ਤਲਵੰਡੀ ਸਾਬੋ(ਸ਼ੇਖਪੁਰੀਆ) ਹਰਿਆਣਾ ਪੰਜਾਬ ਸਰਹੱਦ ਤੇ ਵੱਸਦੇ ਪਿੰਡ ਨੌਰੰਗ ਵਿਖੇ ਨੇਕੀ ਤੇ ਬਦੀ ਦੇ ਪ੍ਰਤੀਕ ਸਿੱਖ-ਪ੍ਰੀਵਾਰ ਨੇ ਬਾਬਾ ਸਾਹਿਬ ਸਿੰਘ ਦਾ ਦਿਹਾੜਾ ਮਨਾਇਆ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ।ਜਸਮੇਲ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ ਜਦੋਂ ਕਿ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਨੇਕੀ ਤੇ ਬਦੀ,ਨਾਨਕਾਂ ਤੇ ਬਾਬਰਾਂ,ਚੰਗਿਆਂ ਤੇ ਮਾੜਿਆਂ ਵਿੱਚਕਾਰ ਮੁੱਢ ਕਦੀਮ ਤੋਂ ਚਲੀ ਆਉਂਦੀ ਜੰਗ ਬਾਰੇ ਬਿਆਨ ਕਰਦੀਆਂ ਆਪਣੀਆਂ ਰਚਨਾਵਾਂ ‘ਮੁੱਢ ਤੋਂ ਲੜਾਈ,ਹੁੰਦੀ ਏਥੇ ਆਈ ਏ।ਇੱਕ ਪਾਸੇ ਐ ਚੰਗਿਆਈ,ਦੂਜੇ ਪਾਸੇ ਤਾਂ ਬੁਰਾਈ ਏ।।ਅਤੇ ਦੁਨੀਆਂ ਵਸਾ ਦੇ ਰੱਬਾ, ਵੱਖ-ਵੱਖ ਰੰਗਾਂ ਦੀ ।’ ਗਾਕੇ ਸ੍ਰੋਤਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਇਸ ਮੌਕੇ ਪਿੰਡ ਦੇ ਸਰਪੰਚ ਸੋਹਣ ਸਿੰਘ ਸਿੱਧੂ,ਸਾਬਕਾ ਸਰਪੰਚ ਮਨੀ ਸਿੰਘ,ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਸੀ ਓ,ਨਿਹਾਲ ਸਿੰਘ ਖਾਲਸਾ,ਕਰਤਾਰ ਸਿੰਘ,ਦਿਆਲ ਸਿੰਘ,ਕੁਲਦੀਪ ਸਿੰਘ ਰੋਹੀਸਰ,ਗੁਰਮੀਤ ਨੌਰੰਗ,ਗੁਰਦੀਪ ਸਿੰਘ ਸਿੱਧੂ,ਜਗਤਾਰ ਸਿੰਘ,ਚੰਦ ਸਿੰਘ,ਜੰਗੀਰ ਸਿੰਘ ਸਮੇਤ ਸੈਂਕੜੇ ਲੋਕ ਹਾਜਰ ਸਨ।ਜਗਰਾਜ ਸਿੰਘ ਸਿੱਧੂ ਨੇ ਸਭਦਾ ਧੰਨਵਾਦ ਕਰਦਿਆਂ ਦੱਸਿਆ ਕਿ ਬਾਬਾ ਸਾਹਿਬ ਸਿੰਘ ਪੱਕੇ ਗੁਰਸਿੱਖ ਅਤੇ ਨਿੱਤਨੇਮੀ ਸਨ ਅਤੇ ਮੌਜੂਦਾ ਜਗਾ ਤੇ ਇੱਕ ਛੋਟੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬਾਣੀ ਪੜਿਆ ਕਰਦੇ ਸਨ ਜਿਸ ਕਾਰਨ ਹੀ ਉਹਨਾਂ ਦੇ ਸਮੁੱਚੇ ਪ੍ਰੀਵਾਰ ਨੂੰ ‘ਸਿੱਖਾਂ’ ਦੀ ਅੱਲ ਪੈਂਦੀ ਆ ਰਹੀ ਹੈ।।

Post a Comment