ਪਟਿਆਲਾ, ਨਵੰਬਰ : (ਪਟਵਾਰੀ)‘‘ਮੁਲਕਾਂ ਦੀ ਸੁਰੱਖਿਆ ਫ਼ੌਜਾਂ ਦੇ ਨਾਲ-ਨਾਲ ਚੰਗੇ ਕੂਟਨੀਤਿਕ ਅਧਿਕਾਰੀਆਂ ’ਤੇ ਵਧੇਰੇ ਨਿਰਭਰ ਹੈ ਕਿਉਂਕਿ ਮਾਰੂ ਹਥਿਆਰਾਂ ਦੀ ਉਸ ਵੇਲੇ ਕੋਈ ਲੋੜ ਹੀ ਨਹੀਂ ਰਹਿ ਜਾਂਦੀ ਜਦੋਂ ਵੱਖ-ਵੱਖ ਮੁਲਕਾਂ ਦੇ ਸਫ਼ੀਰ ਆਪਣੀਆਂ ਕਲਮਾਂ ਨਾਲ ਹੀ ਆਪਸੀ ਵਿਵਾਦ ਅਤੇ ਹੋਰ ਝਗੜੇ ਨਿਪਟਾ ਲੈਂਦੇ ਹਨ, ਇਸ ਲਈ ਕਿਸੇ ਵੀ ਮੁਲਕ ਦੀ ਸੁਰੱਖਿਆ ਦੇ ਮੱਦੇਨਜ਼ਰ ਚੰਗੇ ਸਫ਼ੀਰ ਦੀਆਂ ਸੇਵਾਵਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।’’ ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜੀਲੈਂਡ ’ਚ ਰਹਿ ਚੁੱਕੇ ਭਾਰਤ ਦੇ ਰਾਜਦੂਤ ਅਤੇ ਸਾਬਕਾ ਆਈ.ਐਫ.ਐਸ. ਅਧਿਕਾਰੀ ਸ਼੍ਰੀ ਬਾਲ ਆਨੰਦ ਨੇ ਕੀਤਾ। ਸ਼੍ਰੀ ਅਨੰਦ ਅੱਜ ਇੱਥੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਵੱਲੋਂ ਦਿਵਾਲੀ ਮੌਕੇ ਜ਼ਿਲ•ਾ ਅਧਿਕਾਰੀਆਂ ਨਾਲ ਉਨ•ਾਂ ਦੀ ਕਰਵਾਈ ਗਈ ਇਕ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ•ਾਂ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਨੂੰ ਲਾਗੂ ਕਰਨ ਅਤੇ ਆਲਮੀ ਪੱਧਰ ’ਤੇ ਹੋਰਨਾਂ ਦੇਸ਼ਾਂ ਨਾਲ ਕੂਟਨੀਤਕ ਸਥਾਈ ਸਬੰਧ ਬਣਾ ਕੇ ਰੱਖਣ ’ਚ ਭਾਰਤੀ ਵਿਦੇਸ਼ ਸੇਵਾ ਅਹਿਮ ਭੂਮਿਕਾ ਅਦਾ ਕਰਦੀ ਹੈ।
ਸ਼੍ਰੀ ਬਾਲ ਆਨੰਦ ਨੇ ਇਸ ਮੌਕੇ ਆਪਣੇ ਤੋਂ ਸੀਨੀਅਰ ਆਈ.ਐਫ.ਐਸ. ਅਧਿਕਾਰੀਆਂ ਦੀਆਂ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਅਤੇ ਕੌਮਾਂਤਰੀ ਸਬੰਧਾਂ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ ਜਦੋਂ ਕਿ ਇਸ ਦਾ ਜਨਮ ਵੀ ਭਾਰਤ ’ਚੋਂ ਹੋਇਆ ਮੰਨਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸ਼੍ਰੀ ਹਨੂੰਮਾਨ, ਸ਼੍ਰੀ ਕ੍ਰਿਸ਼ਨ ਤੋਂ ਲੈਕੇ ਚੰਦਰ ਗੁਪਤ ਮੌਰੀਆ ਆਦਿ ਦੇ ਸਮੇਂ ਤੋਂ ਹੀ ਰਾਜਦੂਤਾਂ ਦੀ ਭੂਮਿਕਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਇਹ ਮੰਨਿਆ ਜਾਂਦਾ ਹੈ ਕਿ ਭਾਵੇਂ ਕਿ ਕਿਸੇ ਵੀ ਦੇਸ਼ ਦੀ ਸੁਰੱਖਿਆ ਫ਼ੌਜ ਵੱਲੋਂ ਹਥਿਆਰਾਂ ਨਾਲ ਕੀਤੀ ਜਾਂਦੀ ਹੈ, ਪੰ੍ਰਤੂ ਜੇਕਰ ਰਾਜਦੂਤ ਆਪਣੀਆਂ ਕਲਮਾਂ ਨਾਲ ਇਹ ਕਾਰਜ ਕਰ ਲੈਣ ਤਾਂ ਫ਼ੌਜਾਂ ਦੀ ਲੋੜ ਹੀ ਨਾ ਪਵੇ। ਉਨ•ਾਂ ਇਸੇ ਸੰਦਰਭ ’ਚ ਭਾਰਤ ਦੀ ਵਿਦੇਸ਼ ਸੇਵਾ ਅਤੇ ਵਿਦੇਸ਼ ਮੰਤਰਾਲੇ ’ਚ ਪੰਜਾਬੀਆਂ ਦੀ ਭੂਮਿਕਾ ਦਾ ਵਿਸ਼ੇਸ਼ ਜਿਕਰ ਕੀਤਾ। ਉਨ•ਾਂ ਪਾਕਿਸਤਾਨ ਦੇ ਬਨਣ ਨੂੰ ਯੂਰਪ ਦੀ ਦਖਅੰਦਾਜੀ ਬਰਕਰਾਰ ਰੱਖਣ ਅਤੇ ਦੁਨੀਆ ਦੇ ਇਤਿਹਾਸ ’ਚ ਪਹਿਲੀ ਵਾਰ ਲੋਕਾਂ ਦੇ ਉਜਾੜੇ ਦਾ ਭਾਵਪੂਰਤ ਜਿਕਰ ਵੀ ਕੀਤਾ। ਸ਼੍ਰੀ ਆਨੰਦ ਨੇ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਮਲਿਕ ਹਰਦਿੱਤ ਸਿੰਘ, ਸ਼੍ਰੀ ਪਾਨੀਕਰ ਸਮੇਤ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਭਾਰਤ ਦੀ ਵਿਦੇਸ਼ ਨੀਤੀ ਨੂੰ ਕੂਟਨੀਤਕ ਢੰਗ ਨਾਲ ਨਿਭਾਉਣ ਦਾ ਵਿਸ਼ੇਸ਼ ਵਰਨਣ ਕੀਤਾ। ਸ਼੍ਰੀ ਅਨੰਦ ਨੇ ਪਟਿਆਲਾ ਸ਼ਹਿਰ ਨੂੰ ਸੰਸਕ੍ਰਿਤੀ ਦਾ ਘਰ ਦੱਸਦਿਆਂ ਕਿਹਾ ਕਿ ਉਹ ਹੁਣ ਆਪਣੀ ਸੇਵਾਮੁਕਤੀ ਮਗਰੋਂ ਦਿੱਲੀ ਵਿੱਚ ਪਟਿਆਲਾ ਦੇ ਰਾਜਦੂਤ ਵਜੋਂ ਸਦਾ ਸੇਵਾ ਨਿਭਾਉਂਦੇ ਰਹਿਣਗੇ।
ਲੁਧਿਆਣਾ ਜ਼ਿਲ•ੇ ਜੰਡਿਆਲੀ ਦੇ ਜੰਮਪਲ ਅਤੇ ਸੰਗਰੂਰ ਜ਼ਿਲ•ੇ ਦੇ ਪਿੰਡ ਫਿਲੋਂਡ ਦੇ ਵਸਨੀਕ ਸ਼੍ਰੀ ਬਾਲ ਆਨੰਦ ਨੇ ਆਪਣੇ ਜੀਵਨ ਅਤੇ ਭਾਰਤੀ ਵਿਦੇਸ਼ ਸੇਵਾ ਦੇ ਕੂਟਨੀਤਕ ਤਜ਼ਰਬੇ ਸਾਂਝੇ ਕਰਦਿਆਂ ਜ਼ਿਲ•ਾ ਅਧਿਕਾਰੀਆਂ ਨੂੰ ਸੰਬੋਧਨ ਕਰਨ ਮੌਕੇ ਕਿਹਾ ਕਿ ਵਿੱਦਿਆ ਦਾ ਕੋਈ ਬਦਲ ਨਹੀਂ, ਜਿੰਦਗੀ ’ਚ ਵਿੱਦਿਆ ਅਤੇ ਗਿਆਨ ਦੀ ਵਰਤੋਂ ਕਰਕੇ ਹਰ ਸਮੱਸਿਆ ਦਾ ਹੱਲ ਲੱਭਿਆ ਜਾ ਸਕਦੈ ਅਤੇ ਦ੍ਰਿੜ ਇਰਾਦੇ ਨਾਲ ਕਿਸੇ ਵੀ ਮੁਸ਼ਕਿਲ ਤੋਂ ਮੁਸ਼ਕਿਲ ਘੜੀ ਤੋਂ ਪਾਰ ¦ਘਿਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਵਿੱਦਿਆ ਪ੍ਰਾਪਤੀ ਜੀਵਨ ਨੂੰ ਕਲਿਆਣਕਾਰੀ ਰਾਹ ’ਤੇ ਤੋਰਨ ਦਾ ਸਬੱਬ ਬਣਦੀ ਹੈ ਅਤੇ ਜਦੋਂ ਇਕ ਵਿਸ਼ੇਸ਼ ਸ਼ਖ਼ਸੀਅਤ ਦੀ ਪ੍ਰੇਰਣਾ ਵੀ ਵਿੱਦਿਆ ਦੇ ਨਾਲ ਮਿਲ ਜਾਂਦੀ ਹੈ ਤਾਂ ਉਹ ਜੀਵਨ ਨੂੰ ਸਫ਼ਲਤਾ ਵੱਲ ਲੈ ਜਾਂਦੀ ਹੈ। ਸ਼੍ਰੀ ਆਨੰਦ ਨੇ ਜ਼ਿਲ•ਾ ਅਧਿਕਾਰੀਆਂ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੰਦਿਆਂ ਪ੍ਰੇਰਣਾ ਦਿੱਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਸ਼ਠਾਵਾਨ ਹੋ ਕੇ ਕਰਨ ਦੇ ਨਾਲ-ਨਾਲ ਜਿੰਦਗੀ ’ਚ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਰਹਿਣ, ਕਿਉਂਕਿ ਜਿੰਦਗੀ ’ਚ ਜੱਦੋ ਜਹਿਦ ਹਮੇਸ਼ਾ ਜਾਰੀ ਰਹਿਣੀ ਚਾਹੀਦੀ ਹੈ। ਇਸ ਮੌਕੇ ਸ਼੍ਰੀ ਆਨੰਦ ਆਪਣੇ ਬਚਪਨ ਅਤੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਪਰੰਤੂ ਉਹ ਉਸ ਵੇਲੇ ਭਾਵੁਕ ਹੋ ਗਏ ਜਦੋਂ ਉਨ•ਾਂ ਆਪਣੇ ਅਧਿਆਪਕਾਂ, ਜਿਨ•ਾਂ ਨੂੰ ਉਹ ਆਪਣੇ ਆਦਰਸ਼ ਮੰਨਦੇ ਹਨ, ਪ੍ਰੋ. ਹਰਮੰਦਰ ਸਿੰਘ ਅਤੇ ਪ੍ਰੋ. ਪ੍ਰੀਤਮ ਸਿੰਘ ਦਾ ਜ਼ਿਕਰ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ ਨੇ ਸ਼੍ਰੀ ਬਾਲ ਆਨੰਦ ਦੀ ਸ਼ਖ਼ਸੀਅਤ ਤੋਂ ਜਾਣੂ ਕਰਵਾਉਂਦਿਆਂ ਉਨ•ਾਂ ਵੱਲੋਂ ਵਿਦੇਸ਼ਾਂ ’ਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਲਈ ਨਿਭਾਈਆਂ ਸੇਵਾਵਾਂ ਅਤੇ ਦੇਸ਼ ਦੀ ਵਿਦੇਸ਼ ਨੀਤੀ ਅਤੇ ਕੂਟਨੀਤੀ ਨੂੰ ਦਰਜਨ ਦੇ ਕਰੀਬ ਦੇਸ਼ਾਂ ’ਚ ਲਾਗੂ ਕਰਨ ਸਬੰਧੀ ਨਿਭਾਈ ਅਹਿਮ ਭੂਮਿਕਾ ਬਾਰੇ ਦੱਸਿਆ। ਉਨ•ਾਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਚਾਨਣ ਮੁਨਾਰਾ ਹੁੰਦੀਆਂ ਹਨ ਅਤੇ ਸਾਨੂੰ ਇਨ•ਾਂ ਦੇ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ। ਉਨ•ਾਂ ਸ਼੍ਰੀ ਆਨੰਦ ਵੱਲੋਂ ਪਟਿਆਲਾ ਦੇ ਜ਼ਿਲ•ਾ ਅਧਿਕਾਰੀਆਂ ਨੂੰ ਸੰਬੋਧਨ ਕਰਨ ਲਈ ਉਨ•ਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਸ਼੍ਰੀ ਆਨੰਦ ਅਤੇ ਡਾ. ਹਰਜਿੰਦਰਪਾਲ ਸਿੰਘ ਵਾਲੀਆ ਨੂੰ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਡਾ. ਹਰਸ਼ਿੰਦਰ ਕੌਰ ਨੇ ਸ਼੍ਰੀ ਬਾਲ ਆਨੰਦ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਆਈ.ਏ.ਐਸ. ਕੋਚਿੰਗ ਕੇਂਦਰ ਦੇ ਡਾਇਰੈਕਟਰ ਡਾ. ਹਰਜਿੰਦਰਪਾਲ ਸਿੰਘ ਵਾਲੀਆ ਨੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਜਾਂ ਉਨ•ਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਜਾਂ ਕੋਈ ਦੋਸਤ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੇ ਗਏ ਵਿਸ਼ੇਸ਼ ਸਿਖਲਾਈ ਹਾਸਲ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ, ਡੀ.ਟੀ.ਓ. ਸ. ਤੇਜਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ, ਜ਼ਿਲ•ਾ ਪ੍ਰੀਸ਼ਦ ਦੇ ਸਕੱਤਰ ਸ. ਹਰਦਿਆਲ ਸਿੰਘ ਚੱਠਾ, ਜ਼ਿਲ•ਾ ਖ਼ਜ਼ਾਨਾ ਅਫ਼ਸਰ ਸ਼੍ਰੀ ਵਿਜੇ ਕੁਮਾਰ ਬੱਤਰਾ, ਡੀ.ਡੀ.ਪੀ.ਓ. ਸ਼੍ਰੀ ਵਿਨੋਦ ਗਾਗਟ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਵੀ ਹਾਜ਼ਰ ਸਨ।

Post a Comment