 ਵਿਚ ਪ੍ਰੇਮਿਕਾ ਦੇ ਨਾਲ ਮਿਲਕੇ ਉਸ ਦੇ ਪਤੀ ਦੀ ਹਤਿਆ ਕਰਨ ਵਾਲੇ ਰਜਿੰਦਰ ਸਿੰਘ ਉਰਫ ਬੌਬੀ ਨੇ ਢਾਈ ਸਾਲ ਬਾਦ ਅਦਾਲਤ ਵਿਚ ਆਤਮ ਸਮਰਪਨ ਕਰ ਦਿਤਾ । ਜਿਸਦੀ ਸੂਚਨਾ ਮਿਲਨ ਤੇ ਹੈਬੋਵਾਲ ਪੁਲਿਸ ਨੇ ਆਰੋਪੀ ਨੂੰ ਹਿਰਾਸਤ ਵਿਚ ਲੈਕੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ । ਥਾਨਾ ਹੈਬੋਵਾਲ ਦੇ ਇੰਚਾਰਜ਼ ਇੰਸਪੈਕਟਰ ਸਤਿੰਦਰ ਸਿੰਘ ਨੇ ਦਸਿਆ ਕਿ ਆਰੋਪੀ ਹੈਬੋਵਾਲ ਦਾ ਰਹਿਣ ਵਾਲਾ ਹੈ ਅਤੇ ਉਹ ਹੈਬੋਵਾਲ ਦੇ ਰਹਿਣ ਵਾਲੇ ਜਤਿੰਦਰ ਕੁਮਾਰ ਦੈ ਹਤਿਆ ਦੇ ਮਾਮਲੇ ਵਿਚ ਅਦਾਲਤ ਵਲੋਂ 2010 ਵਿਚ ਭਗੌੜਾ ਕਰਾਰ ਦਿਤਾ ਗਿਆ ਸੀ । ਆਰੋਪੀ ਦੇ ਜਤਿੰਦਰ ਦੀ ਪਤਨੀ ਪੂਜਾ ਦੇ ਨਾਲ ਨਜਾਇਜ ਸਬੰਧ ਸਨ ਜਿਸ ਦਾ ਜਤਿੰਦਰ ਨੂੰ ਪਤਾ ਲਗਣ ਤੇ ਉਸ ਨੇ ਪੂਜਾ ਅਤੇ ਆਪਣੇ ਦੋ ਸਾਥੀਆਂ ਨਾਲ ਮਿਲਕੇ ਜਤਿੰਦਰ ਨੂੰ ਰਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾਈ । 24 ਜੂਨ ਦੀ ਰਾਤ ਨੂੰ ਜਤਿੰਦਰ ਦੇ ਘਰ ਅੰਦਰ ਦਾਖਿਲ ਹੋਣ ਤੇ ਪੂਜਾ ਨੇ ਉਸ ਦੇ ਸਿਰ ਤੇ ਵਾਰਕਰ ਦਿਤਾ । ਜਿਸਦੇ ਬਾਦ ਵਿਚ ਆਰੋਪੀ ਬੌਬੀ ਅਤੇ ਉਸ ਦੇ ਸਾਥੀਆਂ ਸੁਖਦੀਪ ਸਿੰਘ ਅਤੇ ਅਮਰਪ੍ਰੀਤ ਸਿੰਘ ਨੇ ਉਸ ਦੇ ਮੂੰਹ ਵਿਚ ਜਹਿਰ ਪਾ ਦਿਤਾ, ਇਥੇ ਹੀ ਬਸ ਨਹੀਂ ਉਨ੍ਹਾਂ ਨੇ ਏਅਰਗਨ ਦੇ ਨਾਲ ਜਤਿੰਦਰ ਦੀ ਛਾਤੀ ਤੇ 2 ਫਾਇਰ ਵੀ ਕੀਤੇ । ਜਤਿੰਦਰ ਦੀ ਮੌਤ ਤੋਂ ਬਾਦ ਲਾਸ਼ ਨੂੰ ਕਾਰ ਵਿੱਚ ਲਜਾਕੇ ਸਿਧਵਾਂ ਨਹਿਰ ਸੁਟ ਦਿਤਾ । ਜਤਿੰਦਰ ਦੇ ਭਰਾ ਮਨੀਸ਼ਵਲੋਂ ਪੁਿਲਸ ਨੂੰ ਸ਼ਿਕਾਇਤ ਦੇਣ ਤੇ ਹੀ ਸਾਰਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ ਆਰੋਪੀ
ਪੂਜਾ, ਸੁਖਦੀਪ ਸਿੰਘ ਅਤੇ ਅਮਰਪ੍ਰੀਤ ਸਿੰਘ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਸੀ ਜਦ ਕਿ ਬੌਬੀ ਫਰਾਰ ਹੋ ਗਿਆ ਸੀ ।

Post a Comment