ਸ਼ਾਹਕੋਟ, 17 ਨਵੰਬਰ (ਸਚਦੇਵਾ) ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ 30 ਨਵੰਬਰ ਨੂੰ ਸਵੇਰੇ ਸ਼ਾਹਕੋਟ ਤੇ ਸ਼ਾਮ ਨੂੰ ਲੋਹੀਆਂ ਵਿਖੇ ਗਦਰ ਪਾਰਟੀ ਦੀ ਸ਼ਤਾਬਦੀ ਨੂੰ ਸਮਰਪਿਤ ਸਿਆਸੀ ਕਾਨਫਰੰਸਾਂ ਕਰੇਗੀ । ਇਹ ਫੈਸਲਾ ਪਾਰਟੀ ਦੇ ਆਗੂ ਕਾਮਰੇਡ ਹੰਸ ਰਾਜ ਪੱਬਵਾਂ ਦੀ ਅਗਵਾਈ ਹੇਠ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ । ਉਨਾਂ ਕਿਹਾ ਕਿ ਗਦਰ ਪਾਰਟੀ ਦਾ ਨਿਸ਼ਾਨਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਅਤੇ ਬਰਾਬਰਤਾ ਅਧਾਰਿਤ ਸਮਾਜ ਦੀ ਸਿਰਜਨਾ ਕਰਨਾ ਹੈ । ਉਨਾਂ ਕਿਹਾ ਕਿ ਸਰਕਾਰਾਂ ਦਾ ਫੈਸਲਾ ਪ੍ਰਚੂਨ ਖੇਤਰ ਵਿੱਚ ਸਿੱਧੇ ਪੂੰਜੀ ਨਿਵੇਸ਼ ਵਿਦੇਸ਼ੀ ਕੰਪਨੀਆਂ ਨੂੰ ਲਾਭ ਪਹੁੰਚਾਏਗਾ ਅਤੇ ਕਰੋੜਾਂ ਦੁਕਾਨਦਾਰਾਂ ਤੇ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰੇਗਾ । ਜਦ ਕਿ ਦੇਸ਼ ਦੇ ਲੋਕ ਪਹਿਲਾਂ ਹੀ ਰੋਟੀ, ਕੱਪੜਾ, ਮਕਾਨ, ਸਿਹਤ ਸੇਵਾਵਾਂ ਅਤੇ ਵਿਦਿਆ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ । ਇਸ ਹਾਲਤ ਵਿੱਚ ਗਦਰ ਪਾਰਟੀ ਦੇ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨਾਂ ਦੇ ਪੂਰਣਿਆਂ ’ਤੇ ਚੱਲਣਾ, ਆਪਣੇ ਰੁਜ਼ਗਾਰ ਨੂੰ ਬਚਾਉਣਾ ਅਤੇ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਲਾਮਬੰਦ ਹੋਣਾ ਚਾਹੀਦਾ ਹੈ । ਉਨਾਂ ਪਾਰਟੀ ਦੇ ਸਮੂਹ ਕਿਰਤੀ ਲੋਕਾਂ, ਦੁਕਾਨਦਾਰਾਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਨੂੰ 30 ਨਵੰਬਰ ਨੂੰ ਸ਼ਾਹਕੋਟ ਅਤੇ ਲੋਹੀਆਂ ਵਿਖੇ ਕੀਤੀਆਂ ਜਾ ਰਹੀਆਂ ਸਿਆਸੀ ਕਾਨਫਰੰਸਾਂ ਨੂੰ ਸਫਲ ਬਨਾਉਣ ਦੀ ਅਪੀਲ ਕੀਤੀ ।

Post a Comment