ਸ਼ਹਿਣਾ/ਭਦੌੜ 09 (ਸਾਹਿਬ ਸੰਧੂ) ਪਿਛੇ ਲੰਮੇ ਸਮੇ ਤੋਂ ਬਿਜ਼ਲੀ ਗਰਿੱਡ ਭਦੌੜ ਦੇ ਸਾਹਮਣੇ ਹੋਟਲਾਂ ਅਤੇ ਕੋਠੀਆਂ ਦਾ ਗੰਦਾ ਪਾਣੀ ਆਮ ਰਾਹਗੀਰਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਇਸ ਖੜ•ੇ ਦਲਦਲੀ ਪਾਣੀ ਨਾਲ ਅਨੇਕਾ ਹਾਦਸੇ ਵਾਪਰ ਚੁੱਕੇ ਹਨ ਤੇ ਇਸ ਤਰਾਂ ਹੀ ਦਿਨ ਚੜ•ਦੇ ਨਾਲ ਇਸ ਪਾਣੀ ਵਿੱਚ ਤਿਲਕਣ ਕਾਰਨ ਇੱਕ ਮੋਟਰਸਾਇਕਲ ਅਤੇ ਸਫਿਵਟ ਗੱਡੀ ਦੀ ਜ਼ੋਰਦਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਤਿੰਦਰ ਸਿੰਘ ਜੋ ਆਪਣੀ ਸਵਿਫਟ ਗੱਡੀ ਰਾਹੀ ਪੱਖੋ ਤੋਂ ਭਦੌੜ ਨੂੰ ਆ ਰਿਹਾ ਸੀ ਤਾਂ ਸਥਾਨਕ ਬਿਜ਼ਲੀ ਗਰਿੱਡ ਦੇ ਸਾਹਮਣੇ ਸੰਗਮ ਢਾਬੇ ਨਜਦੀਕ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਡਿਸਕਵਰ ਮੋਟਰਸਾਇਕਲ ਜਿਸ ਨੂੰ ਸਤਨਾਮ ਸਿੰਘ ਵਾਸੀ ਢਿਪਾਲੀ ਚਲਾ ਰਿਹਾ ਸੀ ਤੇ ਗੰਦੇ ਪਾਣੀ ਵਿੱਚ ਤੇਜ਼ ਗਤੀ ਨਾਲ ਤਿਲਕਣ ਕਾਰਨ ਗੱਡੀ ਨਾਲ ਟੱਕਰਾ ਗਿਆ। ਇਸ ਟੱਕਰ ਵਿੱਚ ਜਿਥੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਮੋਟਰਸਾਇਕਲ ਵੀ ਚਕਨਾਚੂਰ ਹੋ ਗਿਆ। ਉਕਤ ਮੋਟਰਸਾਇਕਲ ਸਵਾਰ ਨੂੰ ਗੱਡੀ ਸਵਾਰਾਂ ਨੇ ਤਰੁੰਤ ਇੱਕ ਪ੍ਰਾਇਵੇਟ ਡਾਕਟਰ ਕੋਲ ਦਾਖਿਲ ਕਰਵਾ ਦਿੱਤਾ ਗਿਆ। ਇਸ ਹਾਦਸੇ ਵਿੱਚ ਭਾਂਵੇ ਕੋਈ ਵਿਅਕਤੀ ਗੰਭੀਰ ਫੱਟੜ ਨਹੀ ਹੋਇਆ ਪੰ੍ਰਤੂ ਇਸ ਪਾਣੀ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਭਦੌੜ ਪੁਲਿਸ ਨੇ ਘਟਨਾਂ ਸਥਾਨ ਤੇ ਪਹੁੰਚ ਕੇ ਜਾਂਚ ਅਰੰਭ ਕਰ ਦਿੱਤੀ ਸੀ ਤੇ ਸ਼ੜਕ ਤੇ ਪਾਣੀ ਛੱਡਣ ਵਾਲਿਆਂ ਨੂੰ ਵੀ ਸਖ਼ਤੀ ਨਾਲ ਤਾੜਿਆ।


Post a Comment